Office Stress ਬਣ ਸਕਦਾ ਹੈ ਤਣਾਅ ਅਤੇ ਮੌਤ ਦਾ ਕਾਰਨ: ਅਧਿਐਨ
Published : Jun 16, 2020, 12:09 pm IST
Updated : Jun 16, 2020, 12:09 pm IST
SHARE ARTICLE
Office
Office

ਵਿਸ਼ਵ ਭਰ ਵਿਚ ਕਈ ਅਧਿਐਨ ਅਜਿਹੇ ਹੋਏ ਹਨ, ਜਿਨ੍ਹਾਂ ਵਿਚ ਦਫ਼ਤਰ ਵਿਚ ਹੋਣ ਵਾਲੇ ਤਣਾਅ ਦੇ ਹੈਲਥ ਰਿਸਕ ਦੇ ਬਾਰੇ ਕਈ ਤੱਥ ਸਾਹਮਣੇ ਆਏ ਹਨ। 

ਨਵੀਂ ਦਿੱਲੀ: ਵਿਸ਼ਵ ਭਰ ਵਿਚ ਕਈ ਅਧਿਐਨ ਅਜਿਹੇ ਹੋਏ ਹਨ, ਜਿਨ੍ਹਾਂ ਵਿਚ ਦਫ਼ਤਰ ਵਿਚ ਹੋਣ ਵਾਲੇ ਤਣਾਅ ਦੇ ਹੈਲਥ ਰਿਸਕ ਦੇ ਬਾਰੇ ਕਈ ਤੱਥ ਸਾਹਮਣੇ ਆਏ ਹਨ। ਜ਼ਿਆਦਾਤਰ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੀ ਮਾਨਸਿਕ ਸਿਹਤ ਲਈ ਬਹੁਤ ਜ਼ਿਆਦਾ ਪ੍ਰਤੀਬੰਧਿਤ ਅਤੇ ਬਹੁਤ ਤਣਾਅਪੂਰਨ ਕੰਮ ਵਾਲੀ ਥਾਂ ਦਾ ਵਾਤਾਵਰਣ ਲੋਕਾਂ ਵਿਚ ਤਣਾਅ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਕਈ ਗੰਭੀਰ ਮਨੋਵਿਗਿਆਨਕ ਰੋਗ ਜਿਵੇਂ ਕਿ ਉਦਾਸੀ ਅਤੇ ਘਬਰਾਹਟ ਹੋ ਸਕਦੀ ਹੈ। 

OfficeOffice

ਅਮਰੀਕਾ ਵਿਚ ਇੰਡੀਆਨਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇਕ ਅਧਿਐਨ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਵਿਚ ਹੈਰਾਨੀਜਨਕ ਦਾਅਵਾ ਕੀਤਾ ਗਿਆ ਹੈ।ਇਸ ਅਧਿਐਨ ਰਿਪੋਰਟ ਅਨੁਸਾਰ ਉਹਨਾਂ ਦੇ ਕੰਮ ਉੱਤੇ ਕੰਟਰੋਲ ਅਤੇ ਬੋਧ ਯੋਗਤਾ ‘ਤੇ ਤਣਾਅ, ਦਫਤਰ ਵਿਚ ਗੰਭੀਰ ਮਾਨਸਿਕ ਸਿਹਤ ਵਿਗੜਨ ਦਾ ਕਾਰਨ ਹੋ ਸਕਦਾ ਹੈ, ਜਿਸ ਨਾਲ ਤਣਾਅ ਅਤੇ ਮੌਤ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ।

stressStress

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਦੀ ਸਮਰੱਥਾ ਤੋਂ ਜ਼ਿਆਦਾ  ਨੌਕਰੀ ਦੀ ਡਿਮਾਂਡ ਜਾਂ ਕੰਮ ਦਾ ਦਬਾਅ ਹੁੰਦਾ ਹੈ ਤਾਂ ਉਸ ਦੀ ਮਾਨਸਿਕ ਸਿਹਤ ਵਿਚ ਗਿਰਾਵਟ ਹੋ ਸਕਦੀ ਹੈ ਅਤੇ ਇਸ ਤੋਂ ਬਾਅਦ ਮੌਤ ਦਾ ਖਤਰਾ ਵਧ ਜਾਂਦਾ ਹੈ। ਖੋਜਕਰਤਾਵਾਂ ਨੇ ਇਸ ਸਟਡੀ ਲਈ ਅਮਰੀਕਾ ਦੇ ਵਿਸਕਾਨਸਿਨ ਵਿਚ ਰਹਿਣ ਵਾਲੇ 3,148 ਲੋਕਾਂ ਦਾ ਡਾਟਾ ਇਕੱਠਾ ਕੀਤਾ ਤਾਂ ਇਸ ਦੇ ਹੈਰਾਨ ਕਰਨ ਵਾਲੇ ਨਤੀਜੇ ਆਏ।

Office Office

ਪਰ ਅਧਿਐਨ ਦੇ 20 ਸਾਲਾਂ ਵਿਚ 211 ਲੋਕਾਂ ਦੀ ਮੌਤ ਹੋ ਗਈ। ਪਰ ਇਸ ਖੋਜ ਦਾ ਇਕ ਸਕਾਰਾਤਮਕ ਪਹਿਲੂ ਵੀ ਸਾਹਮਣੇ ਆਇਆ ਹੈ। ਖੋਜਕਰਤਾ ਅਨੁਸਾਰ ਜਦੋਂ ਇਕ ਵਰਕਰ ਦਾ ਅਪਣੇ ਕੰਮ ਅਤੇ ਅਪਣੀ ਜ਼ਿੰਮੇਵਾਰੀ ਪ੍ਰਤੀ ਜ਼ਿਆਦਾ ਕੰਟਰੋਲ ਹੁੰਦਾ ਹੈ ਤਾਂ ਉਸ ਸਮੇਂ ਕੰਮ ਦੇ ਦਬਾਅ ਦੇ ਬਾਵਜੂਦ ਵੀ ਕੰਮ ਅਤੇ ਸਿਹਤ ਚੰਗੀ ਰਹਿੰਦੀ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement