12ਵੀਂ ਪਾਸ ਨੌਜਵਾਨ ਨੇ ਮੁਫ਼ਤ 'ਚ ਬੁੱਕ ਕੀਤੀਆਂ 1500 ਹਵਾਈ ਟਿਕਟਾਂ
Published : May 16, 2019, 5:57 pm IST
Updated : May 16, 2019, 5:57 pm IST
SHARE ARTICLE
Man booked 1500 air tickets without paying money
Man booked 1500 air tickets without paying money

2 ਕਰੋੜ ਰੁਪਏ ਦੀ ਠੱਗੀ ਮਾਰੀ

ਨਵੀਂ ਦਿੱਲੀ : ਬਗੈਰ ਇਕ ਵੀ ਪੈਸਾ ਖ਼ਰਚ ਕੀਤੇ ਕੀ ਤੁਸੀ ਜਹਾਜ਼ ਟਿਕਟ ਦੀ ਬੁਕਿੰਗ ਕਰ ਸਕਦੇ ਹੋ? ਪਰ ਜਿਹੜੇ ਵਿਅਕਤੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਨ, ਉਸ ਨੇ ਬਗੈਰ ਇਕ ਵੀ ਰੁਪਈਆ ਖ਼ਰਚ ਕੀਤੇ ਨਾ ਸਿਰਫ਼ 1500 ਤੋਂ ਵੱਧ ਹਵਾਈ ਟਿਕਟਾਂ ਦੀ ਬੁਕਿੰਗ ਕੀਤੀਆਂ, ਸਗੋਂ ਉਹ ਟਿਕਟਾਂ ਗਾਹਕਾਂ ਨੂੰ ਵੇਚ ਕੇ ਮੋਟੀ ਕਮਾਈ ਵੀ ਕੀਤੀ।

Man booked 1500 air tickets without paying moneyMan booked 1500 air tickets without paying money

ਮੁੱਧ ਪ੍ਰਦੇਸ਼ ਦਾ ਰਹਿਣ ਵਾਲਾ 27 ਸਾਲਾ ਰਾਜ ਪ੍ਰਤਾਪ ਲੋਕਾਂ ਨੂੰ ਘੱਟ ਕੀਮਤ 'ਚ ਹਵਾਈ ਜਹਾਜ਼ ਦੀਆਂ ਟਿਕਟਾਂ ਵੇਚਦਾ ਸੀ। ਬਾਜ਼ਾਰ ਕੀਮਤ ਤੋਂ 80 ਫ਼ੀਸਦੀ ਘੱਟ ਕੀਮਤ 'ਤੇ ਉਹ ਲੋਕਾਂ ਨੂੰ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਹਵਾਈ ਟਿਕਟਾਂ ਵੇਚਦਾ ਸੀ। ਬੁਕਿੰਗ ਦੌਰਾਨ ਉਸ ਨੂੰ 1 ਰੁਪਇਆ ਵੀ ਖ਼ਰਚਣ ਦੀ ਲੋੜ ਨਹੀਂ ਪੈਂਦੀ ਸੀ। ਟਿਕਟਾਂ ਬੁੱਕ ਕਰਵਾਉਣ ਲਈ ਉਸ ਕੋਲ ਲੋਕਾਂ ਦੀ ਕਾਫ਼ੀ ਭੀੜ ਲੱਗਦੀ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਸਿਰਫ਼ 12ਵੀਂ ਪਾਸ ਸੀ। ਉਹ ਵੱਖ-ਵੱਖ ਟ੍ਰੈਵਲ ਵੈਬਸਾਈਟਾਂ ਤੋਂ ਟਿਕਟਾਂ ਬੁੱਕ ਕਰਦਾ ਸੀ ਅਤੇ ਫਿਰ ਉਨ੍ਹਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ 'ਤੇ ਵੇਚ ਕੇ ਸਾਰਾ ਪੈਸਾ ਖ਼ੁਦ ਰੱਖ ਲੈਂਦਾ ਸੀ।

Raj PratapRaj Pratap

ਪੁਲਿਸ ਦੇ ਕਬਜ਼ੇ 'ਚ ਆਉਣ ਤੋਂ ਬਾਅਦ ਰਾਜਪ੍ਰਤਾਪ ਨੇ ਦੱਸਿਆ ਕਿ ਟਿਕਟ ਬੁਕਿੰਗ ਦੌਰਾਨ ਉਹ ਪੂਰਾ ਡਾਟਾ ਸਹੀ ਭਰਦਾ ਸੀ, ਪਰ ਜਦੋਂ ਫ਼ੋਨ ਨੰਬਰ ਅਤੇ ਈਮੇਲ ਆਈ.ਡੀ. ਭਰਨ ਦੀ ਵਾਰੀ ਆਉਂਦੀ ਸੀ ਤਾਂ ਉਹ ਜਾਣਬੁੱਝ ਕੇ ਗਲਤ ਜਾਣਕਾਰੀ ਦਿੰਦਾ ਸੀ। ਉਹ ਟਿਕਟ ਦੀ ਪੇਮੈਂਟ ਡਿਟੇਲ ਭਰਨ ਸਮੇਂ ਆਪਣੀ ਨਾਗਰਿਕਤਾ ਇੰਡੀਆ ਨਾ ਭਰ ਕੇ ਦੂਜੇ ਦੇਸ਼ ਦੀ ਭਰਦਾ ਸੀ। ਪੇਮੈਂਟ ਦੌਰਾਨ ਉਹ ਕਾਰਡ ਡਿਟੇਲ, ਆਈ.ਐਫ.ਐਸ.ਸੀ. ਕੋਡ ਅਤੇ ਦੂਜੀਆਂ ਚੀਜ਼ਾਂ ਤਾਂ ਭਰਦਾ ਸੀ, ਪਰ ਸਬਮਿਟ ਕਰਨ ਦੀ ਥਾਂ ਕੈਂਸਲ ਬਟਨ ਦੱਬ ਦਿੰਦਾ ਸੀ।

Man booked 1500 air tickets without paying moneyMan booked 1500 air tickets without paying money

ਪੇਮੈਂਟ ਕੈਂਸਲ ਕਰਦਿਆਂ ਹੀ ਜੋ ਯੂ.ਆਰ.ਐਲ. ਹੁੰਦਾ ਸੀ ਉਹ ਉਸ 'ਚ ਛੇੜਛਾੜ ਕਰ ਕੇ ਕੈਂਸਲ ਦੀ ਥਾਂ ਸਕਸੈਸ ਲਿਖ ਦਿੰਦਾ ਅਤੇ ਫਿਰ ਜਦੋਂ ਉਸ ਨੂੰ ਨਵੀਂ ਵਿੰਡੋ 'ਤੇ ਪਾਉਂਦਾ ਤਾਂ ਵੈਬਸਾਈਟ ਉਸ ਨੂੰ ਸਕਸੈਸ ਮੰਨ ਲੈਂਦੀ ਅਤੇ ਟਿਕਟ ਬੁੱਕ ਹੋ ਜਾਂਦੀ। ਮਤਬਲ ਬਗੈਰ ਇਕ ਰੁਪਏ ਖ਼ਰਚ ਕੀਤੇ ਉਹ ਫ਼ਲਾਈਟ ਦੀ ਟਿਕਟ ਬੁੱਕ ਕਰ ਲੈਂਦਾ ਸੀ। ਖ਼ਾਸ ਗੱਲ ਇਹ ਸੀ ਕਿ ਉਹ ਵਿਦੇਸ਼ੀ ਵੈਬਸਾਈਟਾਂ ਤੋਂ ਟਿਕਟਾਂ ਦੀ ਬੁਕਿੰਗ ਕਰਦਾ ਸੀ, ਜਿਸ ਕਾਰਨ ਫੜੇ ਜਾਣ ਦੀ ਸੰਭਾਵਨਾ ਘੱਟ ਹੁੰਦੀ ਸੀ।

Man booked 1500 air tickets without paying moneyMan booked 1500 air tickets without paying money

ਉਸ ਨੇ ਲਗਭਗ 1500 ਫ਼ਲਾਈਟ ਟਿਕਟਾਂ ਦੀ ਬੁਕਿੰਗ ਕੀਤੀ ਅਤੇ 2 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ 12ਵੀਂ ਪਾਸ ਹੈ ਅਤੇ ਪੜ੍ਹਾਈ ਦੌਰਾਨ ਹੀ ਉਸ ਨੇ ਕੰਪਿਊਟਰ ਦਾ ਕੋਰਸ ਕੀਤਾ ਸੀ। ਉਸੇ ਦੌਰਾਨ ਇਕ ਵਾਰ ਟਿਕਟ ਬੁਕਿੰਗ ਸਮੇਂ ਉਸ ਨੇ ਇਸ ਤਕਨੀਕ ਦੀ ਵਰਤੋਂ ਕੀਤੀ ਅਤੇ ਸਫ਼ਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਨੂੰ ਆਪਣਾ ਪੇਸ਼ਾ ਬਣਾ ਲਿਆ। ਪੁਲਿਸ ਨੇ ਰਾਜ ਪ੍ਰਤਾਪ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement