
ਜਾਇਦਾਦ ਖ਼ਰੀਦਣ ਤੇ ਬੱਚਿਆਂ ਦੀ ਪੜ੍ਹਾਈ 'ਤੇ ਖ਼ਰਚਿਆ ਪੈਸਾ : ਐਨਆਈਏ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਦੋਸ਼ ਲਾਇਆ ਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਲਈ ਫ਼ੰਡ ਦੇਣ ਦੇ ਮਾਮਲੇ ਵਿਚ ਜਾਂਚ ਤੋਂ ਪਤਾ ਲੱਗਾ ਹੈ ਕਿ ਕੱਟੜਵਾਦੀ ਵੱਖਵਾਦੀ ਆਗੂਆਂ ਨੂੰ ਵਿਦੇਸ਼ਾਂ ਤੋਂ ਧਨ ਪ੍ਰਾਪਤ ਹੋਇਆ ਅਤੇ ਉਨ੍ਹਾਂ ਇਸ ਦੀ ਵਰਤੋਂ ਅਪਣੇ ਲਈ ਸੰਪਤੀ ਖ਼ਰੀਦਣ ਤੋਂ ਲੈ ਕੇ ਅਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸਿਖਿਆ ਦੇਣ 'ਤੇ ਕੀਤੀ।
Kashmiri separatist leaders received funds from abroad
ਏਜੰਸੀ ਨੇ ਹੁਰੀਅਤ ਕਾਨਫ਼ਰੰਸ ਅਤੇ ਜਥੇਬੰਦੀਆਂ ਦੇ ਕਈ ਆਗੂਆਂ ਨਾਲ ਪੁੱਛ-ਪੜਤਾਲ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਕਸ਼ਮੀਰ ਘਾਟੀ ਵਿਚ ਲੋਕਾਂ ਵਿਚਾਲੇ ਵੱਖਵਾਦੀ ਭਾਵਨਾਵਾਂ ਭੜਕਾਉਣ ਲਈ ਪਾਕਿਸਤਾਨ ਤੋਂ ਧਨ ਮਿਲਣ ਦੀ ਗੱਲ ਪ੍ਰਵਾਨ ਕੀਤੀ। ਐਨਆਈਏ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਦੁਖਤਰਾਨ ਏ ਮਿੱਲਤ ਦੀ ਆਗੂ ਆਸੀਆ ਅੰਦਰਾਬੀ ਤੋਂ ਮਲੇਸ਼ੀਆ ਵਿਚ ਉਸ ਦੇ ਬੇਟੇ ਦੀ ਪੜ੍ਹਾਈ 'ਤੇ ਹੋਏ ਖ਼ਰਚੇ ਬਾਰੇ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਖ਼ਰਚਾ ਜਹੂਰ ਬਟਾਲੀ ਚੁਕਦਾ ਸੀ ਜਿਸ ਨੂੰ ਅਤਿਵਾਦ ਫ਼ੰਡ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
Kashmiri separatist leaders received funds from abroad
ਦਾਅਵਾ ਕੀਤਾ ਗਿਆ ਹੈ ਕਿ ਜਾਂਚ ਵਿਚ ਆਸੀਆ ਅੰਦਰਾਬੀ ਨੇ ਮੰਨਿਆ ਕਿ ਉਸ ਨੂੰ ਵਿਦੇਸ਼ੀ ਸ੍ਰੋਤਾਂ ਤੋਂ ਧਨ ਅਤੇ ਚੰਦਾ ਮਿਲਦਾ ਰਿਹਾ ਹੈ ਅਤੇ ਉਕਤ ਜਥੇਬੰਦੀ ਘਾਟੀ ਵਿਚ ਮੁਸਲਿਮ ਔਰਤਾਂ ਕੋਲੋਂ ਪ੍ਰਦਰਸ਼ਨ ਕਰਾਉਂਦੀ ਹੈ। ਬਿਆਨ ਮੁਤਾਬਕ ਐਨਆਈਏ ਨੇ ਆਸੀਆ ਦੇ ਬੇਟੇ ਮੁਹੰਮਦ ਬਿਨ ਕਾਸਿਮ ਦੁਆਰਾ ਯੂਨੀਵਰਸਿਟੀ ਵਿਚ ਪੜ੍ਹਨ ਦੌਰਾਨ ਕੁੱਝ ਬੈਂਕ ਖਾਤਿਆਂ ਦੀ ਵਰਤੋਂ ਬਾਰੇ ਸਬੰਧਤ ਅਧਿਕਾਰੀਆਂ ਨੂੰ ਤੱਥ ਮੁਹਈਆ ਕਰਾਉਣ ਲਈ ਕਿਹਾ ਹੈ।
Kashmiri separatist leaders received funds from abroad
ਇਕ ਹੋਰ ਕੱਟੜਵਾਦੀ ਆਗੂ ਸ਼ਬੀਰ ਸ਼ਾਹ ਕੋਲੋਂ ਵੀ ਉਸ ਦੇ ਪੇਸ਼ੇ ਬਾਰੇ ਪੁੱਛ-ਪੜਤਾਲ ਕੀਤੀ ਗਈ ਜੋ ਕਥਿਤ ਰੂਪ ਵਿਚ ਪਾਕਿਸਤਾਨ ਤੋਂ ਪ੍ਰਾਪਤ ਧਨ ਨਾਲ ਚਲਦਾ ਸੀ ਅਤੇ ਇਸ ਵਿਚ ਪਹਿਲਗਾਮ ਵਿਪਚ ਉਸ ਦੇ ਹੋਟਲ ਦਾ ਕਿੱਤਾ ਵੀ ਸ਼ਾਮਲ ਹੈ। ਐਨਆਈਏ ਨੇ ਮਈ 2017 ਵਿਚ ਜਮਾਤ ਉਦ ਦਾਅਵਾ, ਦੁਖਤਰਾਨ ਏ ਮਿੱਲਤ, ਲਸ਼ਕਰ ਏ ਤਾਇਬਾ, ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀਆਂ ਅਤੇ ਰਾਜ ਵਿਚ ਹੋਰ ਵੱਖਵਾਦੀ ਆਗੂਆਂ ਵਿਰੁਧ ਮਾਮਲਾ ਦਰਜ ਕੀਤਾ ਸੀ।