
ਮਾਮਲਾ ਦਰਜ
ਨਾਸਿਕ: ਮਹਾਰਾਸ਼ਟਰ ਦੇ ਨਾਸਕ ਜ਼ਿਲ੍ਹੇ ਤੋਂ ਇਕ ਦਿਨ ਡਰਾਉਣ ਵਾਲਾ ਵਾਕਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਪਹਾੜ ਦੀ ਚੋਟੀ ਤੋਂ ਅਪਣੀ ਪਤਨੀ ਨੂੰ ਧੱਕਾ ਦੇ ਕੇ ਹੱਤਿਆ ਕਰਨ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਮੁਤਾਬਕ ਆਰੋਪੀ ਬਾਬੂਲਾਲ ਕਾਡੇ ਨੇ ਐਤਵਾਰ ਨੂੰ ਨੰਦੂਰੀ ਪਹਾੜ ਤੋਂ ਅਪਣੀ ਪਤਨੀ ਕਵਿਤਾ ਨੂੰ ਧੱਕਾ ਦੇ ਕੇ ਖੱਡ ਵਿਚ ਸੁੱਟ ਦਿੱਤਾ।
ਨੰਦੂਰੀ ਪਹਾੜ 'ਤੇ ਦੇਵੀ ਸਪਤਸ਼੍ਰੰਗੀ ਦਾ ਪ੍ਰਸਿੱਧ ਮੰਦਿਰ ਹੈ। ਜੋੜਾ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਕਲਵਾਨ ਥਾਣਾ ਨਿਰੀਕਸ਼ਕ ਪ੍ਰਮੋਦ ਵਾਘ ਨੇ ਦਸਿਆ ਕਿ ਬਾਬੂਲਾਲ ਨੇ ਦੇਵੀ ਦੇ ਦਰਸ਼ਨ ਤੋਂ ਬਾਅਦ ਪਤਨੀ ਨੂੰ ਖੱਡ ਵਿਚ ਧੱਕਾ ਦੇ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਬਾਬੂਲਾਲ ਨੇ ਉਸ ਦੀ ਤਸਵੀਰਾਂ ਖਿੱਚੀਆਂ।
ਅਧਿਕਾਰੀ ਨੇ ਦਸਿਆ ਕਿ ਹੋਰ ਸ਼ਰਧਾਲੂਆਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਖੱਡ ਤੋਂ ਕਵਿਤਾ ਦੇ ਸ਼ਰੀਰ ਨੂੰ ਕੱਢਿਆ ਜਾ ਰਿਹਾ ਹੈ। ਅਧਿਕਾਰੀ ਨੇ ਦਸਿਆ ਕਿ ਅਪਰਾਧ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੱਤਿਆ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ।