PM Modi News: ਸਾਡੀ ਸਰਕਾਰ ਘੁਸਪੈਠ ਨੂੰ ਖਤਮ ਕਰੇਗੀ, ਭ੍ਰਿਸ਼ਟਾਚਾਰ ਵਿਰੁਧ ਮੁਹਿੰਮ ਜਾਰੀ ਰਹੇਗੀ : ਪ੍ਰਧਾਨ ਮੰਤਰੀ ਮੋਦੀ
Published : Apr 16, 2024, 9:50 pm IST
Updated : Apr 16, 2024, 9:50 pm IST
SHARE ARTICLE
Our govt will end illegal immigration, continue with crackdown on corruption: PM Modi
Our govt will end illegal immigration, continue with crackdown on corruption: PM Modi

ਮੋਦੀ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਨੇ ਸੀਮਾਂਚਲ ਖੇਤਰ ’ਚ ਘੁਸਪੈਠ ਨੂੰ ਜਨਮ ਦਿਤਾ ਹੈ

PM Modi News:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ’ਚ ਆਈ ਤਾਂ ਉਨ੍ਹਾਂ ਦੀ ਸਰਕਾਰ ਘੁਸਪੈਠ ਵਿਰੁਧ ਕਾਰਵਾਈ ਕਰੇਗੀ। ਪ੍ਰਧਾਨ ਮੰਤਰੀ ਨੇ ਇਹ ਬਿਆਨ ਬਿਹਾਰ ਦੇ ਸੀਮਾਂਚਲ ਦੇ ਪੂਰਨੀਆ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਦਿਤਾ। ਉਨ੍ਹਾਂ ਕਿਹਾ, ‘‘ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਸਾਰੇ ਤੱਤ ਸਰਕਾਰ ਦੀ ਨਿਗਰਾਨੀ ਹੇਠ ਹਨ। 4 ਜੂਨ ਦੇ ਨਤੀਜੇ ਸੀਮਾਂਚਲ ਦੀ ਸੁਰੱਖਿਆ ਦਾ ਫੈਸਲਾ ਕਰਨਗੇ। ਪੂਰਨੀਆ ਜ਼ਿਲ੍ਹੇ ਦੀਆਂ ਸਰਹੱਦਾਂ ਨੇਪਾਲ ਅਤੇ ਬੰਗਲਾਦੇਸ਼ ਨਾਲ ਲਗਦੀਆਂ ਹਨ।’’

ਮੋਦੀ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਨੇ ਸੀਮਾਂਚਲ ਖੇਤਰ ’ਚ ਘੁਸਪੈਠ ਨੂੰ ਜਨਮ ਦਿਤਾ ਹੈ, ਜਿਸ ਨਾਲ ਸੁਰੱਖਿਆ ਨੂੰ ਗੰਭੀਰ ਖਤਰਾ ਹੈ ਅਤੇ ਖੇਤਰ ’ਚ ਰਹਿਣ ਵਾਲੇ ਦਲਿਤਾਂ ਸਮੇਤ ਗਰੀਬਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ, ‘‘ਕਈ ਵਾਰ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਾ ਦਿਤੀ ਗਈ। ਜੋ ਲੋਕ ਸਿਆਸੀ ਫਾਇਦੇ ਲਈ ਸੀ.ਏ.ਏ. ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਮੋਦੀ ਹਨ ਜੋ ਨਾ ਤਾਂ ਡਰਦੇ ਹਨ ਅਤੇ ਨਾ ਹੀ ਝੁਕਦੇ ਹਨ।’’

ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਸਰਹੱਦ ਪਾਰ ਅਤਿਵਾਦ ਨੂੰ ਖਤਮ ਕਰਨ, ਧਾਰਾ 370 ਨੂੰ ਖਤਮ ਕਰਨ ਅਤੇ ਅਯੁੱਧਿਆ ’ਚ ਰਾਮ ਮੰਦਰ ਵਰਗੇ ਵੱਡੇ ਕੰਮ ਕਰਨ ’ਚ ਸਫਲ ਰਹੀ ਹੈ। ਪੂਰਨੀਆ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਗਯਾ ’ਚ ਇਕ ਚੋਣ ਸਭਾ ਨੂੰ ਸੰਬੋਧਨ ਕੀਤਾ। ਦੋਹਾਂ ਥਾਵਾਂ ’ਤੇ ਉਨ੍ਹਾਂ ਦੇ ਭਾਸ਼ਣਾਂ ’ਚ ਸੰਵਿਧਾਨ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜ਼ੋਰਦਾਰ ਹਵਾਲਾ ਸੀ।

ਮੋਦੀ ਨੇ ਕਿਹਾ, ‘‘ਮੈਂ ਗਰੀਬਾਂ, ਪੱਛੜੀਆਂ ਸ਼੍ਰੇਣੀਆਂ, ਦਲਿਤਾਂ ਨਾਲ ਸਬੰਧਤ ਹਾਂ ਕਿਉਂਕਿ ਮੈਂ ਉਨ੍ਹਾਂ ’ਚੋਂ ਆਉਂਦਾ ਹਾਂ। ਮੋਦੀ ਨੂੰ ਇਹ ਅਹੁਦਾ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੇ ਰਾਜੇਂਦਰ ਬਾਬੂ ਅਤੇ ਬਾਬਾ ਸਾਹਿਬ ਅੰਬੇਡਕਰ ਨੇ ਦਿਤਾ ਹੈ। ਜੇਕਰ ਇਹ ਸੰਵਿਧਾਨ ਨਾ ਹੁੰਦਾ ਤਾਂ ਇੰਨੇ ਪੱਛੜੇ ਪਰਵਾਰ ’ਚ ਪੈਦਾ ਹੋਏ ਗਰੀਬ ਦਾ ਪੁੱਤਰ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਸੀ।’’

ਮੋਦੀ ਦੀ ਇਹ ਟਿਪਣੀ ਕੌਮੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਵਲੋਂ ਭਾਜਪਾ ਨੇਤਾਵਾਂ ’ਤੇ ਸੰਵਿਧਾਨ ਬਦਲਣ ਦੀ ਖੁੱਲ੍ਹ ਕੇ ਗੱਲ ਕਰਨ ਦਾ ਦੋਸ਼ ਲਾਉਣ ਦੇ ਇਕ ਦਿਨ ਬਾਅਦ ਆਈ ਹੈ। ਪ੍ਰਧਾਨ ਮੰਤਰੀ ਨੇ ਦੋਹਾਂ ਥਾਵਾਂ ’ਤੇ ਅਪਣੇ ਭਾਸ਼ਣਾਂ ’ਚ ਆਰ.ਜੇ.ਡੀ. ’ਤੇ ਤਿੱਖਾ ਹਮਲਾ ਕੀਤਾ ਅਤੇ ਬਿਹਾਰ ’ਚ ਸੱਤਾ ’ਚ ਰਹਿੰਦੇ ਹੋਏ ‘ਜੰਗਲ ਰਾਜ’ ਅਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭ੍ਰਿਸ਼ਟਾਚਾਰ ਵਿਰੁਧ ਐਨ.ਡੀ.ਏ. ਸਰਕਾਰ ਦੀ ਕਾਰਵਾਈ ਅਗਲੇ ਪੰਜ ਸਾਲਾਂ ’ਚ ਜਾਰੀ ਰਹੇਗੀ।

ਗਯਾ ਬਿਹਾਰ ਦੀਆਂ ਚਾਰ ਲੋਕ ਸਭਾ ਸੀਟਾਂ ’ਚੋਂ ਇਕ ਹੈ ਜਿੱਥੇ ਪਹਿਲੇ ਪੜਾਅ ’ਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਹਿੰਦੁਸਤਾਨੀ ਆਵਾਮ ਮੋਰਚਾ ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਗਯਾ ਰਾਖਵੀਂ ਸੀਟ ਤੋਂ ਚੋਣ ਲੜ ਰਹੇ ਹਨ। ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਪੂਰਨੀਆ ਸਮੇਤ ਬਿਹਾਰ ਦੀਆਂ ਪੰਜ ਸੀਟਾਂ, ਕਿਸ਼ਨਗੰਜ, ਕਟਿਹਾਰ, ਭਾਗਲਪੁਰ ਅਤੇ ਬਾਂਕਾ ਦੀਆਂ ਹੋਰ ਚਾਰ ਸੀਟਾਂ ’ਤੇ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ।

 (For more Punjabi news apart from Our govt will end illegal immigration, continue with crackdown on corruption: PM Modiਸ stay tuned to Rozana Spokesman)

Location: India, Bihar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement