ਪੀਐਮ ਮੋਦੀ ਇੰਟਰਵਿਊ ਬਨਾਮ ਰਾਹੁਲ ਗਾਂਧੀ ਇੰਟਰਵਿਊ
Published : May 16, 2019, 4:18 pm IST
Updated : May 16, 2019, 4:18 pm IST
SHARE ARTICLE
Rahul Gandhi- Narendra Modi
Rahul Gandhi- Narendra Modi

ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੇ ਅਖਬਾਰਾਂ ਅਤੇ ਟੀਵੀ ਚੈਨਲਾਂ 'ਤੇ ਇੰਟਰਵਿਊ ਵੀ ਖ਼ੂਬ ਦਿਖਾਏ ਜਾ ਰਹੇ ਹਨ।

ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਵਲੋਂ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਨੂੰ ਅਪਣੇ ਪੱਖ ਵਿਚ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੇ ਅਖਬਾਰਾਂ ਅਤੇ ਟੀਵੀ ਚੈਨਲਾਂ 'ਤੇ ਇੰਟਰਵਿਊ ਵੀ ਖ਼ੂਬ ਦਿਖਾਏ ਜਾ ਰਹੇ ਹਨ। ਪਰ ਇਨ੍ਹਾਂ ਸਾਰੀਆਂ ਇੰਟਰਵਿਊਜ਼ ਵਿਚੋਂ ਦੋ ਨੇਤਾਵਾਂ ਦੇ ਇੰਟਰਵਿਊ ਦੇਸ਼ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹ ਨੇ ਪੀਐਮ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ।

Modi interviewModi interview

ਪਿਛਲੇ ਦਿਨੀਂ ਪੀਐਮ ਮੋਦੀ ਦਾ ਇੰਟਰਵਿਊ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਵੇਗਾ। ਜੇਕਰ ਨਹੀਂ ਤਾਂ ਆਓ ਅਸੀਂ ਤੁਹਾਨੂੰ ਪੀਐਮ ਮੋਦੀ ਦੀ ਇੰਟਰਵਿਊ ਦੌਰਾਨ ਪੱਤਰਕਾਰ ਵਲੋਂ ਪੁੱਛੇ ਗਏ ਕੁੱਝ ਰੌਚਕ ਸਵਾਲਾਂ ਤੋਂ ਜਾਣੂ ਕਰਵਾਉਂਦੇ ਹਾਂ। ਪੱਤਰਕਾਰ ਨੇ ਇੰਟਰਵਿਊ ਦੌਰਾਨ ਪੀਐਮ ਨੂੰ ਪੁੱਛਿਆ-
-ਤੁਸੀਂ ਕੀ ਖਾਣਾ ਪਸੰਦ ਕਰਦੇ ਹੋ ਅਤੇ ਕਿੰਨਾ ਖਾਂਦੇ ਹੋ ਦਿਨ ਵਿਚ?
-  ਤੁਸੀਂ ਕੈਲਰੀ ਕਾਂਸ਼ਜ਼ ਹੋ ਜਾਂ ਇੰਨੀ ਹੀ ਖਾ ਲਈ ਅੱਜ?
- ਕੀ-ਕੀ ਬਣਾ ਲੈਂਦੇ ਹੋ ਤੁਸੀਂ?
- ਰੋਟੀ ਵੇਲਣੀ ਆਉਂਦੀ ਐ ਤੁਹਾਨੂੰ?
- ਹੁਣ ਪੰਜ ਸਾਲ ਵਿਚ ਤੁਸੀਂ ਕਦੇ ਕਿਚਨ ਵਿਚ ਜਾ ਸਕੇ?
- ਪ੍ਰਧਾਨ ਮੰਤਰੀ ਜੀ, ਇਕ ਹੋਰ ਮਹੱਤਵਪੂਰਨ ਗੱਲ ਐ ਜੋ ਤੁਹਾਨੂੰ ਬਹੁਤ ਹੀ ਸੂਟ ਕਰਦੀ ਹੈ, ਜਿਵੇਂ ਤੁਸੀਂ ਡਰੈੱਸਅਪ ਕਰਦੇ ਹੋ, ਤਾਂ ਕੀ ਤੁਸੀਂ ਫ਼ੈਸ਼ਨ ਦੇ ਬਾਰੇ ਵਿਚ ਓਨਾ ਹੀ ਪੜ੍ਹਦੇ ਹੋ?
- ਤੁਸੀਂ ਅਪਣੀ ਜੇਬ ਵਿਚ ਪਰਸ ਰੱਖਦੇ ਹੋ?

Modi interviewModi interview

ਦੇਸ਼ ਦਾ ਹਰ ਸਿਆਣਾ ਨਾਗਰਿਕ ਇਸ ਇੰਟਰਵਿਊ 'ਤੇ ਹੱਸ ਰਿਹਾ ਹੋਵੇਗਾ ਕਿਉਂਕਿ ਜਦੋਂ ਦੇਸ਼ ਵਿਚ ਗ਼ਰੀਬੀ, ਬੇਰੁਜ਼ਗਾਰੀ, ਮਾਬ ਲਿੰਚਿੰਗ, ਮਹਿੰਗਾਈ ਤੋਂ ਇਲਾਵਾ ਹੋਰ ਕਈ ਵੱਡੇ ਮੁੱਦੇ ਹਿੱਕ ਤਾਣ ਕੇ ਖੜ੍ਹੇ ਹੋਣ ਤਾਂ ਕਿਸੇ ਮੀਡੀਆ ਵਲੋਂ ਪੀਐਮ ਨੂੰ ਪੁੱਛੇ ਗਏ ਅਜਿਹੇ ਸਵਾਲਾਂ ਨੂੰ ਹਾਸੋਹੀਣਾ ਕਰਾਰ ਹੀ ਦਿੱਤਾ ਜਾਵੇਗਾ।ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਵਾਰ ਲੋਕ ਸਭਾ ਚੋਣਾਂ ਵਿਚ ਕਾਂਗਰਸ ਵਲੋਂ ਪੀਐਮ ਅਹੁਦੇ ਦੇ ਉਮੀਦਵਾਰ ਹਨ।

Rahul Ghandi interviewRahul Ghandi interview

ਰਾਹੁਲ ਗਾਂਧੀ ਦੀ ਇੰਟਰਵਿਊ ਵੀ ਉਸੇ ਪੱਤਰਕਾਰ ਵਲੋਂ ਕੀਤੀ ਗਈ ਜਿਸ ਨੇ ਪੀਐਮ ਮੋਦੀ ਦੀ ਇੰਟਰਵਿਊ ਕੀਤੀ ਸੀ। ਪਰ ਇਸ ਦੌਰਾਨ ਉਪਰੋਕਤ ਸਵਾਲਾਂ ਵਰਗਾ ਕੋਈ ਸਵਾਲ ਰਾਹੁਲ ਤੋਂ ਨਹੀਂ ਪੁੱਛਿਆ ਗਿਆ ਬਲਕਿ ਉਨ੍ਹਾਂ 'ਤੇ ਅਜਿਹੇ ਤਿੱਖੇ ਸਵਾਲਾਂ ਦਾ ਬੌਛਾਰ ਕੀਤੀ ਗਈ ਜੋ ਸ਼ਾਇਦ ਪੀਐਮ ਨੂੰ ਪੁੱਛੇ ਜਾਣੇ ਚਾਹੀਦੇ ਸਨ। ਆਓ ਜਾਣੀਏ ਰਾਹੁਲ ਗਾਂਧੀ ਦੀ ਇੰਟਰਵਿਊ ਦੌਰਾਨ ਪੱਤਰਕਾਰ ਵਲੋਂ ਪੁੱਛੇ ਗਏ ਸਵਾਲਾਂ ਬਾਰੇ-
-ਜੇਕਰ ਤੁਹਾਡੀ ਪਾਰਟੀ ਸੱਤਾ ਵਿਚ ਆਉਂਦੀ ਹੈ ਜਾਂ ਕੋਲੀ ਦਲ ਸੱਤਾ ਵਿਚ ਆਉਂਦਾ ਹੈ ਤਾਂ ਰਾਫੇਲ ਦਾ ਇਕਰਾਰਨਾਮਾ ਹੋਵੇਗਾ?
-ਰਾਫੇਲ ਸੌਦੇ ਵਿਚ ਜੇਕਰ ਕੁਝ ਗਲਤ ਹੋਇਆ ਹੈ ਤਾਂ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਇਹ ਸੌਦਾ ਰੱਦ ਕੀਤਾ ਜਾਵੇਗਾ, ਕਿਉਂਕਿ ਇਸ ਨਾਲ ਸਰਕਾਰੀ ਖਜਾਨੇ ਨੂੰ ਨੁਕਸਾਨ ਹੋਇਆ ਹੈ?
-ਭਾਜਪਾ ਇਲਜ਼ਾਮ ਲਗਾਉਂਦੀ ਹੈ ਕਿ 1984 ਸਿੱਖ ਕਤਲੇਆਮ ਦੀ ਜ਼ਿੰਮੇਵਾਰ ਕਾਂਗਰਸ ਹੈ?
-ਭਾਜਪਾ ਦਾ ਕਹਿਣਾ ਹੈ ਕਿ ਜੀਐਸਟੀ ‘ਤੇ ਗੁਜਰਾਤ ਦੀਆਂ ਚੋਣਾਂ ਉਹਨਾਂ ਨੇ ਜਿੱਤੀਆਂ ਹਨ ਕੀ ਕਹੋਗੇ?

Rahul Gandhi and PM Narendra Modi-iRahul Gandhi and PM Narendra Modi

ਦਰਅਸਲ ਪੀਐਮ ਮੋਦੀ ਚੋਣਾਂ ਦੌਰਾਨ ਮੀਡੀਆ ਨਾਲ ਇਹ ਇੰਟਰਵਿਊ ਕਰਕੇ ਵਿਰੋਧੀਆਂ ਦੇ ਉਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿਚ ਵਿਰੋਧੀਆਂ ਵਲੋਂ ਉਨ੍ਹਾਂ 'ਤੇ ਮੀਡੀਆ ਨਾਲ ਕੋਈ ਇੰਟਰਵਿਊ ਨਾ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ। ਹੁਣ ਤਕ ਲਗਭਗ ਜਿੰਨੀਆਂ ਵੀ ਇੰਟਰਵਿਊ ਪੀਐਮ ਮੋਦੀ ਵਲੋਂ ਕੀਤੀਆਂ ਗਈਆਂ ਹਨ ਉਨ੍ਹਾਂ ਸਾਰੀਆਂ ਦੀ ਸੋਸ਼ਲ ਮੀਡੀਆ 'ਤੇ ਖਿੱਲੀ ਉਡੀ ਹੈ।

Narendra ModiNarendra Modi

ਇਕ ਇੰਟਰਵਿਊ ਵਿਚ ਮੋਦੀ ਨੇ ਬਾਲਾਕੋਟ ਏਅਰ ਸਟ੍ਰਾਈਕ ਤੋਂ ਪਹਿਲਾਂ ਦੀ ਕਹਾਣੀ ਦੱਸਦੇ ਹੋਏ ਬਾਰਿਸ਼ ਅਤੇ ਬੱਦਲਾਂ ਨੂੰ ਹਮਲੇ ਲਈ ਫ਼ਾਇਦੇਮੰਦ ਦੱਸਿਆ ਸੀ। ਪੀਐਮ ਮੋਦੀ ਦਾ ਕਹਿਣਾ ਸੀ ਕਿ ਬੱਦਲਾਂ ਕਾਰਨ ਸਾਨੂੰ ਦੁਸ਼ਮਣ ਦੇ ਰਾਡਾਰ ਤੋਂ ਬਚਣ ਵਿਚ ਮਦਦ ਮਿਲੀ। ਸਾਲ 1987 ਈ-ਮੇਲ ਅਤੇ ਡਿਜ਼ੀਟਲ ਕੈਮਰੇ ਦੀ ਵਰਤੋਂ ਕਰਨ ਦੀ ਗੱਲ ਕਹਿ ਕੇ ਵੀ ਉਹ ਜਨਤਾ ਵਿਚਕਾਰ ਮਜ਼ਾਕ ਦਾ ਪਾਤਰ ਬਣ ਚੁੱਕੇ ਹਨ।
ਖ਼ੈਰ ਇਕ ਗੱਲ ਤਾਂ ਮੰਨਣੀ ਪਵੇਗੀ ਕਿ ਪੀਐਮ ਮੋਦੀ ਨੇ ਮੀਡੀਆ ਨਾਲ ਇੰਟਰਵਿਊ ਕਰਕੇ ਦਿਖਾ ਦਿੱਤਾ ਹੈ ਕਿ ਉਹ ਮੀਡੀਆ ਦਾ ਸਾਹਮਣਾ ਕਰ ਸਕਦੇ ਹਨ ਫਿਰ ਸਵਾਲ ਭਾਵੇਂ ਕਿਹੜੇ ਮਰਜ਼ੀ ਪੁੱਛੇ ਗਏ ਹੋਣ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement