ਇੰਡੋਨੇਸ਼ੀਆ: ਬਾਲੀ ਦੇ ਪਹਾੜਾਂ 'ਤੇ ਚੜ੍ਹਨ 'ਤੇ ਹਮੇਸ਼ਾ ਲਈ ਲੱਗੀ ਪਾਬੰਦੀ  
Published : Jun 16, 2023, 9:28 am IST
Updated : Jun 16, 2023, 9:28 am IST
SHARE ARTICLE
Indonesia: Ban on climbing the mountains of Bali forever
Indonesia: Ban on climbing the mountains of Bali forever

ਪਹਾੜਾਂ 'ਤੇ ਹਰ ਗਤੀਵਿਧੀ ਜਿਵੇਂ ਪਰਬਤਾਰੋਹ ਅਤੇ ਹਾਈਕਿੰਗ 'ਤੇ ਪਾਬੰਦੀ ਲਗਾਈ ਗਈ ਹੈ

ਇੰਡੋਨੇਸ਼ੀਆ - ਇੰਡੋਨੇਸ਼ੀਆ ਦੇ ਬਾਲੀ ਟਾਪੂ ਦੇ ਪਹਾੜਾਂ 'ਤੇ ਕਦੇ ਵੀ ਸੈਲਾਨੀ ਨਹੀਂ ਚੜ੍ਹ ਸਕਣਗੇ। ਬਾਲੀ ਨੇ ਇਹਨਾਂ 'ਤੇ ਚੜ੍ਹਨ 'ਤੇ ਸਥਾਈ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਘਰੇਲੂ ਸੈਲਾਨੀਆਂ ਅਤੇ ਸਥਾਨਕ ਲੋਕਾਂ 'ਤੇ ਵੀ ਲਾਗੂ ਹੋਵੇਗੀ। ਪਹਾੜਾਂ 'ਤੇ ਹਰ ਗਤੀਵਿਧੀ ਜਿਵੇਂ ਪਰਬਤਾਰੋਹ ਅਤੇ ਹਾਈਕਿੰਗ 'ਤੇ ਪਾਬੰਦੀ ਲਗਾਈ ਗਈ ਹੈ। ਇੱਥੇ ਲੰਬੇ ਸਮੇਂ ਤੋਂ ਰੁਕੇ ਵੱਡੀ ਗਿਣਤੀ ਸੈਲਾਨੀਆਂ ਦੀਆਂ ਹਰਕਤਾਂ ਕਾਰਨ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਿਆ ਗਿਆ ਹੈ।

ਬਾਲੀ ਦੇ ਗਵਰਨਰ ਵੇਨ ਕੋਸਟਰ ਨੇ ਕਿਹਾ - ਸਾਡੇ ਪਹਾੜ ਪਵਿੱਤਰ ਅਤੇ ਪੂਜਣ ਯੋਗ ਹਨ। ਜੇਕਰ ਉਨ੍ਹਾਂ ਦੀ ਪਵਿੱਤਰਤਾ ਨਸ਼ਟ ਹੋ ਜਾਵੇ ਤਾਂ ਬਾਲੀ ਦੀ ਪਵਿੱਤਰਤਾ ਖ਼ਤਮ ਹੋ ਜਾਵੇਗੀ। ਹਾਲਾਂਕਿ ਅਜੇ ਤੱਕ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਇਸ ਪਾਬੰਦੀ ਦੀ ਉਲੰਘਣਾ ਕਰਨ 'ਤੇ ਕੀ ਸਜ਼ਾ ਹੋਵੇਗੀ ਪਰ ਜੇਕਰ ਵਿਦੇਸ਼ੀ ਸੈਲਾਨੀ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਅਗਲੇ 6 ਮਹੀਨਿਆਂ ਤੱਕ ਦੇਸ਼ 'ਚ ਆਉਣ 'ਤੇ ਰੋਕ ਲਗਾ ਦਿੱਤੀ ਜਾਵੇਗੀ। ਹਾਲ ਹੀ ਵਿਚ ਸੈਲਾਨੀਆਂ ਦੀਆਂ ਅਸ਼ਲੀਲ ਹਰਕਤਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।  

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement