
ਰਾਹੁਲ ਗਾਂਧੀ ਨੇ ਪਾਰਟੀ ਤੋਂ ਬਾਹਰ ਹੋਣ ਵਾਲੇ ਵਰਕਰਾਂ 'ਤੇ ਹਮਲਾ ਬੋਲਦਿਆਂ ਕਿਹਾ ਕਿ ਜੋ ਡਰਦੇ ਹਨ ਉਹ ਜਾ ਸਕਦੇ ਹਨ।
ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Congress Leader Rahul Gandhi) ਨੇ ਕਾਂਗਰਸ ਸੋਸ਼ਲ ਮੀਡੀਆ ਸੈੱਲ ਲਈ ਨਿਯੁਕਤ ਕੀਤੇ ਵਲੰਟੀਅਰਜ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਪਾਰਟੀ ਤੋਂ ਬਾਹਰ ਹੋਣ ਵਾਲੇ ਵਰਕਰਾਂ 'ਤੇ ਹਮਲਾ ਬੋਲਦਿਆਂ ਕਿਹਾ ਕਿ ਜੋ ਡਰਦੇ ਹਨ ਉਹ ਜਾ ਸਕਦੇ ਹਨ। ਉਹਨਾਂ ਕਿਹਾ ਕਿ ਪਾਰਟੀ ਨੂੰ ਸਿਰਫ ਨਿਡਰ ਲੋਕ ਚਾਹੀਦੇ ਹਨ (Congress wants fearless people only), ਜੋ ਡਰ ਰਹੇ ਨੇ ਉਹ ਆਰਐਸਐਸ ਵਿਚ ਚਲੇ ਜਾਣ।
Rahul Gandhi
ਹੋਰ ਪੜ੍ਹੋ: ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੜਕਾਂ 'ਤੇ ਆਏ ਨਿਊਜ਼ੀਲੈਂਡ ਦੇ ਕਿਸਾਨ
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਵਰਕਰਾਂ ਨੂੰ ਭਾਜਪਾ ਦੀਆਂ ਝੂਠੀਆਂ ਖ਼ਬਰਾਂ ਤੋਂ ਡਰਨ ਦੀ ਲੋੜ ਨਹੀਂ ਹੈ। ਜੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਯੋਗੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿਚ ਕੋਰੋਨਾ ਸਥਿਤੀ ਨੂੰ ਕੰਟਰੋਲ ਕਰਨ ਵਿਚ ਵਧੀਆ ਕੰਮ ਕੀਤਾ ਹੈ, ਤਾਂ ਉਸ 'ਤੇ ਹੱਸੋ। ਜੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਚੀਨ ਭਾਰਤ ਦੇ ਖੇਤਰ ਵਿਚ ਦਾਖਲ ਨਹੀਂ ਹੋਇਆ ਹੈ, ਤਾਂ ਉਸ 'ਤੇ ਹੱਸੋ।
Rahul Gandhi and PM Modi
ਹੋਰ ਪੜ੍ਹੋ: ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ 'ਤੇ ਸੋਨੀਆ ਗਾਂਧੀ ਨੇ ਲਾਈ ਮੋਹਰ
ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਲੋਕਾਂ ਨੇ ਹੁਣ ਭਾਜਪਾ ਵੱਲੋਂ ਫੈਲਾਈਆਂ ਜਾ ਰਹੀਆਂ ਜਾਅਲੀ ਖ਼ਬਰਾਂ ‘ਤੇ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ ਹੈ। ਇਸ ਲਈ ਹੁਣ ਕਿਸੇ ਨੂੰ ਵੀ ਭਾਜਪਾ ਤੋਂ ਡਰਨ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਦੇ ਕਈ ਵੱਡੇ ਨੇਤਾ ਭਾਜਪਾ ਵਿਚ ਸ਼ਾਮਲ ਹੋਏ ਹਨ। ਇਹਨਾਂ ਵਿਚ ਜੋਤੀਰਾਦਿੱਤਿਆ ਸਿੰਧੀਆ ਅਤੇ ਜਿਤਿਨ ਪ੍ਰਸਾਦ ਆਦਿ ਨੇਤਾਵਾਂ ਦੇ ਨਾਂਅ ਸ਼ਾਮਲ ਹਨ।
ਹੋਰ ਪੜ੍ਹੋ: ਅਫ਼ਗਾਨਿਸਤਾਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾ ਕਤਲ