
ਪਤਨੀ ਅਤੇ ਬੱਚਿਆਂ ਨਾਲ ਵਿਸ਼ੇਸ਼ ਜਹਾਜ਼ ਰਾਹੀਂ ਪਹੁੰਚੇ ਅਯੋਧਿਆ
ਅਯੋਧਿਆ (ਉੱਤਰ ਪ੍ਰਦੇਸ਼) : ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਐਤਵਾਰ ਨੂੰ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਸਰਕਾਰ ਨੂੰ ਆਰਡੀਨੈਂਸ ਲਿਆਉਣਾ ਚਾਹੀਦਾ ਹੈ। ਉਧਵ ਠਾਕਰੇ ਨੇ ਇਥੇ ਅਪਣੇ ਬੇਟੇ ਅਦਿਤਿਯ ਅਤੇ ਸ਼ਿਵਸੈਨਾ ਸਾਂਸਦਾਂ ਨਾਲ ਰਾਮਲਲਾ ਦੀ ਪੂਜਾ ਕੀਤੀ। ਠਾਕਰੇ ਨੇ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਜਲਦੀ ਤੋਂ ਜਲਦੀ ਕਰਨਾ ਪਏਗਾ। ਸਰਕਾਰ ਨੂੰ ਰਾਮ ਮੰਦਰ ਨਿਰਮਾਣ ਲਈ ਬਿੱਲ ਲਿਆਉਣਾ ਚਾਹੀਦਾ ਹੈ।
Shiv Sena chief Uddhav Thackeray leaves after offering prayer at Ram Lalla temple in Ayodhya. His son Aditya Thackeray, & Shiv Sena MP Sanjay Raut also present. pic.twitter.com/xxyO7u42zR
— ANI UP (@ANINewsUP) 16 June 2019
ਉਨ੍ਹਾਂ ਕਿਹਾ ਕਿ ਸ਼ਿਵਸੈਨਾ ਦੇ 18 ਸਾਂਸਦ ਸਦਨ ਵਿਚ ਜਾਣ ਤੋਂ ਪਹਿਲਾਂ ਰਾਮ ਦੇ ਦਰਸ਼ਨ ਕਰ ਕੇ ਨਵੀਂ ਪਾਰੀ ਸ਼ੁਰੂਆਤ ਕਰਣਗੇ। ਠਾਕਰੇ ਨੇ ਕਿਹਾ ''ਸਾਡਾ ਤਾਂ ਇਥੇ ਵਾਰ-ਵਾਰ ਆਉਣ ਦਾ ਦਿਲ ਕਰਦਾ ਹੈ ਪਰ ਕੁਝ ਲੋਕ ਕਹਿੰਦੇ ਹਨ ਕਿ ਅਸੀਂ ਮਤਲਬ ਅਤੇ ਕੰਮ ਕਢਣ ਲਈ ਇਥੇ ਆਉਂਦੇ ਹਾਂ। ਲੋਕ ਕਹਿੰਦੇ ਸਨ ਤੁਸੀਂ ਦੁਬਾਰਾ ਅਯੋਧਿਆ ਆਉਗੇ। ਇਸ ਵਾਰ ਮੈਂ ਫਿਰ ਅਯੋਧਿਆ ਆਇਆ ਹਾਂ ਅਤੇ ਇਥੇ ਵਾਰ-ਵਾਰ ਆਉਣ ਦਾ ਦਿਲ ਕਰਦਾ ਹੈ।''
Udhav Thakrey
ਉਧਵ ਦੇ ਰਾਮ ਮੰਦਰ 'ਚ ਦਰਸ਼ਨ ਕਰਨ ਸਮੇਂ ਵਰਕਰ ਜੈ ਸ਼ੀ੍ਰਰਾਮ ਦੇ ਨਾਹਰੇ ਲਗਾ ਰਹੇ ਸਨ। ਅਯੋਧਿਆ ਵਿਚ ਸ਼ਿਵਸੈਨਾ ਦੇ ਸਾਂਸਦਾਂ ਨੇ ਢੋਲ ਨਗਾੜਿਆਂ ਨਾਲ ਉਧਵ ਦਾ ਸਵਾਗਤ ਕੀਤਾ। ਸ਼ਿਵਸੈਨਾ ਮੁਖੀ, ਪਤਨੀ ਅਤੇ ਬੱਚਿਆਂ ਨਾਲ ਵਿਸ਼ੇਸ਼ ਜਹਾਜ਼ ਰਾਹੀਂ ਅਯੋਧਿਆ ਪਹੁੰਚੇ। ਅਯੋਧਿਆ ਪ੍ਰਸ਼ਾਸਨ ਦੇ ਨਾਲ ਸ਼ਿਵਸੈਨਾ ਦੇ ਨਾਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
Udhav Thakrey
ਠਾਕਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਹਿੰਮਤ ਹੈ। ਜੇਕਰ ਸਰਕਾਰ ਫ਼ੈਸਲਾ ਕਰਦੀ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਸਕੇਗਾ। ਸਿਰਫ਼ ਸ਼ਿਵਸੈਨਾ ਹੀ ਨਹੀਂ, ਪੂਰੀ ਦੁਨੀਆਂ ਦੇ ਹਿੰਦੂ ਇਸ ਫ਼ੈਸਲੇ ਦੇ ਹੱਕ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਰਾਮ ਮੰਦਰ ਸਾਡੇ ਲਈ ਆਸਥਾ ਦਾ ਮਾਮਲਾ ਹੈ ਨਾ ਕਿ ਸਿਆਸਤ ਦਾ। ਠਾਕਰੇ ਨੇ ਕਿਹਾ ਕਿ ਚਾਹੇ ਸ਼ਿਵਸੈਨਾ ਹੋਵੇ ਜਾਂ ਭਾਜਪਾ, ਅਸੀਂ ਹਿੰਦੂਤਵ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਾਂ।