
ਆਤਮ ਨਿਰਭਰ ਭਾਰਤ ਮੁਹਿੰਮ ਤਹਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਕਈ ਖੇਤਰਾਂ ਲਈ ਐਲਾਨ ਕੀਤੇ।
ਨਵੀਂ ਦਿੱਲੀ: ਆਤਮ ਨਿਰਭਰ ਭਾਰਤ ਮੁਹਿੰਮ ਤਹਿਤ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਕਈ ਖੇਤਰਾਂ ਲਈ ਐਲਾਨ ਕੀਤੇ। ਵਿੱਤ ਮੰਤਰੀ ਨੇ ਇਸ ਦੌਰਾਨ ਪੁਲਾੜ ਖੇਤਰ ਨਾਲ ਜੁੜੀਆਂ ਗਤੀਵਿਧੀਆਂ ਵਿਚ ਨਿੱਜੀ ਖੇਤਰ ਨੂੰ ਵੀ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
Photo
ਹੁਣ ਤੱਕ ਭਾਰਤ ਵਿਚ ਇਸਰੋ ਹੀ ਪੁਲਾੜ ਨਾਲ ਜੁੜੇ ਮਿਸ਼ਨ ਨੂੰ ਅੰਜਾਮ ਦਿੰਦਾ ਸੀ। ਸਰਕਾਰ ਦੇ ਇਸ ਫੈਸਲੇ ਨਾਲ ਨਿੱਜੀ ਕੰਪਨੀਆਂ ਸੈਟੇਲਾਈਟ ਲਾਂਚ ਕਰ ਸਕਣਗੀਆਂ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਪੁਲਾੜ ਖੇਤਰ ਵਿਚ ਪ੍ਰਾਈਵੇਟ ਸੈਕਟਰ ਨੂੰ ਸਹਿ ਯਾਤਰੀ ਬਣਾਇਆ ਜਾਵੇਗਾ।
Photo
ਉਹਨਾਂ ਨੂੰ ਸੈਟੇਲਾਈਟ ਲਾਂਚ ਅਤੇ ਪੁਲਾੜ ਅਧਾਰਿਤ ਦੂਜੀਆਂ ਸੇਵਾਵਾਂ ਵਿਚ ਬਰਾਬਰ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਲਈ ਉਹਨਾਂ ਨੂੰ ਉਚਿਤ ਰੈਗੂਲੇਟਰੀ ਅਤੇ ਵਾਤਾਵਰਣ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਸਮਰੱਥਾ ਵਿਕਾਸ ਲਈ ਪ੍ਰਾਈਵੇਟ ਸੈਕਟਰ ਨੂੰ ਇਸਰੋ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ।
Photo
ਭਵਿੱਖ ਵਿਚ ਗ੍ਰਹਿ ਦੀ ਖੋਜ ਅਤੇ ਦੂਜੇ ਗ੍ਰਹਿ ਦੀ ਯਾਤਰਾ ਨੂੰ ਵੀ ਪ੍ਰਾਈੇਵੇਟ ਖੇਤਰ ਲਈ ਖੋਲਿਆ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਆਰਥਕ ਪੈਕੇਜ ਦੀ ਚੌਥੀ ਕਿਸ਼ਤ ਵਿਚ ਕੋਇਲਾ, ਖਣਿਜ, ਰੱਖਿਆ ਉਤਪਾਦਨ, ਸਿਵਲ ਹਵਾਬਾਜ਼ੀ ਖੇਤਰ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਿਜਲੀ ਵੰਡ ਕੰਪਨੀਆਂ, ਪੁਲਾੜ ਖੇਤਰ ਅਤੇ ਪ੍ਰਮਾਣੂ ਊਰਜਾ ਖੇਤਰ ਦੇ ਸੁਧਾਰਾਂ 'ਤੇ ਕਈ ਐਲਾਨ ਕੀਤੇ ਗਏ।
Photo
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਲੌਕਡਾਊਨ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਸੀ।