
ਦੋਵੇਂ ਕਿਡਨੀਆਂ ਵੱਖ-ਵੱਖ ਮਰੀਜ਼ਾਂ ਵਿਚ ਟ੍ਰਾਂਸਪਲਾਂਟ, ਦੋ ਮਰੀਜ਼ਾਂ ਨੂੰ ਦਿੱਤੀ ਅੱਖਾਂ ਦੀ ਰੌਸ਼ਨੀ
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹਨ ਦੇ ਰਹਿਣ ਵਾਲੇ 19 ਸਾਲਾ ਹਰਸ਼ ਨੇ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। 8 ਮਾਰਚ ਨੂੰ ਹਰਸ਼ ਨਾਲ ਸੜਕ ਹਾਦਸਾ ਵਾਪਰਿਆ ਸੀ, ਜਿਸ ਕਾਰਨ ਹਰਸ਼ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ: ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ
ਹਰਸ਼ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ਦੇ ਡਾਕਟਰਾਂ ਨੇ ਹਰਸ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਡਾਕਟਰਾਂ ਦੀ ਕਮੇਟੀ ਨੇ 10 ਮਾਰਚ ਨੂੰ ਹਰਸ਼ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਸਿਰ ਕਰਜ਼ਾ ਰਾਤੋ-ਰਾਤ ਨਹੀਂ ਵਧਿਆ, ਇਸ ਤੋਂ ਪਹਿਲਾਂ ਤਿੰਨ ਪਾਰਟੀਆਂ ਦੀ ਸਰਕਾਰ ਰਹੀ : ਹਰਪਾਲ ਚੀਮਾ
ਪੀਜੀਆਈ ਵਿਚ ਦੋ ਵੱਖ-ਵੱਖ ਮਰੀਜ਼ਾਂ ਵਿਚ ਹਰਸ਼ ਦੇ ਗੁਰਦੇ ਟਰਾਂਸਪਲਾਂਟ ਕੀਤੇ ਗਏ, ਜਦਕਿ ਦੋ ਹੋਰ ਮਰੀਜ਼ਾਂ ਦੀ ਕਾਰਨੀਆ ਟ੍ਰਾਂਸਪਲਾਂਟ ਦੁਆਰਾ ਅੱਖਾਂ ਦੀ ਰੋਸ਼ਨੀ ਬਹਾਲ ਕੀਤੀ ਗਈ ਸੀ। ਇਸ ਤਰ੍ਹਾਂ ਚਾਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।