
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਦ ਸੁਧਰ ਰਹੀ ਹੈ ਅਤੇ ਉਨ੍ਹਾਂ ਨੂੰ ਏਮਜ਼ ਵਿਚੋਂ ਛੇਤੀ ਹੀ ਛੁੱਟੀ ਮਿਲ ਸਕਦੀ ਹੈ। ਭਾਜਪਾ ਨੇਤਾ ਫ਼ਿਲਹਾਲ ...
ਨਵੀਂ ਦਿੱਲੀ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਬੀਅਦ ਸੁਧਰ ਰਹੀ ਹੈ ਅਤੇ ਉਨ੍ਹਾਂ ਨੂੰ ਏਮਜ਼ ਵਿਚੋਂ ਛੇਤੀ ਹੀ ਛੁੱਟੀ ਮਿਲ ਸਕਦੀ ਹੈ। ਭਾਜਪਾ ਨੇਤਾ ਫ਼ਿਲਹਾਲ ਏਮਜ਼ ਦੇ ਕਾਰਡੀਉ-ਥੋਰਾਸਿਕ ਸੈਂਟਰ ਦੇ ਆਈਸੀਯੂ ਵਿਚ ਹੈ ਅਤੇ ਪਿਛਲੇ ਦਸ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਜ਼ਰ ਆ ਰਿਹਾ ਹੈ। ਏਮਜ਼ ਦੇ ਅਧਿਕਾਰੀ ਨੇ ਕਿਹਾ, 'ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ।' 93 ਸਾਲਾ ਵਾਪਜਾਈ ਨੂੰ ਗੁਰਦਾ ਇਨਫ਼ੈਕਸ਼ਨ, ਛਾਤੀ ਵਿਚ ਜਕੜ ਅਤੇ ਪਿਸ਼ਾਬ ਸਬੰਧੀ ਸਮੱਸਿਆਵਾਂ ਕਾਰਨ 11 ਜੂਨ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ।ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਦਾ ਫ਼ੌਰੀ ਤੌਰ 'ਤੇ ਮੁਲਾਂਕਣ ਕੀਤਾ ਅਤੇ ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਦਿਤੀਆਂ। ਵਾਜਪਾਈ ਦਾ ਇਕ ਹੀ ਗੁਰਦਾ ਕੰਮ ਕਰ ਰਿਹਾ ਹੈ। ਵਾਜਪਾਈ 1996 ਅਤੇ 1999 ਵਿਚਕਾਰ ਤਿੰਨ ਵਾਰ ਪ੍ਹਧਾਨ ਮੰਤਰੀ ਚੁਣੇ ਗਏ। ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਪੰਜ ਸਾਲ ਤੋਂ ਵੱਧ ਸਮਾਂ ਰਹਿਣ ਵਾਲੇ ਉਹ ਪਹਿਲੇ ਗ਼ੈਰ-ਕਾਂਗਰਸ ਨੇਤਾ ਸਨ। (ਏਜੰਸੀ)