ਕੇਂਦਰੀ ਕੈਬਨਿਟ ਨੇ ਵਿਸ਼ਵਕਰਮਾ ਯੋਜਨਾ ਨੂੰ ਦਿਤੀ ਮਨਜ਼ੂਰੀ, ਜਾਣੋ ਕੀ ਹੈ ਇਹ ਯੋਜਨਾ
Published : Aug 16, 2023, 3:48 pm IST
Updated : Aug 16, 2023, 3:48 pm IST
SHARE ARTICLE
"Rs 1 Lakh Loan With Maximum 5% Interest Under Vishwakarma Scheme": Centre

ਵੱਧ ਤੋਂ ਵੱਧ 5 ਫ਼ੀ ਸਦੀ ਵਿਆਜ 'ਤੇ ਮਿਲ ਸਕੇਗਾ ਇਕ ਲੱਖ ਦਾ ਕਰਜ਼ਾ



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੁਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਈ। ਇਸ ਮੀਟਿੰਗ ਵਿਚ ‘ਵਿਸ਼ਵਕਰਮਾ ਯੋਜਨਾ’ ਨੂੰ ਮੰਤਰੀ ਮੰਡਲ ਨੇ ਅਪਣੀ ਮਨਜ਼ੂਰੀ ਦੇ ਦਿਤੀ ਹੈ। ਕੈਬਨਿਟ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਦਿਤੀ। ਵਿਸ਼ਵਕਰਮਾ ਸਕੀਮ ਤਹਿਤ ਵੱਧ ਤੋਂ ਵੱਧ 5 ਫ਼ੀ ਸਦੀ ਵਿਆਜ 'ਤੇ ਇਕ ਲੱਖ ਦਾ ਕਰਜ਼ਾ ਮਿਲ ਸਕੇਗਾ।

ਇਹ ਵੀ ਪੜ੍ਹੋ: ਕੈਨੇਡਾ ਦੇ ਗੁਰਦੁਆਰਾ ਸਾਹਿਬ ’ਚੋਂ ਭੱਜੇ ਕੀਰਤਨੀਏ, ਧਾਰਮਿਕ ਯਾਤਰਾ ਲਈ ਗਏ ਸੀ ਵਿਦੇਸ਼

ਇਹ ਸਕੀਮ ਇਕ ਖਾਸ ਸ਼ੈਲੀ ਵਿਚ ਹੁਨਰਮੰਦ ਹੁਨਰਮੰਦ ਕਾਮਿਆਂ ਲਈ ਹੋਵੇਗੀ। ਇਸ ਦਾ ਪੂਰਾ ਨਾਮ ਪ੍ਰਧਾਨ ਮੰਤਰੀ 'ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ' ਜਾਂ 'ਪੀ.ਐਮ. ਵਿਕਾਸ ਯੋਜਨਾ' ਹੈ। ਇਸ ਯੋਜਨਾ ਦਾ ਬਜਟ ਵੀ ਰੱਖਿਆ ਗਿਆ ਸੀ। 'ਵਿਸ਼ਵਕਰਮਾ ਯੋਜਨਾ' 'ਚ 13 ਤੋਂ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਨੂੰ 17 ਸਤੰਬਰ 2023 ਨੂੰ ਵਿਸ਼ਵਕਰਮਾ ਪੂਜਾ ਮੌਕੇ ਲਾਂਚ ਕੀਤਾ ਜਾਵੇਗਾ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵੀ ਹੈ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement