
ਨਿਤਿਨ ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿਕਾਸ ਵਿਚ ਸਾਡੇ ਐਮਐਸਐਮਈ ਸੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ
ਨਵੀਂ ਦਿੱਲੀ: ਕੋਰੋਨਾ ਸੰਕਟ ਕਾਰਨ ਪਟੜੀ ਤੋਂ ਉਤਰੀ ਅਰਥਵਿਵਸਥਾ ਨੂੰ ਫਿਰ ਤੋਂ ਰਫ਼ਤਾਰ ਦੇਣ ਲਈ ਜਿੱਥੇ ਖੇਤੀਬਾੜੀ ਖੇਤਰ ਸਭ ਤੋਂ ਅੱਗੇ ਰਿਹਾ ਹੈ ਤਾਂ ਉੱਥੇ ਹੀ ਸਭ ਤੋਂ ਜ਼ਿਆਦਾ ਰੁਜ਼ਗਾਰ ਦੇਣ ਵਾਲੇ ਐਮਐਸਐਮਈ ਸੈਕਟਰ ਤੋਂ ਵੱਡੀਆਂ ਉਮੀਦਾਂ ਹਨ।
Nitin Gadkari
SWAVALAMBAN e-Summit 2020 ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿਕਾਸ ਵਿਚ ਸਾਡੇ ਐਮਐਸਐਮਈ ਸੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ, ਹਾਲੇ ਜੀਡੀਪੀ ਵਿਕਾਸ ਦਰ ਵਿਚੋਂ 30 ਫੀਸਦੀ ਆਮਦਨ ਐਮਐਸਐਮਈ ਤੋਂ ਆਉਂਦੀ ਹੈ, 48 ਫੀਸਦੀ ਹਿੱਸਾ ਦਰਾਮਦ ਦਾ ਹੈ ਅਤੇ ਹੁਣ ਤੱਕ ਅਸੀਂ 11 ਕਰੋੜ ਨੌਕਰੀਆਂ ਪੈਦਾ ਕੀਤੀਆਂ ਹਨ।
MSME
ਉਹਨਾਂ ਨੇ ਅੱਗੇ ਕਿਹਾ ਕਿ ਮੇਰਾ ਵਿਸ਼ਵਾਸ ਅਤੇ ਵਿਚਾਰ ਹੈ ਕਿ ਅਸੀਂ ਆਉਣ ਵਾਲੇ 5 ਸਾਲਾਂ ਵਿਚ ਇਸ ਨੂੰ ਵਧਾ ਕੇ ਘੱਟੋ ਘੱਟ 30 ਫੀਸਦੀ ਵਿਕਾਸ ਦਰ ਨੂੰ 50 ਫੀਸਦੀ , 48 ਫੀਸਦੀ ਦਰਾਮਦ ਨੂੰ 60 ਫੀਸਦੀ ਕੀਤਾ ਜਾਵੇ ਅਤੇ 5 ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣ।
Jobs
ਰਜਿਸਟਰਡ ਉਦਯੋਗਾਂ ਨੂੰ ਐਮਐਸਐਮਈਜ਼ ਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਮਾਈਕਰੋ ਉਦਯੋਗ ਦੇ ਅਧੀਨ ਰਜਿਸਟਰ ਕਰਨ ਦੀ ਜ਼ਰੂਰਤ ਹੈ। ਅਸੀਂ ਛੋਟੇ ਵਪਾਰੀਆਂ ਨੂੰ ਵੀ ਕਵਰ ਕਰਨ ਦੀ ਪ੍ਰਕਿਰਿਆ ਵਿਚ ਹਾਂ। ਅਜਿਹੇ ਲੋਕਾਂ ਨੂੰ ਰਜਿਸਟਰ ਕਰਨ ਲਈ ਉਤਸ਼ਾਹਤ ਰਨ ਲਈ ਸਾਨੂੰ ਗੈਰ ਸਰਕਾਰੀ ਸੰਗਠਨਾਂ ਤੋਂ ਮਦਦ ਦੀ ਜ਼ਰੂਰਤ ਹੈ।
GDP
ਦੱਸ ਦਈਏ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਇਤਿਹਾਸਕ 20 ਲੱਖ ਕਰੋੜ ਦੇ ਰਾਹਤ ਪੈਕੇਜ ਦੇ ਐਲਾਨ ਵਿਚ ਸਭ ਤੋਂ ਜ਼ਿਆਦਾ ਰਾਹਤ ਐਮਐਸਐਮਈ ਸੈਕਟਰ ਨੂੰ ਹੀ ਦਿੱਤੀ ਗਈ ਹੈ। ਇਸ ਦੇ ਤਹਿਤ ਐਮਐਸਐਮਈ ਨੂੰ 3 ਲੱਖ ਕਰੋੜ ਦੇ ਬਿਨਾਂ ਗਰੰਟੀ ਲੋਨ ਦੀ ਸੁਵਿਧਾ ਦਿੱਤੀ ਗਈ ਹੈ। ਇਸ ਨਾਲ 45 ਲੱਖ ਐਮਐਸਐਮਈ ਨੂੰ ਫਾਇਦਾ ਹੋ ਰਿਹਾ ਹੈ।