ਪੁਲਿਸ ਹਿਰਾਸਤ 'ਚ ਅਤੀਕ ਅਹਿਮਦ ਤੇ ਭਰਾ ਅਸ਼ਰਫ ਦੀ ਹੱਤਿਆ : ਉੱਤਰ ਪ੍ਰਦੇਸ਼ ’ਚ ਧਾਰਾ 144 ਲਾਗੂ
Published : Apr 16, 2023, 3:59 pm IST
Updated : Apr 16, 2023, 3:59 pm IST
SHARE ARTICLE
photo
photo

ਪ੍ਰਯਾਗਰਾਜ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ

 

ਪ੍ਰਯਾਗਰਾਜ : ਬੇਟੇ ਅਸਦ ਦੇ ਮੁਕਾਬਲੇ ਤੋਂ ਦੋ ਦਿਨ ਬਾਅਦ ਸ਼ਨੀਵਾਰ ਦੇਰ ਰਾਤ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਕਰ ਦਿੱਤੀ ਗਈ ਸੀ। ਅਤੀਕ-ਅਸ਼ਰਫ ਨੂੰ ਡਾਕਟਰੀ ਜਾਂਚ ਲਈ ਕੋਲਵਿਨ ਹਸਪਤਾਲ ਲਿਜਾਇਆ ਜਾ ਰਿਹਾ ਸੀ। 

ਜਦੋਂ ਅਤੀਕ ਨੂੰ ਪੁੱਛਿਆ ਗਿਆ ਕਿ ਬੇਟੇ ਅਸਦ ਦਾ ਅੰਤਿਮ ਸਸਕਾਰ ਤੁਹਾਡੇ ਕੋਲ ਨਹੀਂ ਹੋਇਆ। ਤੁਸੀਂ ਕੀ ਕਹਿੰਦੇ ਹੋ? ਇਸ 'ਤੇ ਆਤਿਕ ਨੇ ਕਿਹਾ, 'ਜੇ ਨਹੀਂ ਲੈ ਕੇ ਗਏ ਤਾਂ ਨਹੀਂ ਗਏ।'

ਫਿਰ ਭਰਾ ਅਸ਼ਰਫ ਨੇ ਮੀਡੀਆ ਨੂੰ ਕਿਹਾ, ''ਮੁੱਖ ਗੱਲ ਇਹ ਹੈ ਕਿ ਗੁੱਡੂ ਮੁਸਲਮਾਨ ਹੈ...'' ਇਹ ਕਹਿੰਦੇ ਹੀ ਗੋਲੀਬਾਰੀ ਸ਼ੁਰੂ ਹੋ ਗਈ। ਪੁਲਿਸ ਦਾ ਘੇਰਾ ਤੋੜਦਿਆਂ ਤਿੰਨ ਲੜਕਿਆਂ ਨੇ ਤਿੰਨ ਪਾਸਿਓਂ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਗੋਲੀ ਲੱਗਦੇ ਹੀ ਅਤੀਕ ਉੱਥੇ ਹੀ ਡਿੱਗ ਗਿਆ। ਅਤੀਕ ਦੀ ਹਥਕੜੀ ਫੜੀ ਇੱਕ ਪੁਲਿਸ ਮੁਲਾਜ਼ਮ ਹੈਰਾਨ ਰਹਿ ਗਿਆ। ਉਹ ਵੀ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਹੱਥ 'ਚ ਗੋਲੀ ਲੱਗੀ ਹੈ। ਅਗਲੇ 10 ਸਕਿੰਟਾਂ ਵਿੱਚ ਅਸ਼ਰਫ਼ ਵੀ ਭਰਾ ਅਤੀਕ ਦੇ ਨੇੜੇ ਆ ਜਾਂਦਾ ਹੈ। ਇਹ ਸਾਰੀ ਘਟਨਾ ਵੀਡੀਓ ਵਿੱਚ ਰਿਕਾਰਡ ਹੋ ਗਈ।

ਅਖੀਰ ਪੁਲਿਸ ਨੇ ਤਿੰਨੋਂ ਹਮਲਾਵਰਾਂ ਨੂੰ ਕਾਬੂ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਵਾਲੇ ਅਤੀਕ ਅਤੇ ਅਸ਼ਰਫ਼ ਨੂੰ ਹਸਪਤਾਲ ਲੈ ਗਏ।

ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਅਹਿਮਦ ਦੇ ਕਤਲ ਮਗਰੋਂ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸ਼ਨੀਵਾਰ ਦੇਰ ਰਾਤ ਮੀਡੀਆ ਕਰਮੀ ਬਣ ਕੇ ਆਏ ਤਿੰਨ ਹਮਲਾਵਰਾਂ ਨੇ ਸੁਰੱਖਿਆ ਘੇਰਾ ਤੋੜਦੇ ਹੋਏ ਦੋਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਘਟਨਾ ਮਗਰੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸਮੇਤ ਪੂਰੇ ਪ੍ਰਦੇਸ਼ 'ਚ ਧਾਰਾ-144 ਲਾ ਦਿੱਤੀ ਗਈ ਹੈ। 

ਓਧਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਤੁਰੰਤ ਡੀ. ਜੀ. ਪੀ. ਨੂੰ ਪ੍ਰਯਾਗਰਾਜ ਜਾਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਅਤੀਕ-ਅਸ਼ਰਫ਼ ਦੇ ਕਤਲ ਮਗਰੋਂ ਪ੍ਰਯਾਗਰਾਜ ਵਿਚ ਪੁਲਸ ਨੇ ਹਾਈ ਅਲਰਟ ਕਰ ਦਿੱਤਾ ਹੈ। ਪ੍ਰਯਾਗਰਾਜ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਯੋਗੀ ਨੇ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਲੋਕ ਕਤਲ ਮਾਮਲੇ ਵਿਚ ਅਫ਼ਵਾਹ ਫੈਲਾ ਰਹੇ ਹਨ, ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ। 

ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਧਾਰਾ-144 ਲਾਉਣ ਦਾ ਹੁਕਮ ਦਿੱਤਾ ਹੈ। 

ਉਨ੍ਹਾਂ ਦੱਸਿਆ ਕਿ ਪ੍ਰਯਾਗਰਾਜ 'ਚ ਪੱਤਰਕਾਰ ਬਣ ਕੇ ਆਏ ਤਿੰਨ ਹਮਲਾਵਰਾਂ ਵਲੋਂ ਅਤੀਕ ਅਤੇ ਉਸ ਦੇ ਭਰਾ ਅਸ਼ਰਫ਼ ਦਾ ਕਤਲ ਕੀਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ। ਅਹਿਮਦ ਅਤੇ ਅਸ਼ਰਫ ਦਾ ਸ਼ਨੀਵਾਰ ਰਾਤ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਦੋਵੇਂ ਭਰਾਵਾਂ ਨੂੰ ਕਰੀਬ ਤੋਂ ਗੋਲੀ ਮਾਰ ਦਿੱਤੀ ਗਈ ਸੀ। ਇਹ ਘਟਨਾ ਉਦੋਂ ਵਾਪਰੀ, ਜਦੋਂ ਅਤੀਕ ਅਤੇ ਅਸ਼ਰਫ਼ ਨੂੰ ਪੁਲਿਸ ਕਰਮੀ ਮੈਡੀਕਲ ਜਾਂਚ ਲਈ ਇਕ ਮੈਡੀਕਲ ਕਾਲਜ ਲੈ ਕੇ ਜਾ ਰਹੇ ਸਨ।
 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement