
ਭਾਰਤ-ਚੀਨ ਵਿਚ ਵਧ ਰਹੇ ਤਣਾਅ ਅਤੇ ਬਦਲਦੇ ਆਰਥਕ ਰਿਸ਼ਤਿਆਂ ਦਾ ਅਸਰ ਇਹਨਾਂ ਦੇ ਦੁਵੱਲੇ ਵਪਾਰ ‘ਤੇ ਵੀ ਹੋਇਆ ਹੈ।
ਨਵੀਂ ਦਿੱਲੀ: ਭਾਰਤ-ਚੀਨ ਵਿਚ ਵਧ ਰਹੇ ਤਣਾਅ ਅਤੇ ਬਦਲਦੇ ਆਰਥਕ ਰਿਸ਼ਤਿਆਂ ਦਾ ਅਸਰ ਇਹਨਾਂ ਦੇ ਦੁਵੱਲੇ ਵਪਾਰ ‘ਤੇ ਵੀ ਹੋਇਆ ਹੈ। ਵਿੱਤੀ ਸਾਲ 2019-20 ਵਿਚ ਭਾਰਤ ਦਾ ਮੁੱਖ ਭੂਮੀ ਚੀਨ ਅਤੇ ਹਾਂਗਕਾਂਗ ਦੇ ਨਾਲ ਵਪਾਰ 7 ਫੀਸਦੀ ਡਿੱਗ ਕੇ 109.76 ਡਾਲਰ ਰਹਿ ਗਿਆ ਹੈ। ਇਹ ਪਿਛਲੇ ਸੱਤ ਸਾਲਾਂ ਵਿਚ ਸਭ ਤੋਂ ਵੱਡੀ ਗਿਰਾਵਟ ਹੈ।
India China
ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਵਿਚ ਭਾਰਤ-ਚੀਨ ਦੇ ਵਪਾਰ ਵਿਚ 10.5 ਫੀਸਦੀ ਦੀ ਵੱਡੀ ਗਿਰਾਵਟ ਦੇਖੀ ਗਈ ਸੀ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2018-19 ਵਿਚ ਭਾਰਤ-ਚੀਨ ਵਪਾਰ ਵਿਚਤ 3.2 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ ਯਾਨੀ ਇਕ ਸਾਲ ਦੇ ਵਿਚਕਾਰ ਹੀ ਇਹ ਵਪਾਰ ਬਿਲਕੁਲ ਪਲਟ ਗਿਆ।
India-China Trade
ਇਹੀ ਨਹੀਂ ਵਿੱਤੀ ਸਾਲ 2017-18 ਵਿਚ ਭਾਰਤ-ਚੀਨ ਦੇ ਵਪਾਰ ਵਿਚ 22 ਫੀਸਦੀ ਦਾ ਜ਼ਬਰਦਸਤ ਉਛਾਲ ਦੇਖਿਆ ਗਿਆ ਸੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਿਛਲੇ ਇਕ ਸਾਲ ਵਿਚ ਦੇਸ਼ ਵਿਚ ਜਿਸ ਤਰ੍ਹਾਂ ਨਾਲ ਚੀਨ ਵਿਰੋਧੀ ਭਾਵਨਾ ਵਧੀ ਹੈ, ਉਸ ਦਾ ਅਸਰ ਵਪਾਰ ‘ਤੇ ਵੀ ਹੋਇਆ ਹੈ। ਚੀਨ ਦੀ ਮੁੱਖ ਭੂਮੀ ਦੇ ਨਾਲ ਕਾਫੀ ਵਪਾਰ ਹਾਂਗਕਾਂਗ ਦੇ ਰਾਹੀਂ ਹੁੰਦਾ ਹੈ।
India-China Trade
ਇਲੈਕਟ੍ਰਾਨਿਕ ਵਸਤੂਆਂ ਜਿਵੇਂ ਕਿ ਟੀਵੀ, ਫਰਿੱਜ, ਏ.ਸੀ., ਵਾਸ਼ਿੰਗ ਮਸ਼ੀਨ ਅਤੇ ਮੋਬਾਈਲ ਫੋਨਾਂ ਦੇ ਹੋਰ ਵਿਕਲਪਾਂ ਦੀ ਉਪਲਬਧਤਾ ਦੇ ਕਾਰਨ, ਵਿੱਤੀ ਸਾਲ 2019 - 20 ਵਿਚ ਚੀਨ ਤੋਂ ਉਹਨਾਂ ਦੀ ਦਰਾਮਦ ਸਿਰਫ 1.5 ਬਿਲੀਅਨ ਡਾਲਰ ਰਹਿ ਗਈ। ਇਸੇ ਤਰ੍ਹਾਂ ਈਂਧਣ, ਮਿਨਰਲ ਆਇਲ, ਫਾਰਮਾ ਅਤੇ ਰਸਾਇਣਾਂ ਦੀ ਦਰਾਮਦ ਵਿਚ ਵੀ ਗਿਰਾਵਟ ਆਈ ਹੈ।
India-China Trade
ਮੁੱਖ ਭੂਮੀ ਚੀਨ ਨਾਲ ਦੁਵੱਲਾ ਵਪਾਰ ਵਿੱਤੀ ਸਾਲ 2019 - 20 ਵਿਚ 6% ਦੀ ਗਿਰਾਵਟ ਨਾਲ 81.86% 'ਤੇ ਆ ਗਿਆ। ਪਹਿਲੀ ਵਾਰ ਮੇਨਲੈਂਡ ਚੀਨ ਨਾਲ ਵਪਾਰ ਵਿਚ ਲਗਾਤਾਰ 2 ਸਾਲਾਂ ਤੋਂ ਗਿਰਾਵਟ ਆਈ ਹੈ। ਪਿਛਲੇ ਸਾਲ ਵੀ ਇਹ 2 ਪ੍ਰਤੀਸ਼ਤ ਘਟਿਆ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਵਿਚ ਭਾਰਤ ਅਤੇ ਚੀਨ ਦਰਮਿਆਨ ਵਪਾਰ ਵਿਚ 10.5 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਆਈ ਸੀ।