
ਕੋਰੋਨਾ ਵਾਇਰਸ ਦੀ ਤੀਜੀ ਖਤਰਨਾਕ ਲਹਿਰ ਨਾਲ ਨਜਿੱਠਣ ਲਈ ਦੇਸ਼ ਵਿਚ ਟੀਕਾਕਰਨ ਮੁਹਿੰਮ ਜਾਰੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਖਤਰਨਾਕ ਲਹਿਰ (Third Covid Wave) ਨਾਲ ਨਜਿੱਠਣ ਲਈ ਦੇਸ਼ ਵਿਚ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਦੌਰਾਨ ਦਿੱਲੀ ਹਾਈ ਕੋਰਟ (Delhi high court) ਨੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਠੋਸ ਰਿਸਰਚ ਕੀਤੇ ਬਿਨਾਂ ਬੱਚਿਆਂ ਨੂੰ ਵੈਕਸੀਨ ਲਗਾਈ ਜਾਂਦੀ ਹੈ ਤਾਂ ਇਸ ਦੇ ਨਤੀਜੇ ਭਿਆਨਕ ਹੋਣ ਦੀ ਸੰਭਾਵਨਾ ਹੈ।
Disastrous to administer COVID-19 vaccines on kids without trials
ਹੋਰ ਪੜ੍ਹੋ: 3rd Covid Wave: ਡਾ. ਵੀਕੇ ਪਾਲ ਦਾ ਬਿਆਨ, 'ਭਾਰਤ ਵਿਚ ਅਗਲੇ 100-125 ਦਿਨ ਬੇਹੱਦ ਨਾਜ਼ੁਕ'
ਇਕ ਪਟੀਸ਼ਨ ਦਾ ਜਵਾਬ ਦਿੰਦਿਆਂ ਕੋਰਟ ਨੇ ਇਹ ਬਿਆਨ ਦਿੱਤਾ ਹੈ। ਕੋਰਟ ਨੇ ਪਟੀਸ਼ਨਰ ਦੀ ਇਸ ਮੰਗ ਉੱਤੇ ਇਤਰਾਜ਼ ਜਤਾਇਆ ਹੈ ਕਿ ਬੱਚਿਆਂ ਦੇ ਟੀਕਾਕਰਨ ( Corona Vaccine for children) ਨਾਲ ਸਬੰਧਤ ਜਾਂਚ ਨੂੰ ਸਮਾਂਬੱਧ ਤਰੀਕੇ ਨਾਲ ਕੀਤਾ ਜਾਵੇ। ਕੋਰਟ ਨੇ ਕਿਹਾ ਕਿ ਰਿਸਰਚ ਲਈ ਕੋਈ ਟਾਈਮਲਾਈਨ ਨਹੀਂ ਹੋ ਸਕਦੀ। ਚੀਫ਼ ਜਸਟਿਸ ਡੀਐਨ ਪਟੇਲ ਅਤੇ ਜਸਟਿਸ ਜੋਤੀ ਸਿੰਘ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ।
Delhi high court
ਹੋਰ ਪੜ੍ਹੋ: ਅਫ਼ਗਾਨਿਸਤਾਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾ ਕਤਲ
ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਬੱਚਿਆਂ ਦੇ ਵੈਕਸੀਨ ਟਰਾਇਲ ਕਦੋਂ ਤੱਕ ਪੂਰੇ ਹੋਣ ਇਸ ਲਈ ਇਕ ਸਮਾਂ ਸੀਮਾ ਹੋਣੀ ਚਾਹੀਦੀ ਹੈ। ਇਸ ‘ਤੇ ਅਦਾਲਤ ਨੇ ਕਿਹਾ ਕਿ ਜੇਕਰ ਪਟੀਸ਼ਨਰ ਨੇ ਅਜਿਹੀਆਂ ਮੰਗਾਂ ਰੱਖੀਆਂ ਤਾਂ ਅਦਾਲਤ ਇਸ ਮਾਮਲੇ ਨੂੰ ਰਫਾ-ਦਫਾ ਕਰ ਦੇਵੇਗੀ। ਕੋਰਟ ਨੇ ਇਹ ਵੀ ਕਿਹਾ ਕਿ ਅਜਿਹੀ ਖੋਜ ਲਈ ਕੋਈ ਟਾਈਮਲਾਈਨ ਨਹੀਂ ਹੋ ਸਕਦੀ।
Disastrous to administer COVID-19 vaccines on kids without trials
ਹੋਰ ਪੜ੍ਹੋ: ਕਿਸਾਨਾਂ ਦੇ ਹੱਕ ਵਿੱਚ ਇੱਕਜੁਟਤਾ ਲਈ ਭਗਵੰਤ ਮਾਨ ਨੇ ਸੰਸਦ ਮੈਂਬਰਾਂ ਨੂੰ ਲਿੱਖੀ ਚਿੱਠੀ
ਦੱਸ ਦਈਏ ਕਿ ਫਾਰਮਾਸਿਊਟੀਕਲ ਕੰਪਨੀ ਜ਼ੈਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਜਲਦੀ ਹੀ 12 ਤੋਂ 18 ਸਾਲ ਦੇ ਬੱਚਿਆਂ ਲਈ ਮਾਰਕੀਟ ਵਿਚ ਉਪਲਬਧ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਹਲਫਨਾਮਾ ਦਾਖਲ ਕਰਕੇ ਅਦਾਲਤ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜ਼ੈਡਸ ਨੇ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਲਈ ਟਰਾਇਲ ਪੂਰੇ ਕਰ ਲਏ ਹਨ। ਹੁਣ ਕੰਪਨੀ ਸੰਵਿਧਾਨਕ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਕਰ ਰਹੀ ਹੈ।