
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ 'ਚ ਸ਼ਨੀਵਾਰ ਰਾਤ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਇਥੋਂ ਦੇ ਭਵਨਪੁਰ ਥਾਣਾ ਖੇਤਰ ਵਿਚ ਡੀਜੇ 11000 ਵੋਲਟ ਦੀ ਲਾਈਨ ਨਾਲ ਟਕਰਾ ਗਿਆ। ਇਕ ਦਰਜਨ ਦੇ ਕਰੀਬ ਕਾਂਵੜੀਆਂ ਨੂੰ ਕਰੰਟ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 5 ਕਾਂਵੜੀਆਂ ਦੀ ਮੌਤ ਹੋ ਗਈ ਹੈ। ਦਰਜਨ ਤੋਂ ਵੱਧ ਜ਼ਖ਼ਮੀ ਹਨ।
ਇਹ ਵੀ ਪੜ੍ਹੋ: ਕਬਰਿਸਤਾਨ ਦੀ ਜ਼ਮੀਨ 'ਤੇ ਹੋਇਆ ਨਿਰਮਾਣ ਤਾਂ ਰੱਦ ਹੋਵੇਗੀ ਲੀਜ਼
ਇਹ ਹਾਦਸਾ ਭਵਨਪੁਰ ਥਾਣਾ ਖੇਤਰ ਦੇ ਚਿਲੌਰਾ ਰਾਲੀ ਪਿੰਡ 'ਚ ਵਾਪਰਿਆ। ਹਾਦਸੇ ਦੀ ਸੂਚਨਾ 'ਤੇ ਪਹੁੰਚੀ ਪੁਲਿਸ ਨੇ ਸਥਿਤੀ ਨੂੰ ਸੰਭਾਲਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ। ਜਾਣਕਾਰੀ ਅਨੁਸਾਰ ਕਾਂਵੜੀ ਜਲ ਅਭਿਸ਼ੇਕ ਕਰਕੇ ਵਾਪਸ ਘਰ ਜਾ ਰਹੇ ਸਨ। ਘਟਨਾ ਤੋਂ ਬਾਅਦ ਰੌਲਾ ਪੈ ਗਿਆ, ਡੀਐਮ, ਐਸਐਸਪੀ ਮੌਕੇ ’ਤੇ ਪੁੱਜੇ। ਗੁੱਸੇ ਵਿਚ ਆਏ ਕਾਂਵੜੀਆਂ ਨੇ ਜਾਮ ਲਗਾ ਕੇ ਹੰਗਾਮਾ ਕੀਤਾ। ਬਿਜਲੀ ਵਿਭਾਗ ਦੇ ਅਧਿਕਾਰੀਆਂ 'ਤੇ ਲਾਪ੍ਰਵਾਹੀ ਦਾ ਵੱਡਾ ਦੋਸ਼ ਲੱਗਾ ਹੈ। ਸਥਿਤੀ ਨੂੰ ਦੇਖਦੇ ਹੋਏ ਕਈ ਥਾਣਿਆਂ ਦੀ ਫੋਰਸ ਮੌਕੇ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਕੱਲ ਸੋਮਵਾਰ 17 ਜੁਲਾਈ 2023 ਤੋਂ ਪੰਜਾਬ ਦੇ ਸਾਰੇ ਸਕੂਲ ਆਮ ਵਾਂਗ ਖੁੱਲਣਗੇ, ਜਾਣੋ ਪੂਰਾ ਵੇਰਵਾ
ਜ਼ਖ਼ਮੀ ਕਾਂਵੜੀਆਂ ਨੇ ਦਸਿਆ ਕਿ ਇਹ ਹਾਦਸਾ ਰਾਤ ਕਰੀਬ 8.30 ਵਜੇ ਵਾਪਰਿਆ। ਸਾਰੇ ਕਾਂਵੜੀ ਨੌਜਵਾਨ ਜਲਾਭਿਸ਼ੇਕ ਕਰਕੇ ਆਪਣੇ ਪਿੰਡ ਰਲੀ ਚੌਹਾਨ ਨੂੰ ਪਰਤ ਰਹੇ ਸਨ। ਕਾਂਵੜੀਆਂ ਦੇ ਨਾਲ ਇਕ ਵੱਡਾ ਡੀਜੇ ਵੀ ਸੀ, ਜੋ ਪਿੰਡ ਦੇ ਮੰਦਰ ਨੇੜੇ ਹਾਈ ਟੈਂਸ਼ਨ ਲਾਈਨ ਨਾਲ ਟਕਰਾ ਗਿਆ, ਜਿਸ ਕਾਰਨ ਕਰੰਟ ਲੱਗ ਗਿਆ। ਡੀਜੇ 'ਚ ਕਰੰਟ ਲੱਗਣ ਕਾਰਨ ਮੌਕੇ 'ਤੇ ਹਾਹਾਕਾਰ ਮੱਚ ਗਈ। ਕੁਝ ਲੋਕਾਂ ਨੇ ਜ਼ਖ਼ਮੀਆਂ ਨੂੰ ਟਰਾਲੀ ਤੋਂ ਵੱਖ ਕੀਤਾ। ਸੂਚਨਾ ਮਿਲਣ ’ਤੇ ਡੀਐਮ ਅਤੇ ਐਸਐਸਪੀ ਤੁਰੰਤ ਮੌਕੇ ’ਤੇ ਪੁੱਜੇ। ਜ਼ਖ਼ਮੀਆਂ ਨੂੰ ਮੇਰਠ ਦੇ ਗੰਗਾਨਗਰ ਦੇ ਆਈਆਈਐਮਟੀ, ਆਨੰਦ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।