
ਹਾਲਾਂਕਿ, ਪੁਲਿਸ ਨੇ ਰਾਹਤ ਕਾਰਜ ਕਰਦੇ ਹੋਏ 25 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਹੈ।
ਨਵੀਂ ਦਿੱਲੀ: ਨੋਇਡਾ (Noida) ਦੇ ਫੇਜ਼ -3 ਥਾਣਾ ਖੇਤਰ ਦੇ ਗੜ੍ਹੀ ਚੌਖੰਡੀ ਖੇਤਰ ਵਿਚ ਸੋਮਵਾਰ ਸਵੇਰੇ ਇੱਕ ਘਰ ’ਚ ਅੱਗ ਲੱਗਣ ਕਾਰਨ ਦੋ ਮਾਸੂਮ ਭੈਣਾਂ (2 sisters died) ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅੱਗ ਵਿਚ ਪਰਿਵਾਰ ਦੇ ਕਈ ਮੈਂਬਰ ਸੜ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਪੁਲਿਸ ਨੇ ਰਾਹਤ ਕਾਰਜ ਕਰਦੇ ਹੋਏ 25 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਹੈ।
ਇਹ ਵੀ ਪੜ੍ਹੋ: ਪੰਛੀਆਂ ਦੇ ਖੰਭਾਂ ’ਤੇ ਪੇਂਟਿੰਗ ਬਣਾਉਂਦੀ ਹੈ 24 ਸਾਲ ਦੀ ਆਫ਼ਰੀਨ, ਵਿਦੇਸ਼ਾਂ ਤੱਕ ਨੇ ਹੁਨਰ ਦੇ ਚਰਚੇ
PHOTO
ਏਡੀਸੀਪੀ ਸੈਂਟਰਲ ਨੋਇਡਾ ਨੇ ਦੱਸਿਆ ਕਿ ਦਿਨੇਸ਼ ਸੋਲੰਕੀ ਦਾ ਪਰਿਵਾਰ ਅਜਨਾਰਾ ਸੁਸਾਇਟੀ ਦੇ ਪਿੱਛੇ 5 ਮੰਜ਼ਿਲਾ ਇਮਾਰਤ ਵਿਚ ਹੇਠਲੀ ਮੰਜ਼ਿਲ ’ਤੇ ਰਹਿੰਦਾ ਹੈ। ਸਵੇਰੇ 5:15 ਵਜੇ ਹੇਠਲੀ ਮੰਜ਼ਲ 'ਤੇ ਗੇਟ ਦੇ ਨੇੜੇ ਬਿਜਲੀ ਬੋਰਡ' ’ਚ ਸ਼ਾਰਟ ਸਰਕਟ (Short Circuit) ਹੋਣ ਤੋਂ ਬਾਅਦ ਅੱਗ ਲੱਗ ਗਈ। ਅੰਦਰ ਆਉਣ ਅਤੇ ਬਾਹਰ ਜਾਣ ਦਾ ਸਿਰਫ਼ ਇੱਕ ਹੀ ਥਾਂ ਸੀ, ਇਸ ਲਈ ਕੋਈ ਵੀ ਬਾਹਰ ਨਹੀਂ ਜਾ ਸਕਿਆ ਅਤੇ ਅੱਗ ਦੇ ਧੂੰਏਂ ਨੇ ਦਿਨੇਸ਼ ਦੇ ਘਰ (Family trapped after fire broke out) ਨੂੰ ਪੂਰੀ ਤਰ੍ਹਾਂ ਭਰ ਦਿੱਤਾ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ‘ਚ ਫਸੇ ਸਿੱਖਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਵਿਦੇਸ਼ ਮੰਤਰਾਲੇ ਨੂੰ ਅਪੀਲ
PHOTO
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਆਪਣੇ ਸਾਥੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਕੀਤਾ ਨਿਯੁਕਤ
ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉਦੋਂ ਤਕ ਦਿਨੇਸ਼ ਸੋਲੰਕੀ ਦੀਆਂ ਦੋ ਧੀਆਂ ਕ੍ਰਿਤਿਕਾ (9 ਸਾਲ) ਅਤੇ ਰੁਦਰਾਕਸ਼ੀ (12 ਸਾਲ) ਦੀ ਅੱਗ ਕਾਰਨ ਮੌਤ ਹੋ ਚੁੱਕੀ ਸੀ। ਏਡੀਸੀਪੀ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਚਾਇਆ ਗਿਆ ਹੈ ਅਤੇ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 5 ਮੰਜ਼ਿਲਾ ਇਮਾਰਤ ਦੇ ਸਾਰੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਫਿਲਹਾਲ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ ਹੈ।