ਰੋਜ਼ਾਨਾ ਦੇ ਕੋਰੋਨਾ ਮਾਮਲਿਆਂ ਵਿਚ ਆਈ ਕਮੀ ਪਰ ਸਿਹਤ ਮੰਤਰਾਲੇ ਨੂੰ ਸਤਾ ਰਹੀ ਤਿਉਹਾਰਾਂ ਦੀ ਚਿੰਤਾ
Published : Sep 16, 2021, 5:52 pm IST
Updated : Sep 16, 2021, 5:52 pm IST
SHARE ARTICLE
Health ministry has expressed concern over the festive season
Health ministry has expressed concern over the festive season

ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਤ ਖਤਰੇ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਤਿਉਹਾਰਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਤ ਖਤਰੇ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਤਿਉਹਾਰਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਵਿਚ ਰੋਜ਼ਾਨਾ ਦੇ ਕੋਰੋਨਾ ਮਾਮਲਿਆਂ ਵਿਚ ਕਮੀ ਆ ਰਹੀ ਹੈ ਪਰ ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ ਤੋਂ ਬਾਅਦ ਮਾਮਲੇ ਵਧਣ ਦੀ ਚਿੰਤਾ ਸਤਾ ਰਹੀ ਹੈ।

Corona Virus Corona Virus

ਹੋਰ ਪੜ੍ਹੋ: COTPA 2003 ਅਧੀਨ ਪਿਛਲੇ 8 ਮਹੀਨਿਆਂ ਦੌਰਾਨ ਉਲੰਘਣਾ ਕਰਨ ਵਾਲਿਆਂ ਵਿਰੁੱਧ 4671 ਚਲਾਨ ਕੀਤੇ ਜਾਰੀ

ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਤਿਉਹਾਰ ਹਨ, ਇਸ ਲਈ ਹਰ ਹਾਲ ਵਿਚ ਸਾਰੇ ਮਾਸਕ ਪਹਿਨਣ ਅਤੇ ਭੀੜ ਤੋਂ ਬਚਣ। ਆਈਸੀਐਮਆਰ ਦੇ ਡੀਜੀ ਬਲਰਾਮ ਭਾਰਗਵ ਨੇ ਵੀ ਲੋਕਾਂ ਨੂੰ ਸਮਝਾਉਂਦਿਆਂ ਕਿਹਾ ਕਿ ਟੀਕਾ ਜ਼ਰੂਰ ਲਗਾਓ ਅਤੇ ਲੋੜ ਪੈਣ ’ਤੇ ਹੀ ਯਾਤਰਾ ਕਰੋ।

Corona Virus Corona Virus

ਹੋਰ ਪੜ੍ਹੋ: ਖ਼ੁਸ਼ਖ਼ਬਰੀ! ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

ਤਿਉਹਾਰ ਸਾਵਧਾਨੀ ਨਾਲ ਮਨਾਓ ਅਤੇ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੋ। ਉਹਨਾਂ ਦੱਸਿਆ ਕਿ ਕੇਰਲ ਵਿਚ ਇਸ ਸਮੇਂ ਕੋਰੋਨਾ ਦੇ 1 ਲੱਖ 99 ਹਜ਼ਾਰ ਐਕਟਿਵ ਮਾਮਲੇ ਹਨ ਜਦਕਿ 20 ਸੂਬਿਆਂ ਵਿਚ ਇਹ ਗਿਣਤੀ 10 ਹਜ਼ਾਰ ਤੋਂ ਵੀ ਘੱਟ ਹੈ। ਉਹਨਾਂ ਦੱਸਿਆ ਕਿ 11 ਹਫ਼ਤਿਆਂ ਤੋਂ ਹਫ਼ਤਾਵਾਰੀ ਪਾਜ਼ੇਟੀਵੀਟੀ ਰੇਟ 3% ਤੋਂ ਘੱਟ ਬਣੀ ਹੋਈ ਹੈ ਜੋ ਚੰਗਾ ਸੰਕੇਤ ਹੈ।

Corona VirusCorona Virus

ਹੋਰ ਪੜ੍ਹੋ: 26 ਸਤੰਬਰ ਨੂੰ ਪੀਐਮ ਮੋਦੀ ਕਰਨਗੇ 'ਮਨ ਕੀ ਬਾਤ', ਦੇਸ਼ ਵਾਸੀਆਂ ਕੋਲੋਂ ਮੰਗੇ ਸੁਝਾਅ

34 ਜ਼ਿਲ੍ਹਿਆਂ ਵਿਚ 10% ਤੋਂ ਜ਼ਿਆਦਾ ਪਾਜ਼ੇਟੀਵੀਟੀ ਜਦਕਿ 32 ਜ਼ਿਲ੍ਹਿਆਂ ਵਿਚ 5 ਤੋਂ 10% ਵਿਚਾਲੇ ਪਾਜ਼ੇਟੀਵੀਟੀ ਰੇਟ ਹੈ। ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਉੱਤਰ ਪੂਰਬੀ ਸੂਬੇ ਮਿਜ਼ੋਰਮ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਢਾਈ-ਤਿੰਨ ਮਹੀਨਿਆਂ ਵਿਚ ਸਾਵਧਾਨ ਰਹਿਣਾ ਹੋਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement