
ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਰਾਹੁਲ ਗਾਂਧੀ (Rahul gandhi tweet on vaccination) ਨੇ ਇਸ ਵਾਰ ਦੇਸ਼ ਵਿਚ ਕੋਰੋਨਾ ਟੀਕਾਕਰਨ ਦੀ ਰਫ਼ਤਾਰ ਵਿਚ ਕਮੀ ਦੇ ਨਾਲ ਹੀ ਹਾਲ ਹੀ ਵਿਚ ਹੋਏ ਕੇਂਦਰੀ ਮੰਤਰੀ ਮੰਡਲ ਦੇ ਵਿਸਥਾਰ ’ਤੇ ਤੰਜ਼ ਕੱਸਿਆ ਹੈ।
Rahul Gandhi
ਹੋਰ ਪੜ੍ਹੋ: ਡਾਕਟਰਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਦੇ ਭੱਤੇ ਤੁਰੰਤ ਬਹਾਲ ਕਰੇ ਕੈਪਟਨ ਸਰਕਾਰ : ਭਗਵੰਤ ਮਾਨ
ਰਾਹੁਲ ਗਾਂਧੀ (Rahul Gandhi Tweet) ਨੇ ਲਿਖਿਆ, ‘ਮੰਤਰੀਆਂ ਗਿਣਤੀ ਵਧੀ ਹੈ, ਵੈਕਸੀਨ ਦੀ ਨਹੀਂ! ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਕੋਰੋਨਾ ਮਹਾਂਮਾਰੀ ਅਤੇ ਦੇਸ਼ ਵਿਚ ਵੈਕਸੀਨ ਦੀ ਕਮੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਦੇ ਰਹੇ ਹਨ।
Tweet
ਹੋਰ ਪੜ੍ਹੋ: ਪੰਜਾਬ ਵਾਸੀਆਂ ਨੂੰ ਮਿਲੀ ਤਪਦੀ ਗਰਮੀ ਤੋਂ ਰਾਹਤ! ਪਠਾਨਕੋਟ ਸਣੇ ਕਈ ਜ਼ਿਲਿ੍ਆਂ ‘ਚ ਹੋਈ ਬਾਰਿਸ਼
ਹਾਲ ਹੀ ਵਿਚ ਰਾਹੁਲ ਗਾਂਧੀ ਨੇ ਕੇਂਦਰੀ ਸਿਹਤ ਮੰਤਰੀ ਦੇ ਅਹੁਦੇ ਤੋਂ ਡਾ. ਹਰਸ਼ਵਰਧਨ ਨੂੰ ਹਟਾਉਣ ਅਤੇ ਮਨਸੁਖ ਮੰਡਵੀਆ ਨੂੰ ਜ਼ਿੰਮੇਵਾਰੀ ਸੌਂਪਣ ’ਤੇ ਵਿਅੰਗ ਕੀਤਾ ਸੀ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਸ ਦਾ ਮਤਲਬ ਹੈ ਕਿ ਹੁਣ ਦੇਸ਼ ਵਿਚ ਟੀਕਿਆਂ ਦੀ ਕਮੀਂ ਨਹੀਂ ਹੋਵੇਗੀ। ਉਹਨਾਂ ਨੇ ਨਾਲ ਹੀ ਹੈਸ਼ਟੈਗ ‘ਚੇਂਜ’ ਲਿਖਿਆ ਸੀ।