
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਭਾਵੇਂ ਚੋਣ ਮੈਦਾਨ ਵਿਚ ਫ਼ਿਲਮ ਅਦਾਕਾਰ...
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਭਾਵੇਂ ਚੋਣ ਮੈਦਾਨ ਵਿਚ ਫ਼ਿਲਮ ਅਦਾਕਾਰ ਸੰਨੀ ਦਿਉਲ ਨੂੰ ਲੈ ਕੇ ਆਈ ਹੈ ਪਰ ਸੰਨੀ ਦਿਉਲ ਕੋਲੋਂ ਜਦੋਂ ਪੱਤਰਕਾਰਾਂ ਨੇ ਬਾਲਾਕੋਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਇਕ ਪਾਸੇ ਤਾਂ ਮੋਦੀ ਬਾਲਾਕੋਟ ਨੂੰ ਲੈ ਕੇ ਕ੍ਰੈਡਿਟ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਦੂਜੇ ਪਾਸੇ ਸੰਨੀ ਦਿਉਲ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬਾਲਾਕੋਟ ਵਿਚ ਕੀ ਹੋਇਆ ਸੀ। ਮੁੱਖ ਮੰਤਰੀ ਬੀਤੇ ਦਿਨ ਪਟਿਆਲਾ ਜ਼ਿਲ੍ਹੇ ਵਿਚ ਕਾਂਗਰਸ ਰੈਲੀ ‘ਚ ਹਿੱਸਾ ਲੈ ਰਹੇ ਸਨ।
Narender Modi
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਹੇਮਾ ਮਾਲਿਨੀ ਨੂੰ ਲੋਕ ਸਭਾ ਵਿਚ 2-3 ਵਾਰ ਭੇਜਿਆ ਪਰ ਹੇਮਾ ਮਾਲਿਨੀ ਨੇ ਵੀ ਅੱਜ ਤੱਕ ਸੰਸਦ ਵਿਚ ਕੋਈ ਮਾਮਲਾ ਨਹੀਂ ਉਠਾਇਆ। ਜੇਕਰ ਸੰਨੀ ਦਿਉਲ ਨੂੰ ਬਾਲਾਕੋਟ ਵਿਚ ਹੋਈ ਘਟਨਾ ਦੀ ਜਾਣਕਾਰੀ ਨਹੀਂ ਹੈ ਤਾਂ ਫੇਰ ਅਜਿਹੇ ਉਮੀਦਵਾਰ ਸੰਸਦ ਵਿਚ ਜਾ ਕੇ ਪੰਜਾਬ ਜਾਂ ਗੁਰਦਾਸਪੁਰ ਦੇ ਮਸਲਿਆਂ ਸਬੰਧੀ ਕਿਸ ਤਰ੍ਹਾਂ ਆਵਾਜ਼ ਉਠਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਨੂੰ ਪਹੁੰਚੇ ਨੁਕਸਾਨ ਨੂੰ ਦੇਖਦੇ ਹੋਏ ਐਮ.ਐਸ.ਪੀ ਵਿਚ ਵੈਲਿਉ ਕੱਟ ਨੂੰ ਵਾਪਸ ਨਾ ਲਿਆ ਤਾਂ ਉਸ ਸਥਿਤੀ ਵਿਚ ਕਿਸਾਨਾਂ ਨੂੰ ਮੁਆਵਜ਼ਾ ਪੰਜਾਬ ਸਰਕਾਰ ਦੇਵੇਗੀ।
Sunny Deol Road Show
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਬੋਮੌਸਮੀ ਬਾਰਿਸ਼ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ, ਇਸ ਲਈ ਸਰਕਾਰ ਨੂੰ ਕਣਕ ਦੀ ਫ਼ਸਲ ਦੇ ਐਮਐਸਪੀ ‘ਤੇ ਵੈਲਿਉ ਕੱਟ ਨੂੰ ਹਟਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੀਐਸਟੀ ਅਤੇ ਨੋਟਬੰਦੀ ਨੂੰ ਲਾਗੂ ਕਰਕੇ ਵਪਾਰ ਅਤੇ ਉਦਯੋਗ ਦਾ ਲੱਕ ਤੋੜ ਦਿੱਤਾ। ਹੁਣ ਸਮਾਂ ਆ ਗਿਆ ਜਦੋਂ ਇਸ ਦਾ ਮੋਦੀ ਸਰਕਾਰ ਕੋਲੋਂ ਚੋਣਾਂ ਵਿਚ ਲੋਕ ਬਦਲਾ ਲੈ ਸਕਦੇ ਹਨ।