...ਜਦੋਂ ਤ੍ਰਿਪੁਰਾ ਦੇ ਰਾਜਪਾਲ ਅਤੇ ਸੁਖਬੀਰ ਬਾਦਲ ਨੇ ਜਿੰਦਾ ਵਾਜਪਾਈ ਨੂੰ ਦੇ ਦਿਤੀ ਸ਼ਰਧਾਂਜਲੀ
Published : Aug 16, 2018, 4:45 pm IST
Updated : Aug 16, 2018, 4:45 pm IST
SHARE ARTICLE
Atal Bihari Vajpayee
Atal Bihari Vajpayee

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਏਮਸ ਹਸਪਤਾਲ ਵਿਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਅਜੇ ਵੀ ਗੰਭਰੀ ਬਣੀ ਹੋਈ ਹੈ............

ਅਗਰਤਲਾ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਏਮਸ ਹਸਪਤਾਲ ਵਿਚ ਭਰਤੀ ਸਾਬਕਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਅਜੇ ਵੀ ਗੰਭਰੀ ਬਣੀ ਹੋਈ ਹੈ। ਏਮਸ ਵਲੋਂ ਵਾਜਪਾਈ ਦੀ ਸਿਹਤ ਨੂੰ ਲੈ ਕੇ ਜਾਰੀ ਤਾਜ਼ਾ ਸਿਹਤ ਬੁਲੇਟਿਨ ਵਿਚ ਦਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਪਹਿਲਾਂ ਵਾਂਗ ਹੀ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਤ੍ਰਿਪੁਰਾ ਦੇ ਰਾਜਪਾਲ ਤਥਾਗਤ ਰਾਏ ਨੇ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰ ਦਿਤਾ। ਹਾਲਾਂਕਿ ਬਾਅਦ ਵਿਚ ਰਾਏ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਟਵੀਟ ਡਿਲੀਟ ਕਰ ਕੇ ਮੁਆਫ਼ੀ ਮੰਗੀ।

Sukhbir Singh BadalSukhbir Singh Badal

ਅਜਿਹਾ ਟਵੀਟ ਕਰਨ ਵਾਲਿਆਂ ਵਿਚ ਇਕੱਲੇ ਤਥਾਗਤ ਰਾਏ ਹੀ ਨਹੀਂ ਹਨ, ਬਲਕਿ ਸ਼੍ਰ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ 3:23 ਮਿੰਟ 'ਤੇ ਟਵੀਟ ਕਰ ਕੇ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ''ਅਟਲ ਬਿਹਾਰੀ ਵਾਜਪਾਈ ਜੀ ਦੀ ਮੌਤ 'ਤੇ ਮੈਂ ਬੇਹੱਦ ਦੁਖੀ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।'' ਉਧਰ ਤਥਾਗਤ ਰਾਏ ਨੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ ਕਿ ''ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ, ਬਿਹਤਰੀਨ ਬੁਲਾਰੇ ਅਤੇ ਛੇ ਦਹਾਕਿਆਂ ਤਕ ਭਾਰਤੀ ਰਾਜਨੀਤੀ ਦੇ ਚਮਕਦੇ ਸਿਤਾਰੇ ਰਹੇ,

A tweet by Tathagata RoyA tweet by Tathagata Roy

ਡਾਕਟਰ ਸ਼ਿਆਮਾ ਪ੍ਰਸਾਦ ਮੁਖ਼ਰਜੀ ਦੇ ਨਿੱਜੀ ਸਕੱਤਰ ਦੇ ਰੂਪ ਵਿਚ ਅਪਣੀ ਸ਼ੁਰੂਆਤ ਕਰਨ ਵਾਲੇ ਬੇਹੱਦ ਬੁੱਧੀਮਾਨ, ਨਿਮਰਤਾ ਦੇ ਪੁੰਜ ਵਾਜਪਾਈ ਦਾ ਦੇਹਾਂਤ ਹੋ ਗਿਆ। ਓਮ ਸ਼ਾਂਤੀ।'' ਰਾਏ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿਤਾ। ਬਾਅਦ ਵਿਚ ਰਾਜਪਾਲ ਰਾਏ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਟਵੀਟ ਡਿਲੀਟ ਕਰ ਕੇ ਮੁਆਫ਼ੀ ਮੰਗੀ। ਰਾਏ ਨੇ ਦੁਬਾਰਾ ਟਵੀਟ ਕੀਤਾ, ''ਮੈਨੂੰ ਮੁਆਫ਼ ਕਰੋ। ਮੈਂ ਟੀਵੀ ਰਿਪੋਰਟ ਦੇ ਆਧਾਰ 'ਤੇ ਟਵੀਟ ਕਰ ਦਿਤਾ ਸੀ। ਮੈਂ ਉਸ ਨੂੰ ਅਸਲੀ ਮੰਨ ਲਿਆ। ਅਜੇ ਤਕ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ। ਮੈਂ ਅਪਣਾ ਟਵੀਟ ਡਿਲੀਟ ਕਰ ਦਿਤਾ ਹੈ।

Tathagata RoyTathagata Roy

ਇਕ ਵਾਰ ਫਿਰ ਮੁਆਫ਼ ਕਰੋ।''ਦਸ ਦਈਏ ਕਿ ਏਮਸ ਵਿਚ ਭਰਤੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ। ਏਮਸ ਨੇ ਵਾਜਪਾਈ ਦੀ ਸਿਹਤ ਨੂੰ ਲੈ ਕੇ ਨਵਾਂ ਸਿਹਤ ਅਪਡੇਟ ਜਾਰੀ ਕੀਤਾ ਹੈ। ਇਸ ਅਪਡੇਟ ਵਿਚ ਦਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਪਹਿਲਾਂ ਵਾਂਗ ਹੀ ਬਣੀ ਹੋਈ ਹੈ। ਉਨ੍ਹਾਂ ਨੂੰ ਅਜੇ ਵੀ ਜੀਵਨ ਰੱਖਿਅਕ ਪ੍ਰਣਾਲੀ 'ਤੇ ਰਖਿਆ ਗਿਆ ਹੈ। ਏਮਸ ਨੇ ਇਸ ਤੋਂ ਪਹਿਲਾਂ ਜਾਰੀ ਕੀਤੇ ਪ੍ਰੈੱਸ ਬਿਆਨ ਵਿਚ ਦਸਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਿਛਲੇ 9 ਹਫ਼ਤੇ ਤੋਂ ਏਮਸ ਵਿਚ ਭਰਤੀ ਹਨ। ਪਿਛਲੇ 24 ਘੰਟੇ ਵਿਚ ਬਦਕਿਸਮਤੀ ਨਾਲ ਉਨ੍ਹਾਂ ਦੀ ਸਥਿਤੀ ਹੋਰ ਵਿਗੜੀ ਹੈ।

Location: India, Tripura, Agartala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement