
ਇਸ ਮਹਿਲਾ 'ਤੇ 18 ਮੁਕੱਦਮੇ ਦਰਜ ਹਨ ਜੋ ਤਕੜੇ ਘਰਾਂ ਦੇ ਕਾਕਿਆਂ ਨੂੰ ਨਿਸ਼ਾਨਾ ਬਣਾਉਂਦੀ ਸੀ।
ਫ਼ਰੀਦਕੋਟ: ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੀ ਸ਼ਾਤਰ ਗਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਠੱਗੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਹਿਲਾ 'ਤੇ 18 ਮੁਕੱਦਮੇ ਦਰਜ ਹਨ ਜੋ ਤਕੜੇ ਘਰਾਂ ਦੇ ਕਾਕਿਆਂ ਨੂੰ ਨਿਸ਼ਾਨਾ ਬਣਾਉਂਦੀ ਸੀ।
Aressted
ਫ਼ਰੀਦਕੋਟ ਪੁਲਿਸ ਮੁਤਾਬਕ ਉਕਤ ਗਰੋਹ ਵਿਦੇਸ਼ੀ ਲਾੜੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਮੀਰ ਘਰਾਂ ਦੇ ਲੜਕਿਆਂ ਨਾਲ ਠੱਗੀ ਮਾਰਨ ਦਾ ਕੰਮ ਕਰਦੇ ਸਨ। ਗਰੋਹ ਦੀ ਸਰਗਨਾ ਨਰਿੰਦਰ ਪੁਰੇਵਾਲ ਗ੍ਰਿਫ਼ਤਾਰ ਕੀਤੀ ਗਈ ਹੈ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਕ ਪੁਰੇਵਾਲ ਨੇ ਪੰਜਾਬ ਦੇ ਕਈ ਕਹਿੰਦੇ ਕਹਾਉਂਦੇ ਪਰਿਵਾਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ।
ਉਹ ਭਾਰਤ ਰਹਿੰਦੀਆਂ ਕੁੜੀਆਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਨ੍ਹਾਂ ਨੂੰ ਵਿਦੇਸ਼ੀ ਨਾਗਰਿਕ ਦਰਸਾ ਕੇ ਲੋਕਾਂ ਨੂੰ ਠੱਗਦੀ ਸੀ। ਪੁਲਿਸ ਮੁਤਾਬਕ ਪਹਿਲਾਂ ਮਹਿਲਾ ਅਮੀਰ ਘਰਾਂ ਦੇ ਲੜਕਿਆਂ ਦਾ ਵਿਆਹ ਕਰਵਾ ਕੇ ਲੱਖਾਂ ਰੁਪਏ ਠੱਗਦੀ ਸੀ ਫਿਰ ਝੂਠੇ ਮੁਕੱਦਮੇ ਦਰਜ ਕਰਵਾ ਕੇ ਉਨ੍ਹਾਂ ਤੋਂ ਹੋਰ ਪੈਸਿਆਂ ਦੀ ਝਾਕ ਕਰਦੀ ਸੀ।