
ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਹਰ ਕੋਈ ਪਰੇਸ਼ਾਨ ਹੈ। ਇਸ ਵਜ੍ਹਾ ਨਾਲ ਬਾਜ਼ਾਰ ਵਿਚ ਮਾਸਕ ਅਤੇ ਸੈਨੇਟਾਈਜ਼ਰ ਗ਼ਾਇਬ ਹੋ ਚੁੱਕੇ ਹਨ ਅਤੇ ਜਿੱਥੇ
ਨਵੀਂ ਦਿੱਲੀ- ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਹਰ ਕੋਈ ਪਰੇਸ਼ਾਨ ਹੈ। ਇਸ ਵਜ੍ਹਾ ਨਾਲ ਬਾਜ਼ਾਰ ਵਿਚ ਮਾਸਕ ਅਤੇ ਸੈਨੇਟਾਈਜ਼ਰ ਗ਼ਾਇਬ ਹੋ ਚੁੱਕੇ ਹਨ ਅਤੇ ਜਿੱਥੇ ਮਿਲ ਰਹੇ ਹਨ ਉੱਥੇ ਇਹਨਾਂ ਦੀਆਂ ਕੀਮਤਾਂ ਅਸਮਾਨ ਉੱਤੇ ਹਨ। ਕੇਰਲ ਵਿੱਚ ਦੋ ਰੁਪਏ ਵਿੱਚ ਕੋਰੋਨਾ ਤੋਂ ਬਚਣ ਲਈ ਮਾਸਕ ਮਿਲ ਰਿਹਾ ਹੈ। ਮਾਸਕ ਕੈਮਿਸਟ ਅਤੇ ਫਾਰਮੈਸੀਜ ਜਿੱਥੇ ਕੋਰੋਨਾ ਦੇ ਮਾਸਕ ਨੂੰ ਵੇਚ ਕੇ ਮੋਟਾ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਲੱਗੇ ਹੋਏ ਹਨ।
File Photo
ਉੱਥੇ ਹੀ ਇੱਕ ਅਜਿਹਾ ਦੁਕਾਨਦਾਰ ਵੀ ਹੈ, ਜੋ ਸਿਰਫ਼ 2 ਰੁਪਏ ਵਿੱਚ ਮਾਸਕ ਵੇਚ ਰਿਹਾ ਹੈ। ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰ ਦਿੱਤਾ ਹੈ। ਭਾਰਤ ਵਿੱਚ ਇਸ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ। ਇਹੀ ਵਜ੍ਹਾ ਹੈ ਕਿ ਸਾਰੇ ਦੁਕਾਨਦਾਰ ਇਸ ਦੀ ਜ਼ਿਆਦਾ ਕੀਮਤ ਵਸੂਲ ਕਰ ਰਹੇ ਹਨ। ਉੱਧਰ ਕੇਰਲ ਦੇ ਇੱਕ ਸਰਜੀਕਲ ਸਟੋਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਮਾਸਕ ਦੀ ਅਸਲੀ ਕੀਮਤ ਤੇ ਮਾਸਕ ਵੇਚੇਗਾ।
File Photo
2 ਰੁਪਏ ਦੇ ਮੁੱਲ ਉੱਤੇ ਇਸ ਸਟੋਰ ਨੇ ਦੋ ਦਿਨਾਂ ਵਿੱਚ 5000 ਮਾਸਕ ਵੇਚੇ ਹਨ। ਕੌਚੀ ਵਿੱਚ ਸਰਜੀਕਲ ਸਰਾਪ ਦੇ ਮਾਲਕ ਨਦੀਮ ਨੇ ਇਕ ਚੈਨਲ ਨੂੰ ਦੱਸਿਆ ਕਿ ਦੋ ਦਿਨਾਂ ਵਿੱਚ 2 ਰੁਪਏ ਦੀ ਕੀਮਤ ਉੱਤੇ ਉਨ੍ਹਾਂ ਨੇ 5000 ਮਾਸਕ ਵੇਚੇ ਹੈ। ਨਦੀਮ ਨੇ ਕਿਹਾ ਕਿ ਉਨ੍ਹਾਂ ਨੇ ਫ਼ੈਸਲਾ ਲਿਆ ਹੈ ਕਿ ਉਚਿੱਤ ਮੁੱਲ ਉੱਤੇ ਉਹ ਮਾਸਕ ਵੇਚਣਗੇ, ਖ਼ਾਸ ਤੌਰ ਉੱਤੇ ਹਸਪਤਾਲਾਂ ਦੇ ਸਟਾਫ਼ ਅਤੇ ਸਟੂਡੈਂਟਸ ਨੂੰ ਦੇਣਗੇ।
File Photo
ਕੋਚਿਨ ਸਰਜੀਕਲ ਦੇ ਮਾਲਕ ਥਸਲੀਮ ਪੀ ਕੇ ਕਹਿੰਦੇ ਹਨ ਕਿ ਅਸੀਂ ਪਿਛਲੇ 8 ਸਾਲਾਂ ਤੋਂ 2 ਰੁਪਏ ਦੀ ਕੀਮਤ ਉੱਤੇ ਮਾਸਕ ਵੇਚ ਰਹੇ ਹਾਂ। ਹੁਣ ਹਰ ਜਗ੍ਹਾ ਮੁੱਲ ਵੱਧ ਗਏ ਹਨ। ਅਸੀਂ ਇਨ੍ਹਾਂ ਨੂੰ 8 ਤੋਂ 10 ਰੁਪਏ ਦੇ ਭਾਅ ਉੱਤੇ ਖ਼ਰੀਦਿਆਂ ਹੈ ਪਰ 2 ਰੁਪਏ ਦੀ ਕੀਮਤ ਉੱਤੇ ਵੇਚ ਰਹੇ ਹਾਂ। ਉੱਥੇ ਹੀ ਹੋਰ ਲੋਕ ਇਸ ਨੂੰ 25 ਰੁਪਏ ਦੇ ਮੁੱਲ ਵਿਚ ਵੇਚ ਰਹੇ ਹਨ।
File Photo
ਸਰਕਾਰ ਨੇ 100 ਦਿਨਾਂ ਲਈ ਮਾਸਕ ਅਤੇ ਸੈਨੇਟਾਈਜ਼ਰ ਨੂੰ ਅਸੇਂਸ਼ੀਅਲ ਕਮਾਡਿਟੀਜ਼ ਦੀ ਲਿਸਟ ਵਿੱਚ ਪਾ ਦਿੱਤਾ ਹੈ, ਤਾਂ ਕਿ ਇਸ ਦੀ ਕੋਰੋਨਾ ਵਾਇਰਸ ਨਾਲ ਲੜਾਈ ਦੇ ਵਿੱਚ ਇਸ ਦੀ ਜਮਾਂ ਖੋਰੀ ਅਤੇ ਕਾਲਾਬਾਜ਼ਾਰੀ ਉੱਤੇ ਲਗਾਮ ਲਗਾਈ ਜਾ ਸਕੇ ।ਸਰਕਾਰ ਨੇ ਡਿਜਾਸਟਰ ਮੈਨੇਜਮੈਂਟ ਐਕਟ 2005 ਨੂੰ ਇਨਵੋਕ ਕੀਤਾ ਹੈ ਤਾਂ ਕਿ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ ( NPPA ) ਸਰਜੀਕਲ ਮਾਸਕ , ਸੈਨੇਟਾਈਜ਼ਕ ਅਤੇ ਗਲਵਸ ਦੀ ਕੀਮਤ ਅਤੇ ਸਪਲਾਈ ਨੂੰ ਨਿਯੰਤਰ ਕਰ ਸਕੇ ਹਨ।