
ਤੇਲੰਗਾਨਾ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਾਲਗੋਂਡਾ ਜ਼ਿਲ੍ਹੇ ਵਿਚ 23 ਸਾਲਾ ਵਿਅਕਤੀ ਦੀ ਕਥਿਤ ਤੌਰ 'ਤੇ ਝੂਠੀ ਸ਼ਾਨ ਦੇ ਲਈ ਉਸ...
ਹੈਦਰਾਬਾਦ : ਤੇਲੰਗਾਨਾ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਨਾਲਗੋਂਡਾ ਜ਼ਿਲ੍ਹੇ ਵਿਚ 23 ਸਾਲਾ ਵਿਅਕਤੀ ਦੀ ਕਥਿਤ ਤੌਰ 'ਤੇ ਝੂਠੀ ਸ਼ਾਨ ਦੇ ਲਈ ਉਸ ਦੀ ਗਰਭਵਤੀ ਪਤਨੀ ਦੇ ਸਾਹਮਣੇ ਹੱਤਿਆ ਕਰ ਦਿਤੀ ਗਈ। ਇਸ ਘਟਨਾ ਦੇ ਵਿਰੋਧ ਵਿਚ ਇੱਥੇ ਪ੍ਰਦਰਸ਼ਨ ਸ਼ੁਰੂ ਹੋ ਗਿਆ। ਦਰਸ਼ਨਕਾਰੀਆਂ ਨੇ ਮਿਰਯਾਲਗੁੜਾ ਕਸਬੇ ਵਿਚ ਬੰਦ ਦਾ ਸੱਦਾ ਦਿਤਾ ਹੈ। ਹੱਤਿਆ ਦੀ ਪੂਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਇਸ ਵਿਚ ਸਾਫ਼ ਦਿਸ ਰਿਹਾ ਹੈ ਕਿ ਪ੍ਰਣਯ ਕੁਮਾਰ 21 ਸਾਲਾ ਪਤਨੀ ਅੰਮ੍ਰਿਤਾ ਵਾਰਸ਼ਿਣੀ ਦੇ ਨਾਲ ਇਕ ਹਸਪਤਾਲ ਤੋਂ ਬਾਹਰ ਨਿਕਲ ਰਹੇ ਹਨ।
Parnay murder
ਇਸੇ ਦੌਰਾਨ ਇਕ ਵਿਅਕਤੀ ਪਿਛੇ ਤੋਂ ਪ੍ਰਣਯ 'ਤੇ ਕੁਹਾੜੀ ਨਾਲ ਹਮਲਾ ਕਰ ਦਿੰਦਾ ਹੈ। ਉਹ ਲਗਾਤਾਰ ਵਾਰ ਕਰਦਾ ਹੈ ਅਤੇ ਪ੍ਰਣਯ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਪ੍ਹਣਯ ਦੀ ਪਤਨੀ ਅੰਮ੍ਰਿਤਾ ਸਦਮੇ ਨਾਲ ਡਿਗ ਗਈ ਅਤੇ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ। ਬਾਅਦ ਵਿਚ ਉਨ੍ਹਾਂ ਨੇ ਪੁਲਿਸ ਨੂੰ ਦਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪਿਤਾ ਅਤੇ ਚਾਚਾ ਨੇ ਹੀ ਇਹ ਹੱਤਿਆ ਕਰਵਾਈ ਹੈ ਕਿਉਂਕਿ ਪ੍ਰਣਯ ਦੂਜੀ ਜਾਤੀ ਦਾ ਸੀ ਅਤੇ ਉਹ ਲੋਕ ਸ਼ੁਰੂ ਤੋਂ ਹੀ ਇਸ ਵਿਆਹ ਦਾ ਵਿਰੋਧ ਕਰ ਰਹੇ ਸਨ। ਨਾਲ ਹੀ ਅਬਾਰਸ਼ਨ ਦੇ ਲਈ ਵੀ ਦਬਾਅ ਬਣਾ ਰਹੇ ਸਨ ਪਰ ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ।
Parnay and amrita
ਅੰਮ੍ਰਿਤਾ ਦਾ ਕਹਿਣਾ ਹੈ ਕਿ ਪ੍ਰਣਯ ਬਹੁਤ ਚੰਗਾ ਇਨਸਾਨ ਸੀ। ਉਹ ਮੇਰੀ ਚੰਗੀ ਤਰ੍ਹਾਂ ਦੇਖਭਾਲ ਕਰਦਾ ਸੀ ਅਤੇ ਖ਼ਾਸ ਕਰਕੇ ਗਰਭਵਤੀ ਹੋਣ ਤੋਂ ਬਾਅਦ ਬਹੁਤ ਧਿਆਨ ਰੱਖਦੇ ਸਨ। ਪ੍ਰਣਯ ਦਾ ਬੱਚਾ ਹੀ ਸਾਡਾ ਭਵਿੱਖ ਹੈ। ਮੈਨੂੰ ਨਹੀਂ ਪਤਾ ਇਸ ਦੌਰ ਵਿਚ ਵੀ ਜਾਤ ਇੰਨੀ ਮਹੱਤਵਪੂਰਨ ਕਿਉਂ ਹੈ? ਇਹ ਦੱਸਦੇ ਹੋਏ ਅੰਮ੍ਰਿਤਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਪੁਲਿਸ ਨੇ ਇਸ ਮਾਮਲੇ ਵਿਚ ਅੰਮ੍ਰਿਤਾ ਦੇ ਪਿਤਾ ਮਾਰੂਤੀ ਰਾਓ ਅਤੇ ਚਾਚਾ ਸ਼ਰਵਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਰੂਤੀ ਰਾਓ ਕਾਰੋਬਾਰੀ ਹੈ।
Parnay and amrita
ਜ਼ਿਕਰਯੋਗ ਹੈ ਕਿ ਪ੍ਰਣਯ ਅਤੇ ਅੰਮ੍ਰਿਤਾ ਸਕੂਲ ਦੇ ਦਿਨਾਂ ਤੋਂ ਹੀ ਇਕ ਦੂਜੇ ਨੂੰ ਜਾਣਦੇ ਸਨ। 8 ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਕੀਤਾ ਸੀ ਪਰ ਦੋਵਾਂ ਦੇ ਪਰਵਾਰ ਵਾਲੇ ਇਸ ਵਿਆਹ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਪ੍ਰਣਯ ਅਨੁਸੂਚਿਤ ਜਾਤੀ ਨਾਲ ਸਬੰਧਤ ਸੀ ਅਤੇ ਅੰਮ੍ਰਿਤਾ ਵੈਸ਼ ਜਾਤੀ ਨਾਲ ਸਬੰਧ ਰਖਦੀ ਹੈ। ਹਾਲਾਂਕਿ ਬਾਅਦ ਵਿਚ ਪ੍ਰਣਯ ਦੇ ਪਰਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਹੋ ਗਏ ਸਨ।