Pakistan News : ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪਾਕਿਸਤਾਨ ’ਚ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ 

By : BALJINDERK

Published : Mar 16, 2024, 4:01 pm IST
Updated : Mar 16, 2024, 4:01 pm IST
SHARE ARTICLE
Officials involved in the meeting
Officials involved in the meeting

Pakistan News : ਪਾਕਿਸਤਾਨ ’ਚ ਧਾਰਮਿਕ ਸੈਰ-ਸਪਾਟਾ ਸਥਾਨਾਂ ਦੀ ਕੀਤੀ ਜਾਵੇਗੀ ਨਿਸ਼ਾਨਦੇਹੀ -ਮਰੀਅਮ ਨਵਾਜ਼

Pakistan News: ਨਵ-ਨਿਯੁਕਤ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਪਾਕਿਸਤਾਨ ਸਥਿਤ ਲਹਿੰਦੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਦੀ ਸ਼ਨਾਖ਼ਤ ਕਰਨ ਦੇ ਨਾਲ ਨਾਲ ਉਨ੍ਹਾਂ ਲਈ ਵਿਆਪਕ ਵਿਕਾਸ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਹ ਵੀ ਪੜੋ:India News: ਦੇਸ਼ ਦੇ 10 ਡਿਜ਼ਾਈਨਰ ਕਾਲਜਾਂ ’ਚ ਪਹਿਲੇ ਸਥਾਨ ’ਤੇ ਐਨਆਈਡੀ ਅਹਿਮਦਾਬਾਦ 


ਉਨ੍ਹਾਂ ਨੇ ਧਾਰਮਿਕ ਸੈਰ ਸਪਾਟੇ ਨੂੰ ਉਪਰ ਚੁੱਕਣ ਲਈ ਅਗਲੇ ਇੱਕ ਹਫ਼ਤੇ ’ਚ ਪੰਜਾਬ ਸੈਰ ਸਪਾਟਾ ਯੋਜਨਾ ਲਾਗੂ ਕਰਨ ਦੇ ਨਾਲ -ਨਾਲ ਸੂਬੇ ਭਰ ’ਚ ਸੈਰ -ਸਪਾਟਾ ਸਥਾਨਾਂ ਦੀ ਮੈਪਿੰਗ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸੂਬੇ ’ਚ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਵੱਖ -ਵੱਖ ਮੁਲਕਾਂ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਅਤੇ ਹੋਰ ਧਰਮਾਂ ਦੇ ਪੈਰੋਕਾਰਾਂ ਨੂੰ ਸੂਬੇ ’ਚ ਵਿਸ਼ੇਸ਼ ਸੈਰ ਸਪਾਟਾ ਪੈਕੇਜ ਦੀ ਪੇਸ਼ਕਸ਼ ਕੀਤੀ ਜਾਵੇਗੀ। ਸੂਬਾਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਮੁੱਖ ਮੰਤਰੀ ਨੂੰ ਅਹੁਦਾ ਸੰਭਾਲਣ ’ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵਲੋਂ ਭੇਜੇ ਸਦਭਾਵਨਾ ਸੰਦੇਸ਼ਾਂ ਤੋਂ ਜਾਣੂ ਕਰਵਾਇਆ।

ਇਹ ਵੀ ਪੜੋ:Haryanan News : ਆਯੁਸ਼ਮਾਨ ਅਤੇ ਚਿਰਾਯੂ ਕਾਰਡ ਦੇ ਲਾਭਪਾਤਰੀਆਂ ਲਈ ਇਲਾਜ ਬੰਦ ਕਰਨ ਦਾ ਕੀਤਾ ਫੈਸਲਾ 


ਮੀਟਿੰਗ ਵਿੱਚ ਸੀਨੀਅਰ ਸੂਬਾਈ ਮੰਤਰੀ ਮਰਿਅਮ, ਔਰੰਗਜ਼ੇਬ, ਸਲਾਹਕਾਰ ਪਰਵੇਜ਼, ਰਸ਼ੀਦ ਔਕਾਫ਼ ਅਤੇ ਗ੍ਰਹਿ ਦੇ ਸਕੱਤਰ ਟੀ. ਡੀ. ਸੀ. ਪੀ. ਦੇ ਐੱਮ. ਡੀ. ਪੁਰਾਤਤਵ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਹੋਰ  ਸੰਬੰਧਿਤ ਅਧਿਕਾਰੀ ਸ਼ਾਮਲ ਹੋਏ। 

ਇਹ ਵੀ ਪੜੋ:LIC News : LIC ਕਰਮਚਾਰੀਆਂ ਨੂੰ ਮਿਲਿਆ ਹੋਲੀ ਦਾ ਤੋਹਫਾ, 17 ਫ਼ੀਸਦੀ ਵਾਧੇ ਨਾਲ ਮਿਲੇਗੀ ਤਨਖ਼ਾਹ 

 (For more news apart from Chief Minister Maryam Nawaz approved celebrate Baisakhi festival in Pakistan News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement