
ਭੋਪਾਲ ਦੀ ਕਿਸਾਨ, ਪ੍ਰਤੀਭਾ 7 ਸਾਲਾਂ ਤੋਂ ਕਰ ਰਹੀ ਆਰਗੈਨਿਕ ਖੇਤੀ। ਬਿਨਾਂ ਕਿਸੇ ਤਜ਼ੁਰਬੇ ਤੋਂ ਸ਼ੁਰੂ ਕੀਤੇ ‘ਭੁਮਿਸ਼ਾ ਆਰਗੈਨਿਕਸ’ ਨਾਲ ਅੱਜ 1200 ਤੋਂ ਵੱਧ ਕਿਸਾਨ ਜੁੜੇ।
ਭੋਪਾਲ: ਮੱਧ ਪ੍ਰਦੇਸ਼ (Madhya Pradesh) ਦੇ ਭੋਪਾਲ ਸ਼ਹਿਰ ‘ਚ ਰਹਿਣ ਵਾਲੀ ਇਕ ਕਿਸਾਨ, ਪ੍ਰਤੀਭਾ ਤਿਵਾੜੀ ਪਿਛਲੇ 7 ਸਾਲਾਂ ਤੋਂ ਆਰਗੈਨਿਕ ਖੇਤੀ (Organic Farming) ਕਰ ਰਹੀ ਹੈ। 41 ਸਾਲਾ ਪ੍ਰਤੀਭਾ ਆਰਗੈਨਿਕ ਖੇਤੀ ਦੇ ਨਾਲ-ਨਾਲ ਕਿਸਾਨਾਂ ਦੇ ਉਤਪਾਦਾਂ ਲਈ ਇਕ ਮੰਚ ਵੀ ਪ੍ਰਦਾਨ ਕਰ ਰਹੀ ਹੈ। ਭਾਰਤ ਵਰਗੇ ਮਰਦ ਪ੍ਰਧਾਨ ਦੇਸ਼ ਵਿੱਚ ਇਕ ਮਹਿਲਾ ਕਿਸਾਨ ਬਣਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪਰ ਪ੍ਰਤੀਭਾ ਨੇ ਨਾ ਸਿਰਫ ਆਪਣੇ ਸੁਪਨੇ ਪੂਰੇ ਕੀਤੇ ਬਲਕਿ 1200 ਤੋਂ ਵੱਧ ਕਿਸਾਨਾਂ ਨੂੰ ਆਪਣੇ ਉਤਪਾਦ (Products) ਲੋਕਾਂ ਤੱਕ ਪਹੁੰਚਾਉਣ ਲਈ ਇਕ ਮੰਚ ਵੀ ਦਿੱਤਾ।
ਹੋਰ ਪੜ੍ਹੋ: ਅੱਜ ਤੋਂ ਬਦਲ ਗਿਆ ਹੈ ਸੋਨੇ ਦੇ ਗਹਿਣਿਆਂ ਨਾਲ ਜੁੜਿਆ ਇਹ ਨਿਯਮ, ਮਿਲਣਗੇ ਸੋਨੇ ਦੇ ਸ਼ੁੱਧ ਗਹਿਣੇ
Organic Products
ਪ੍ਰਤੀਭਾ ਨੇ ਦੱਸਿਆ ਕਿ ਗਣਿਤ ਵਿੱਚ ਮਾਸਟਰ ਕਰਨ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਸੀ। ਪਤੀ ਅਤੇ ਉਹਨਾਂ ਦੇ ਪਿਤਾ ਖੇਤੀ ਕਰਦੇ ਸਨ। ਆਪਣੇ ਸਹੁਰੇ ਘਰ ਵਿੱਚ ਮੈਂ ਪਹਿਲੀ ਵਾਰ ਖੇਤੀ ਦਾ ਸਭਿਆਚਾਰ ਵੇਖਿਆ। ਇਸ ਦੌਰਾਨ ਮੇਰਾ ਪੰਜਾਬ ਜਾਣਾ ਵੀ ਹੋਇਆ, ਜਿਥੇ ਮੈਂ ਪਹਿਲੀ ਵਾਰ ਕਿਸੇ ਬੀਮਾਰੀ ਦੇ ਨਾਮ ’ਤੇ ਰੱਖਿਆ ਟ੍ਰੇਨ ਦਾ ਨਾਮ ਸੁਣਿਆ, ਕੈਂਸਰ ਟ੍ਰੇਨ (Cancer Train)। ਖੋਜ ਕਰਨ ’ਤੇ ਪਤਾ ਚਲਿਆ ਕਿ ਇਹ ਸਭ ਸਾਡੇ ਖਾਣ-ਪੀਣ ਵਿੱਚ ਪਾਏ ਜਾਣ ਵਾਲੇ ਰਸਾਇਣਾਂ (Chemicals) ਕਰਕੇ ਹੋ ਰਿਹਾ ਹੈ।
ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ
ਲੋਕਾਂ ਦੇ ਜੀਵਨ ਨੂੰ ਖਤਰੇ ‘ਚ ਵੇਖ ਪ੍ਰਤੀਭਾ ਨੇ ਆਰਗੈਨਿਕ ਖੇਤੀ (Organic Farming) ਕਰਨ ਦਾ ਫੈਸਲਾ ਕੀਤਾ, ਜਿਥੋਂ ਸ਼ੁਰੂ ਹੋਇਆ ‘ਭੁਮਿਸ਼ਾ ਆਰਗੈਨਿਕਸ' (Bhumisha Organics) ਦਾ ਸਫ਼ਰ। ਪ੍ਰਤੀਭਾ ਨੇ ਦੱਸਿਆ ਕਿ ਉਸਦੇ ਪਤੀ ਸਾਲਾਂ ਤੋਂ ਖੇਤੀ ਕਰ ਰਹੇ ਹਨ, ਪਰ ਜਦ ਉਸਨੇ ਆਰਗੈਨਿਕ ਖੇਤੀ ਕਰਨ ਦੀ ਗੱਲ ਰੱਖੀ, ਤਾਂ ਪਹਿਲਾਂ ਉਹ ਤਿਆਰ ਨਹੀਂ ਸਨ ਕਿਉਂਕਿ ਉਹ ਰਵਾਇਤੀ ਤਰੀਕੇ ਨਾਲ ਹੀ ਖੇਤੀ ਕਰਨਾ ਚਾਹੁੰਦੇ ਸਨ। ਕੁਝ ਦਿਨ ਇਸ ’ਤੇ ਰਿਸਰਚ ਕਰਨ ਤੋਂ ਬਾਅਦ ਪਤਾ ਚਲਿਆ ਕਿ ਆਰਗੈਨਿਕ ਖੇਤੀ ਕਰਨ ’ਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਨਹੀਂ ਮਿਲਦਾ। ਇਸ ਲਈ ਮੈਂ ਆਰਗੈਨਿਕ ਖੇਤੀ ਦੇ ਨਾਲ-ਨਾਲ ਮਾਰਕੀਟਿੰਗ ਪਲੇਰਫਾਰਮ ਖੜ੍ਹਾ ਕਰਨ ਦਾ ਵੀ ਮਨ ਬਣਾਇਆ।
Bhumisha Organics
ਹੋਰ ਪੜ੍ਹੋ: ਕੈਨੇਡਾ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਨੇ ਕਬੂਲੇ ਦੋਸ਼
ਉਨ੍ਹਾਂ ਅਗੇ ਦੱਸਿਆ ਕਿ ਮੇਰੇ ਲਈ ਇਹ ਸਭ ਕੁਝ ਨਵਾਂ ਹੋਣ ਕਰਕੇ ਕਿਸਾਨਾਂ ਨੁੰ ਵੀ ਮੇਰੇ ’ਤੇ ਯਕੀਨ ਨਹੀਂ ਸੀ। ਪਰ ਮੈਂ ਉਹਨਾਂ ਨੁੰ ਉਹ ਕਰਕੇ ਵਿਖਾਇਆ ਜੋ ਉਹ ਚਾਹੁੰਦੇ ਸੀ ਅਤੇ ਉਹ ਵੀ ਜੋ ਮੈਂ ਚਾਹੁੰਦੀ ਸੀ। ਇਸੇ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਪ੍ਰਤੀਭਾ ਨੇ 2016 ਵਿੱਚ 7 ਕਿਸਾਨਾਂ ਨਾਲ ਮਿਲ ਕੇ ‘ਭੁਮਿਸ਼ਾ ਆਰਗੈਨਿਕਸ’ ਦੀ ਸ਼ੁਰੂਆਤ ਕੀਤੀ। ਇਥੇ ਤਿੰਨ ਸ਼੍ਰੇਣੀਆਂ ਵਿੱਚ 70 ਤੋਂ ਜ਼ਿਆਦਾ ਉਤਪਾਦ ਵਿਕ ਰਹੇ ਹਨ, ਤਾਂਕਿ ਗਾਹਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਤਪਾਦ ਖਰੀਦ ਸਕੇ।
• ਪਹਿਲਾ, ਆਰਗੈਨਿਕ ਸਰਟੀਫਾਇਡ (Organic Certified), ਇਹ ਉਹਨਾਂ ਕਿਸਾਨਾਂ ਤੋਂ ਲਏ ਜਾਂਦੇ ਹਨ ਜਿਨ੍ਹਾਂ ਕੋਲ ਆਰਗੈਨਿਕ ਖੇਤੀ ਦਾ ਸਰਟੀਫਿਕੇਟ ਹੈ।
• ਦੂਜਾ, ਰਸਾਇਣ ਮੁਕਤ (Chemical Free), ਇਹ ਉਹਨਾਂ ਕਿਸਾਨਾਂ ਤੋਂ ਲਏ ਜਾਂਦੇ ਹਨ ਜੋ ਅਰਗੈਨਿਕ ਖੇਤੀ ਤਾਂ ਕਰਦੇ ਹਨ ਪਰ ਉਹਨਾਂ ਕੋਲ ਸਰਟੀਫਿਕੇਟ ਨਹੀਂ ਹੈ।
• ਤੀਜੀ ਸ਼੍ਰੇਣੀ ਹੈ ਨੈਚੁਰਲ (Natural), ਇਸ ਵਿੱਚ ਉਹਨਾਂ ਕਿਸਾਨਾਂ ਦੇ ਉਤਪਾਦ ਸ਼ਾਮਲ ਹਨ ਜੋ ਕਈ ਸਾਲਾਂ ਤੋਂ ਕੁਦਰਤੀ ਤਰੀਕੇ ਨਾਲ ਖੇਤੀ ਕਰ ਰਹੇ ਹਨ ਪਰ ਉਹਨਾਂ ਕੋਲ ਆਰਗੈਨਿਕ ਦਾ ਸਰਟੀਫਿਕੇਟ ਨਹੀਂ ਹੈ।
Woman Farmer Pratibha Tiwari
ਹੋਰ ਪੜ੍ਹੋ: ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?
ਦੱਸ ਦੇਈਏ ਕਿ ਪ੍ਰਤੀਭਾ ਦੀ ਇਸ ਆਰਗੈਨਿਕ ਦੁਕਾਨ ਦਾ ਸਲਾਨਾ ਕਾਰੋਬਾਰ 50 ਲੱਖ ਰੁਪਏ ਤੋਂ ਜ਼ਿਆਦਾ ਹੈ। ਬਿਨਾਂ ਕਿਸੇ ਤਜ਼ੁਰਬੇ ਤੋਂ ਸ਼ੁਰੂ ਕੀਤੇ ਗਏ ‘ਭੁਮਿਸ਼ਾ ਆਰਗੈਨਿਕਸ’ ਨੇ ਅੱਜ ਮੱਧ ਪ੍ਰਦੇਸ਼ ਦੇ ਨਾਲ ਰਾਜਸਥਾਨ, ਮਹਾਰਾਸ਼ਟਰ ਅਤੇ ਗੁਜਰਾਤ ਦੇ 1200 ਤੋਂ ਵੱਧ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ ਹੈ। ਇਸ ਦੇ ਨਾਲ ਹੀ ਉਹਨਾਂ ਦੀ ਪ੍ਰੋਸੈਸਿੰਗ ਯੁਨਿਟ ਵਿੱਚ 15 ਤੋਂ ਜ਼ਿਆਦਾ ਮਹਿਲਾਵਾਂ ਵੀ ਰੁਜ਼ਗਾਰ ਪ੍ਰਾਪਤ ਕਰ ਰਹੀਆਂ ਹਨ।