PM Modi News: ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਦੇਸ਼ ਵਾਸੀਆਂ ਦੇ ਨਾਂਅ ਖ਼ਤ; ਵਿਕਸਿਤ ਭਾਰਤ ਲਈ ਮੰਗੇ ਸੁਝਾਅ
Published : Mar 16, 2024, 10:54 am IST
Updated : Mar 16, 2024, 11:38 am IST
SHARE ARTICLE
PM Modi writes to people ahead of Lok Sabha polls
PM Modi writes to people ahead of Lok Sabha polls

ਕਿਹਾ, 140 ਕਰੋੜ ਭਾਰਤੀਆਂ ਦਾ ਭਰੋਸਾ ਅਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ

PM Modi News: ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਅੱਜ 16 ਮਾਰਚ ਨੂੰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 15 ਮਾਰਚ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਇਕ ਪੱਤਰ ਲਿਖਿਆ। ਪੀਐਮ ਮੋਦੀ ਨੇ ਇਸ ਵਿਚ ਲਿਖਿਆ ਕਿ ਤੁਹਾਡਾ ਅਤੇ ਸਾਡਾ ਸਾਥ ਇਕ ਦਹਾਕਾ ਪੂਰਾ ਕਰਨ ਦੀ ਦਹਿਲੀਜ਼ 'ਤੇ ਹੈ। 140 ਕਰੋੜ ਭਾਰਤੀਆਂ ਦਾ ਭਰੋਸਾ ਅਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ।

ਮੋਦੀ ਨੇ ਲਿਖਿਆ- ਇਹ ਤੁਹਾਡੇ ਭਰੋਸੇ ਅਤੇ ਸਮਰਥਨ ਦਾ ਨਤੀਜਾ ਹੈ ਕਿ ਅਸੀਂ GST ਨੂੰ ਲਾਗੂ ਕਰਨਾ, ਧਾਰਾ 370 ਨੂੰ ਹਟਾਉਣਾ, ਤੀਹਰੇ ਤਲਾਕ 'ਤੇ ਨਵਾਂ ਕਾਨੂੰਨ, ਸੰਸਦ 'ਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਨਾਰੀ ਸ਼ਕਤੀ ਵੰਦਨ ਕਾਨੂੰਨ, ਨਵੀਂ ਸੰਸਦ ਦਾ ਉਦਘਾਟਨ ਵਰਗੇ ਕਈ ਇਤਿਹਾਸਕ ਅਤੇ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ ਹਨ।

ਮੋਦੀ ਨੇ ਕਿਹਾ ਕਿ ਸਾਡਾ ਦੇਸ਼ ਪਰੰਪਰਾ ਅਤੇ ਆਧੁਨਿਕਤਾ ਦੋਵਾਂ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ ਹੈ। ਜਿਥੇ ਪਿਛਲੇ ਦਹਾਕੇ ਨੇ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦਾ ਬੇਮਿਸਾਲ ਨਿਰਮਾਣ ਦੇਖਿਆ ਹੈ, ਉਥੇ ਸਾਡੀ ਰਾਸ਼ਟਰੀ ਅਤੇ ਸੱਭਿਆਚਾਰਕ ਵਿਰਾਸਤ ਵੀ ਬਦਲ ਗਈ ਹੈ। ਅੱਜ ਹਰ ਨਾਗਰਿਕ ਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਜਿਥੇ ਅੱਗੇ ਵੱਧ ਰਿਹਾ ਹੈ, ਉਥੇ ਹੀ ਅਪਣੇ ਅਮੀਰ ਸੱਭਿਆਚਾਰ ਦਾ ਜਸ਼ਨ ਵੀ ਮਨਾ ਰਿਹਾ ਹੈ।

ਪੀਐਮ ਨੇ ਅੱਗੇ ਲਿਖਿਆ- ਤੁਹਾਡਾ ਸਮਰਥਨ ਹੀ ਮੈਨੂੰ ਦੇਸ਼ ਦੀ ਭਲਾਈ ਲਈ ਦਲੇਰ ਫੈਸਲੇ ਲੈਣ, ਅਭਿਲਾਸ਼ੀ ਯੋਜਨਾਵਾਂ ਬਣਾਉਣ ਅਤੇ ਉਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਤਾਕਤ ਦਿੰਦਾ ਹੈ। ਅਸੀਂ ਇਕ ਵਿਕਸਤ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ। ਇਸ ਦੇ ਲਈ ਮੈਨੂੰ ਤੁਹਾਡੇ ਵਿਚਾਰਾਂ, ਸੁਝਾਵਾਂ ਅਤੇ ਸਮਰਥਨ ਦੀ ਲੋੜ ਹੈ ਅਤੇ ਮੈਂ ਇਸ ਦਾ ਇੰਤਜ਼ਾਰ ਕਰਾਂਗਾ।

(For more Punjabi news apart from PM Modi writes to people ahead of Lok Sabha polls, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement