Farmers Protest: ਜੀਂਦ ਦੇ ਖਟਕੜ ਟੋਲ ਪਲਾਜ਼ਾ ‘ਤੇ ਚੱਲ ਰਹੇ ਧਰਨੇ 'ਚ ਕਿਸਾਨ ਵਲੋਂ ਆਤਮ-ਹੱਤਿਆ
Published : Jun 16, 2021, 5:41 pm IST
Updated : Jun 16, 2021, 5:41 pm IST
SHARE ARTICLE
Farmer commits suicide at Khatkar Protest site
Farmer commits suicide at Khatkar Protest site

ਜੀਂਦ ਪਿੰਡ ਦੇ ਖਟਕੜ ਟੋਲ ਪਲਾਜ਼ਾ ਵਿਖੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਕਿਸਾਨ ਵਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ।

ਜੀਂਦ: ਮੰਗਲਵਾਰ ਰਾਤ ਨੂੰ 55 ਸਾਲਾ ਕਿਸਾਨ (Farmer) ਪਾਲਾਰਾਮ ਨੇ ਜੀਂਦ (Jind) ਪਿੰਡ ਦੇ ਖਟਕੜ ਟੋਲ ਪਲਾਜ਼ਾ (Khatkar Toll Plaza) ਵਿਖੇ ਖੇਤੀਬਾੜੀ ਕਾਨੂੰਨਾਂ (Farm Laws) ਦੇ ਵਿਰੋਧ ਵਿੱਚ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨ ਤਿੰਨ ਮਹੀਨਿਆਂ ਤੋਂ ਧਰਨੇ ਵਿੱਚ ਸ਼ਾਮਲ ਸੀ ਅਤੇ ਉਹ ਧਰਨੇ 'ਤੇ ਆਏ ਲੋਕਾਂ ਲਈ ਚਾਹ-ਪਾਣੀ ਦੀ ਸੇਵਾ ਕਰਨ' ਚ ਲੱਗੇ ਰਹਿੰਦੇ ਸਨ। ਕਿਸਾਨ ਦੀ ਖੁਦਕੁਸ਼ੀ ਦੀ ਸੂਚਨਾ ਮਿਲਣ 'ਤੇ ਉਚਾਨਾ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: ਰਾਣਾ ਸੋਢੀ ਵੱਲੋਂ ਪੰਜਾਬ ਦੇ ਸਟੇਡੀਅਮ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ

Protest SiteProtest Site

ਪੁਲਿਸ ਅਨੁਸਾਰ ਪਿੰਡ ਖਟਕੜ (Khatkar) ਦੇ ਵਸਨੀਕ ਪਾਲਾਰਾਮ ਕੋਲ ਖੇਤੀ ਕਰਨ ਯੋਗ ਕੋਈ ਜ਼ਮੀਨ ਨਹੀਂ ਹੈ। ਇਸ ਲਈ ਉਹ ਅਤੇ ਉਸਦੇ ਦੋਵੇਂ ਪੁੱਤਰ ਪਿੰਡ ‘ਚ ਹੀ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਹੁਣ ਉਸਦੇ ਪੁੱਤਰ ਖੇਤੀ ਨਾਲ ਜੁੜੇ ਕੰਮ ਨੂੰ ਸੰਭਾਲ ਲੈਂਦੇ ਹਨ, ਜਿਸ ਕਰਕੇ 3 ਮਹੀਨਿਆਂ ਤੋਂ ਪਾਲਾਰਾਮ ਖਟਕੜ ਟੋਲ ’ਤੇ ਚਲ ਰਹੇ ਧਰਨੇ ਵਿੱਚ ਹੀ ਸ਼ਾਮਲ ਸਨ।

ਇਹ  ਵੀ ਪੜ੍ਹੋ:  ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ

ਬੁੱਧਵਾਰ ਸਵੇਰੇ ਜਦੋਂ ਦੂਸਰੇ ਕਿਸਾਨ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਤੰਬੂ ਵਿੱਚ ਸੁੱਤੇ ਪਏ ਪਾਲਾਰਾਮ ਨੂੰ ਅਵਾਜ਼ ਦਿੱਤੀ ਤਾਂ ਅੰਦਰੋਂ ਕੋਈ ਅਵਾਜ਼ ਨਹੀਂ ਆਈ। ਜਦੋਂ ਕਿਸਾਨਾਂ ਨੇ ਤੰਬੂ ‘ਚ ਜਾ ਕੇ ਵੇਖਿਆ ਤਾਂ ਪਾਲਾਰਾਮ ਕੋਲ ਜ਼ਹਰੀਲੀ ਚੀਜ਼ ਦਾ ਇਕ ਡੱਬਾ ਪਿਆ ਹੋਇਆ ਸੀ ਅਤੇ ਉਹ ਖੁਦ ਗੱਦੇ ’ਤੇ ਪਿਆ ਹੋਇਆ ਸੀ। ਇਸ ਦਾ ਪਤਾ ਲਗਦਿਆਂ ਹੀ ਧਰਨੇ ਵਾਲੀ ਥਾਂ ਦਾ ਪ੍ਰਬੰਧਨ ਕਰ ਰਹੇ ਕਿਸਾਨ ਉਥੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

SuicideSuicide

ਹੋਰ ਪੜ੍ਹੋ: ਬੀਬੀ ਜਗੀਰ ਕੌਰ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਚਾਰ ਮੁਲਾਜ਼ਮ ਕੀਤੇ ਬਰਖ਼ਾਸਤ

ਬਾਕੀ ਕਿਸਾਨਾਂ ਨੇ ਦੱਸਿਆ ਕਿ ਪਾਲਾਰਾਮ ਅਕਸਰ ਗੱਲ ਕਰਦਾ ਸੀ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਨਹੀ ਕਰ ਰਹੀ ਅਤੇ ਇਹ ਕਹਿ ਕੇ ਉਹ ਪਰੇਸ਼ਾਨ ਹੋ ਜਾਂਦਾ ਸੀ। ਉਚਾਨਾ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਕਿਸਾਨ ਪਾਲਾਰਾਮ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ ਅਤੇ ਉਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Location: India, Haryana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement