
ਕਈ ਹਿੱਸਿਆਂ ਵਿੱਚ ਇੰਟਰਨੈਟ ਸੇਵਾ ਵੀ ਕੀਤੀ ਮੁਅੱਤਲ
ਸ਼ਿਲਾਂਗ: ਐਤਵਾਰ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਰਿਹਾਇਸ਼ 'ਤੇ ਪੈਟਰੋਲ ਬੰਬ ਹਮਲਾ ਹੋਇਆ। ਹਾਲਾਂਕਿ ਮਕਾਨ ਪੂਰੀ ਤਰ੍ਹਾਂ ਖਾਲੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।' ਸਾਬਕਾ ਬਾਗੀ ਨੇਤਾ ਦੀ ਮੌਤ ਤੋਂ ਬਾਅਦ, ਸ਼ਿਲਾਂਗ ਵਿੱਚ ਅਸ਼ਾਂਤੀ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਹਨ ਅਤੇ ਇੱਥੇ ਦੋ ਦਿਨਾਂ ਦਾ ਕਰਫਿਊ ਲਗਾ ਦਿੱਤਾ ਗਿਆ ਹੈ।
Conrad Sangma
ਵਿਰੋਧ ਪ੍ਰਦਰਸ਼ਨ, ਤੋੜਫੋੜ ਦੇ ਮੱਦੇਨਜ਼ਰ ਰਾਜ ਦੇ ਕਈ ਹਿੱਸਿਆਂ ਵਿੱਚ ਇੰਟਰਨੈਟ ਸੇਵਾ ਵੀ ਮੁਅੱਤਲ ਕਰ ਦਿੱਤੀ ਗਈ ਹੈ। ਸ਼ਿਲਾਂਗ ਵਿੱਚ, ਪ੍ਰਦਰਸ਼ਨਕਾਰੀਆਂ ਦੁਆਰਾ ਅਸਾਮ ਦੇ ਇੱਕ ਵਾਹਨ ਉੱਤੇ ਹਮਲਾ ਕੀਤਾ ਗਿਆ ਜਿਸ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
Conrad Sangma
ਅਸਾਮ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਫਿਊ ਲਿਚ ਸ਼ਿਲਾਂਗ ਨਾ ਜਾਣ। ਅਸਾਮ ਦੇ ਵਿਸ਼ੇਸ਼ ਡੀਜੀ ਜੀਪੀ ਸਿੰਘ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸ਼ਿਲਾਂਗ ਵਿੱਚ ਕਰਫਿਊ ਲਗਾਇਆ ਗਿਆ ਹੈ। ਅਸਾਮ ਦੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਰਫਿਊ ਲਾਗੂ ਹੋਣ ਕਰਕੇ ਸ਼ਿਲਾਂਗ ਨਾ ਜਾਣ।