
ਉਨ੍ਹਾਂ ਕਿਹਾ ਇਹ ਇੱਥੇ ਅਜਿਹਾ ਕੁੱਝ ਵੀ ਨਹੀ ਹੈ। ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ।
ਨਵੀਂ ਦਿੱਲੀ, ਸੈਸ਼ਵ ਨਾਗਰਾ : ਦਿੱਲੀ ਸਿੰਘੂ ਬਾਰਡਰ ਪਹੁੰਚੀਆਂ ਦੋ ਮਾਸੂਮ ਬੱਚੀਆਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਕਿਸਾਨ ਕੋਈ ਬੁਰੇ ਲੋਕ ਨਹੀਂ ਹਨ । ਮਾਸੂਮ ਬੱਚੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਟੈਲੀਵਿਜ਼ਨ ‘ਤੇ ਕਿਸਾਨਾਂ ਨੂੰ ਲੜਦਿਆਂ ਝਗੜਦਿਆਂ ਦਿਖਾਇਆ ਜਾ ਰਿਹਾ ਹੈ ਦਿਖਾਇਆ । ਉਨ੍ਹਾਂ ਕਿਹਾ ਇਹ ਇੱਥੇ ਅਜਿਹਾ ਕੁੱਝ ਵੀ ਨਹੀ ਹੈ। ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ।
Innocent girlsਮਾਸੂਮ ਬੱਚੀਆਂ ਤਨੀਸ਼ਾ ਅਤੇ ਕਨਿਸ਼ਕਾ ਨੇ ਕਿਹਾ ਕਿ ਦੇਸ਼ ਦਾ ਕਿਸਾਨ ਸਖਤ ਮਿਹਨਤ ਕਰਕੇ ਸਾਡੇ ਲਈ ਅਨਾਜ ਉਗਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਮਿਹਨਤੀ ਕਿਸਾਨ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸੜਕਾਂ ‘ਤੇ ਧਰਨੇ ਦੇ ਰਿਹਾ ਹੈ । ਸਰਕਾਰ ਨੂੰ ਚਾਹੀਦਾ ਹੈ ਉਹ ਕਿਸਾਨਾਂ ਦੀ ਗੱਲ ਜ਼ਰੂਰ ਸੁਣੇ। ਛੋਟੀ ਬੱਚੀ ਕਨਿਸ਼ਕਾ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਧਰਨਾ ਦਿੰਦੇ ਹੋਏ ਪਹਿਲੀ ਵਾਰ ਦੇਖਿਆ ਹੈ । ਸਾਡੇ ਦੇਸ਼ ਦੇ ਕਿਸਾਨ ਬਹੁਤ ਚੰਗੇ ਹਨ।
Innocent girlsਮਾਸੂਮ ਬੱਚੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣ ਤਾਂ ਜੋ ਕਿਸਾਨ ਵੀ ਜਲਦੀ ਆਪਣੇ ਬੱਚਿਆਂ ਕੋਲ ਚਲੇ ਜਾਣ, ਮਾਸੂਮ ਬੱਚੀਆਂ ਨਾਲ ਹੀ ਕਿਹਾ ਕਿ ਅਸੀਂ ਵੀ ਟੀ ਵੀ ‘ਤੇ ਦਿਖਾਈਆਂ ਜਾ ਰਹੀਆਂ ਖਬਰਾਂ ਨੂੰ ਝੂਠ ਸਮਝ ਰਹੀਆਂ ਹਨ , ਕਿਉਂਕਿ ਟੀ ਵੀ ਚੈਨਲ ਕਿਸਾਨਾਂ ਦੇ ਪ੍ਰਤੀ ਗਲਤ ਪ੍ਰਚਾਰ ਕਰ ਰਹੇ ਹਨ।
Innocent girlsਮਾਸੂਮ ਬੱਚੀਆਂ ਨੇ ਸਮੂਹ ਦਿੱਲੀ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਜ਼ਰੂਰ ਧਰਨੇ ਵਿਚ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦੇਣ । ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਕਿਸਾਨ ਜਿੱਤੇਗਾ ਤਾਂ ਸਾਡਾ ਦੇਸ਼ ਅੱਗੇ ਵਧੇਗਾ ।