Air India News : ਏਅਰ ਇੰਡੀਆ ਨੇ 180 ਤੋਂ ਵੱਧ ਗੈਰ-ਉਡਾਣ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

By : BALJINDERK

Published : Mar 16, 2024, 5:51 pm IST
Updated : Mar 16, 2024, 5:55 pm IST
SHARE ARTICLE
Air India
Air India

Air India News : ਕਰਮਚਾਰੀ ਸਵੈ-ਇੱਛਤ ਰਿਟਾਇਰਮੈਂਟ ਸਕੀਮ ਅਤੇ ਮੁੜ ਹੁਨਰ ਦੇ ਮੌਕਿਆਂ ਦਾ ਲਾਭ ਨਹੀਂ ਲੈ ਸਕਦੇ

Air India News : ਨਵੀਂ ਦਿੱਲੀ (ਭਾਸ਼ਾ)- ਟਾਟਾ ਸਮੂਹ ਦੁਆਰਾ ਨਿਯੰਤਰਿਤ ਵਾਲੀ ਏਅਰ ਇੰਡੀਆ ਨੇ 180 ਤੋਂ ਵੱਧ ਗੈਰ-ਉਡਾਣ ਕਰਮਚਾਰੀਆਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਹੈ। ਇਸ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਦਿੱਤੀ ਗਈ ਹੈ। ਹਾਲਾਂਕਿ, ਏਅਰਲਾਈਨ ਨੇ ਕਿਹਾ ਕਿ ਛਾਂਟੀ ਤੋਂ ਪ੍ਰਭਾਵਿਤ ਲੋਕ ਸਵੈ-ਇੱਛਤ ਰਿਟਾਇਰਮੈਂਟ ਸਕੀਮ ਅਤੇ ਮੁੜ ਹੁਨਰ ਦੇ ਮੌਕਿਆਂ ਦਾ ਲਾਭ ਨਹੀਂ ਲੈ ਸਕੇ। 

ਇਹ ਵੀ ਪੜੋ:Amritsar News : ਸੇਵਾਮੁਕਤ ਫੌਜੀ ਦੇ ਮਾਰੀ ਗੋਲ਼ੀ, ਇਲਾਜ ਦੌਰਾਨ ਤੋੜਿਆ ਦਮ 


ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਫਿਟਮੈਂਟ ਪ੍ਰਕਿਰਿਆ ਦੇ ਹਿੱਸੇ ਵਜੋਂ, ਗੈਰ-ਉਡਾਣ ਕਾਰਜਾਂ ਵਿੱਚ ਲੱਗੇ ਕਰਮਚਾਰੀਆਂ ਨੂੰ ਸੰਗਠਨਾਤਮਕ ਲੋੜਾਂ ਅਤੇ ਵਿਅਕਤੀਗਤ ਯੋਗਤਾ ਦੇ ਅਧਾਰ ’ਤੇ ਭੂਮਿਕਾਵਾਂ ਸੌਂਪੀਆਂ ਗਈਆਂ ਹਨ।  ਦੱਸ ਦੇਈਏ ਕਿ ਘਾਟੇ ’ਚ ਚੱਲ ਰਹੀ ਏਅਰ ਇੰਡੀਆ ਨੂੰ ਟਾਟਾ ਗਰੁੱਪ ਨੇ ਜਨਵਰੀ 2022 ’ਚ ਸਰਕਾਰ ਤੋਂ ਆਪਣੇ ਕਬਜ਼ੇ ’ਚ ਲੈ ਲਿਆ ਸੀ ਅਤੇ ਉਦੋਂ ਤੋਂ ਹੀ ਇਸ ਦੇ ਕਾਰੋਬਾਰੀ ਮਾਡਲ ਨੂੰ ਲੀਹ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਇਹ ਵੀ ਪੜੋ:Pakistan News : ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪਾਕਿਸਤਾਨ ’ਚ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ


ਬੁਲਾਰੇ ਨੇ ਇਕ ਬਿਆਨ ਵਿਚ ਕਿਹਾ, ‘‘ਹਾਲਾਂਕਿ, ਸਾਡੇ ਕਰਮਚਾਰੀ ਅਧਾਰ ਦੇ ਇੱਕ ਫ਼ੀਸਦੀ ਤੋਂ ਵੀ ਘੱਟ ਲੋਕਾਂ, ਜੋ ਸਵੈ-ਇੱਛਤ ਸੇਵਾਮੁਕਤੀ ਲੈਣ ਜਾਂ ਹੁਨਰ ਵਿਕਾਸ ਦੇ ਮੌਕਿਆਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ, ਨੂੰ ਸਾਡੇ ਤੋਂ ਵੱਖ ਹੋਣਾ ਪਏਗਾ। ਅਸੀਂ ਇਸ ਪ੍ਰਕਿਰਿਆ ਦੌਰਾਨ ਸਾਰੀਆਂ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਦਾ ਸਨਮਾਨ ਕਰਨਾ ਜਾਰੀ ਰੱਖਾਂਗੇ।’’ 

ਇਹ ਵੀ ਪੜੋ:India News: ਦੇਸ਼ ਦੇ 10 ਡਿਜ਼ਾਈਨਰ ਕਾਲਜਾਂ ’ਚ ਪਹਿਲੇ ਸਥਾਨ ’ਤੇ ਐਨਆਈਡੀ ਅਹਿਮਦਾਬਾਦ


ਹਾਲਾਂਕਿ ਏਅਰਲਾਈਨ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਪਰ ਸੂਤਰਾਂ ਨੇ ਦੱਸਿਆ ਕਿ 180 ਤੋਂ ਵੱਧ ਪੁਰਾਣੇ ਕਰਮਚਾਰੀ ਪ੍ਰਭਾਵਿਤ ਹੋਏ ਹਨ। ਏਅਰ ਇੰਡੀਆ ਵਿੱਚ ਲਗਭਗ 18,000 ਕਰਮਚਾਰੀ ਕੰਮ ਕਰਦੇ ਹਨ।

ਇਹ ਵੀ ਪੜੋ:Haryanan News : ਆਯੁਸ਼ਮਾਨ ਅਤੇ ਚਿਰਾਯੂ ਕਾਰਡ ਦੇ ਲਾਭਪਾਤਰੀਆਂ ਲਈ ਇਲਾਜ ਬੰਦ ਕਰਨ ਦਾ ਕੀਤਾ ਫੈਸਲਾ 

 (For more news apart from Air India laid off 180 employees  News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement