ਪੰਜਾਬ ਰਾਜ ਭਵਨ ਦੇ ਮੁਲਾਜ਼ਮ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

By : KOMALJEET

Published : Jul 16, 2023, 10:45 am IST
Updated : Jul 16, 2023, 10:45 am IST
SHARE ARTICLE
Lal Chand (file photo)
Lal Chand (file photo)

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਉ 

ਕੇਅਰਟੇਕਰ ਇੰਦਰਪ੍ਰੀਤ ਸਿੰਘ ਅਤੇ ਕੰਟਰੋਲਰ ਕੋਹਲੀ 'ਤੇ ਲਗਾਏ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ 

ਚੰਡੀਗੜ੍ਹ : ਪੰਜਾਬ ਰਾਜ ਭਵਨ 'ਚ ਤੈਨਾਤ ਇਕ ਮੁਲਾਜ਼ਮ ਨੇ ਸ਼ਨੀਵਾਰ ਦੁਪਹਿਰ ਲਾਈਵ ਹੋ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸੈਕਟਰ 7ਬੀ ਸਥਿਤ ਉਸ ਦੇ ਘਰ ਚੁੰਨੀ ਨਾਲ ਲਟਕਦੀ ਮਿਲੀ। ਪੁਲਿਸ ਨੇ ਵੀਡੀਉ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਵੀਡੀਉ ਵਿਚ ਮ੍ਰਿਤਕ ਨੇ ਆਪਣੀ ਮੌਤ ਤੋਂ ਪਹਿਲਾਂ ਰਾਜ ਭਵਨ ਵਿਚ ਤੈਨਾਤ ਕੇਅਰਟੇਕਰ ਇੰਦਰਪ੍ਰੀਤ ਸਿੰਘ ਅਤੇ ਕੰਟਰੋਲਰ ਕੋਹਲੀ ਦੇ ਨਾਂ ਲਏ ਹਨ।

ਮ੍ਰਿਤਕ ਦੀ ਪਛਾਣ ਲਾਲ ਚੰਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 10.30 ਵਜੇ ਮ੍ਰਿਤਕ ਦੀ ਪਤਨੀ ਕਿਸੇ ਕੰਮ ਲਈ ਘਰੋਂ ਬਾਹਰ ਗਈ ਸੀ। ਜਦੋਂ ਉਹ ਘਰ ਵਿਚ ਇਕੱਲਾ ਸੀ ਤਾਂ ਉਸ ਨੇ ਪਹਿਲਾਂ ਵੀਡੀਉ ਬਣਾਈ ਅਤੇ ਫਿਰ ਆਪਣੀ ਪਤਨੀ ਦੀ ਚੁੰਨੀ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦੁਪਹਿਰ ਬਾਅਦ ਜਦੋਂ ਪਤਨੀ ਘਰ ਪਰਤੀ ਤਾਂ ਪਤੀ ਦੀ ਲਾਸ਼ ਦੇਖੀ। ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਇਸਰੋ ਨੇ ਚੰਦਰਮਾ ਤੋਂ ਬਾਅਦ ਹੁਣ ਸੂਰਜ 'ਤੇ ਜਾਣ ਦੀ ਖਿੱਚੀ ਤਿਆਰੀ

ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਉ ਵਿਚ ਲਾਲ ਚੰਦ ਨੇ ਕਿਹਾ ਕਿ ਮੌਤ ਲਈ ਰਾਜ ਭਵਨ ਵਿਚ ਤੈਨਾਤ ਕੇਅਰਟੇਕਰ ਇੰਦਰਪ੍ਰੀਤ ਸਿੰਘ ਅਤੇ ਸਹਿਯੋਗੀ ਸੀਓ ਕੋਹਲੀ ਜ਼ਿੰਮੇਵਾਰ ਹਨ। ਉਸ ਨੇ ਦਸਿਆ ਕਿ ਉਸ ਦੀ ਲੱਤ 'ਤੇ ਸੱਟ ਲੱਗਣ ਤੋਂ ਬਾਅਦ ਲੋਹੇ ਦੀ ਰਾਡ ਪਾਈ ਗਈ ਸੀ। ਇਸ ਦੇ ਬਾਵਜੂਦ ਉਸ ਤੋਂ ਭਾਰੀ ਕੰਮ ਕਰਵਾਇਆ ਗਿਆ। ਇਨਕਾਰ ਕਰਨ 'ਤੇ ਉਸ ਤੋਂ ਸਾਲ 2018 ਤੋਂ 2023 ਤਕ ਗ਼ਲਤ ਤਰੀਕੇ ਨਾਲ 3.5 ਲੱਖ ਰੁਪਏ ਦੀ ਵਸੂਲੀ ਕੀਤੀ ਗਈ। ਜਿਸ ਕਾਰਨ ਉਸ ਦੀ ਤਨਖ਼ਾਹ ਵਿਚੋਂ ਹਰ ਮਹੀਨੇ 10 ਹਜ਼ਾਰ ਰੁਪਏ ਕੱਟੇ ਜਾਣ ਲੱਗੇ।

ਲਾਲਚੰਦ ਨੇ ਪੁਲਿਸ ਨੂੰ ਰਾਜ ਭਵਨ ਦੇ ਹੋਰ ਮੁਲਾਜ਼ਮਾਂ ਦੇ ਵੀ ਬਿਆਨ ਦਰਜ ਕਰਨ ਲਈ ਕਿਹਾ ਹੈ। ਵੀਡੀਉ ਵਿਚ ਉਸ ਨੇ ਅਪੀਲ ਕੀਤੀ ਹੈ ਕਿ ਰਾਜ ਭਵਨ ਦੇ ਹੋਰ ਮੁਲਾਜ਼ਮਾਂ ਦੇ ਬਿਆਨ ਦਰਜ ਕਰ ਕੇ ਇੰਦਰਪ੍ਰੀਤ ਸਿੰਘ ਵਿਰੁਧ ਕਾਰਵਾਈ ਕੀਤੀ ਜਾਵੇ।  

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement