264 ਕਰੋੜ ਦੀ ਲਾਗਤ ਨਾਲ ਬਣਿਆ ਪੁਲ ਉਦਘਾਟਨ ਦੇ 29 ਦਿਨਾਂ ਬਾਅਦ ਟੁੱਟਿਆ
Published : Jul 16, 2020, 10:52 am IST
Updated : Jul 16, 2020, 10:52 am IST
SHARE ARTICLE
Bridge
Bridge

ਤੇਜਸ਼ਵੀ ਯਾਦਵ ਨੇ ਕਿਹਾ- ਖਬਰਦਾਰ! ਜੇ ਕਿਸੇ ਨੇ ਇਸ ਨੂੰ ਨਿਤੀਸ਼ ਜੀ ਦਾ ਭ੍ਰਿਸ਼ਟਾਚਾਰ ਕਿਹਾ ਤਾਂ...

ਪਟਨਾ: ਬਿਹਾਰ ਦੇ ਗੋਪਾਲਗੰਜ ਵਿਚ 264 ਕਰੋੜ ਦੀ ਲਾਗਤ ਨਾਲ ਬਣਿਆ ਸੱਤਰਘਾਟ ਮਹਾਸੇਤੂ ਬੁੱਧਵਾਰ ਨੂੰ ਪਾਣੀ ਦੇ ਦਬਾਅ ਕਾਰਨ ਟੁੱਟ ਗਿਆ। ਇਸ ਦੇ ਨਾਲ ਹੀ ਇਸ ਮਹਾਸੇਤੁ ਦੇ ਟੁੱਟ ਜਾਣ ਕਾਰਨ ਚੰਪਾਰਨ ਤਿਰਹੁਤ ਅਤੇ ਸਾਰਨ ਦੇ ਕਈ ਜ਼ਿਲ੍ਹਿਆਂ ਦਾ ਸੰਪਰਕ ਟੁੱਟ ਗਿਆ।

BridgeBridge

ਇਸ ਬ੍ਰਿਜ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸੇ ਮਾਮਲੇ ਵਿਚ ਨਿਤੀਸ਼ ਸਰਕਾਰ ‘ਤੇ ਵਿਰੋਧੀ ਧਿਰ ਅਤੇ ਰਾਸ਼ਟਰੀ ਜਨਤਾ ਦਲ (RJD) ਦੇ ਆਗੂ ਤੇਜਸ਼ਵੀ ਯਾਦਵ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ‘ਤੇ ਵੀਡੀਓ ਪੋਸਟ ਕਰਕੇ ਨਿਸ਼ਾਨਾ ਸਧਿਆ ਹੈ। 29 ਦਿਨਾਂ ਦੇ ਅੰਦਰ ਹੀ ਪੁਲ ਟੱਟਣ ਨੂੰ ਲੈ ਕੇ ਜ਼ਬਰਦਸਤ ਹਮਲਾ ਕੀਤਾ ਹੈ।

ਤੇਜਸ਼ਵੀ ਯਾਦਵ ਨੇ ਆਪਣੇ ਟਵੀਟ ਵਿਚ ਲਿਖਿਆ, “8 ਸਾਲਾਂ ਵਿਚ 263.47 ਕਰੋੜ ਦੀ ਲਾਗਤ ਨਾਲ ਬਣੇ ਗੋਪਾਲਗੰਜ ਦੇ ਸੱਤਰ ਘਾਟ ਪੁਲ ਦਾ ਉਦਘਾਟਨ ਨਿਤੀਸ਼ ਜੀ ਨੇ 16 ਜੂਨ ਨੂੰ ਕੀਤਾ ਸੀ। 29 ਦਿਨਾਂ ਬਾਅਦ ਹੀ ਇਹ ਪੁਲ ਟੁੱਟ ਗਿਆ ਹੈ। ਖਬਰਦਾਰ! ਜੇ ਕਿਸੇ ਨੇ ਇਸ ਨੂੰ ਨਿਤੀਸ਼ ਜੀ ਦਾ ਭ੍ਰਿਸ਼ਟਾਚਾਰ ਕਿਹਾ ਤਾਂ?

BridgeBridge

263 ਕਰੋੜ ਨੂੰ ਚੰਗੀ ਨਜ਼ਰ ਦਿਖਾਈ ਗਈ ਹੈ। ਇਨੇ ਦੀ ਤਾਂ ਇਨ੍ਹਾਂ ਦੇ ਚੂਹੇ ਸ਼ਰਾਬ ਪੀ ਜਾਂਦੇ ਹਨ।'' ਇਹ ਕਿਹਾ ਜਾਂਦਾ ਹੈ ਕਿ 16 ਜੂਨ ਨੂੰ ਸੀਐੱਮ ਨਿਤੀਸ਼ ਕੁਮਾਰ ਨੇ ਇਸ ਮਹਾਸੇਤੂ ਦਾ ਉਦਘਾਟਨ ਪਟਨਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਸੀ।

BridgeBridge

ਇਸ ਮਹੀਨੇ ਗੋਪਾਲਗੰਜ ਨੂੰ ਚੰਪਾਰਨ ਅਤੇ ਤਿਰਹਟ ਦੇ ਕਈ ਜ਼ਿਲ੍ਹਿਆਂ ਨੂੰ ਇਸ ਨਾਲ ਜੋੜਨ ਵਾਲਾ ਇਹ ਸਭ ਤੋਂ ਵੱਧ ਅਭਿਲਾਸ਼ੀ ਪੁਲ ਸੀ। ਇਸ ਦੇ ਨਿਰਮਾਣ 'ਤੇ ਲਗਭਗ 264 ਕਰੋੜ ਰੁਪਏ ਦੀ ਲਾਗਤ ਆਈ ਹੈ। ਅੱਜ ਗੋਪਾਲਗੰਜ ਵਿਚ ਤਿੰਨ ਲੱਖ ਕਿਊਸਿਕ ਤੋਂ ਵੀ ਵੱਧ ਪਾਣੀ ਵਗ ਰਿਹਾ ਸੀ।

BridgeBridge

ਇਸ ਮਹਾਸੇਤੂ ਦੀ ਪਹੁੰਚ ਵਾਲੀ ਸੜਕ ਗੰਡਕ ਦੇ ਇੰਨੇ ਉੱਚ ਪੱਧਰ ਦੇ ਦਬਾਅ ਕਾਰਨ ਟੁੱਟ ਗਈ ਸੀ। ਜਿਸ ਕਾਰਨ ਆਵਾਜਾਈ ਰੁਕ ਗਈ ਹੈ। ਇਹ ਪੁਲ ਬੈਕੁੰਠਪੁਰ ਦੇ ਫ਼ੈਜ਼ੁੱਲਾਪੁਰ ਵਿਚ ਟੁੱਟਿਆ ਹੋਇਆ ਹੈ। ਜਿੱਥੇ ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement