
ਰਾਜ ਕੁੰਦਰਾ ਤੋਂ ਇਲਾਵਾ ਇਸ ਚਾਰਜਸ਼ੀਟ ਵਿਚ 10 ਹੋਰ ਦੋਸ਼ੀਆਂ ਦਾ ਨਾਮ ਸ਼ਾਮਲ।
ਮੁੰਬਈ: ਅਸ਼ਲੀਲ ਫ਼ਿਲਮਾਂ ਦੇ ਮਾਮਲੇ ਵਿਚ ਪੁਲਿਸ (Mumbai Police) ਦੀ ਅਪਰਾਧ ਸ਼ਾਖਾ (Crime Branch) ਨੇ ਬੁੱਧਵਾਰ ਨੂੰ ਮੁੰਬਈ ਦੀ ਅਦਾਲਤ ਵਿਚ 1500 ਪੰਨਿਆਂ ਦੀ ਪੂਰਕ ਚਾਰਜਸ਼ੀਟ (Supplementary Charge sheet) ਦਾਇਰ ਕੀਤੀ ਹੈ। ਰਾਜ ਕੁੰਦਰਾ (Raj Kundra) ਤੋਂ ਇਲਾਵਾ ਇਸ ਚਾਰਜਸ਼ੀਟ ਵਿਚ 10 ਹੋਰ ਦੋਸ਼ੀਆਂ ਦਾ ਨਾਮ ਸ਼ਾਮਲ ਹੈ। ਇਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 11 ਮੁਲਜ਼ਮਾਂ ਤੋਂ ਇਲਾਵਾ, ਇਸ ਮਾਮਲੇ ਜਾਂਚ ਦੌਰਾਨ ਹੋਰਨਾਂ ਦੀ ਸ਼ਮੂਲੀਅਤ ਨਹੀਂ ਮਿਲੀ ਹੈ। ਅਭਿਨੇਤਰੀ ਸ਼ਿਲਪਾ ਸ਼ੈੱਟੀ, ਸ਼ਰਲਿਨ ਚੋਪੜਾ ਅਤੇ ਹੋਰ 43 ਗਵਾਹਾਂ ਦੇ ਬਿਆਨ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਗਏ ਹਨ।
ਇਹ ਵੀ ਪੜ੍ਹੋ: ਹਰੀਸ਼ ਰਾਵਤ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ, ਪਾਰਟੀ ਦੇ ਵਿਵਾਦ ਨੂੰ ਸੁਲਝਾਉਣ 'ਤੇ ਹੋਈ ਚਰਚਾ
Raj Kundra
ਜੇਲ੍ਹ ’ਚ ਬੰਦ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ (Bail Petition) ’ਤੇ ਸੁਣਵਾਈ ਅੱਜ ਮੁੰਬਈ ਸੈਸ਼ਨ ਕੋਰਟ (Session Court) ਵਿਚ ਹੋਵੇਗੀ। ਰਾਜ ਕੁੰਦਰਾ ਨੂੰ 17 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਕੁੰਦਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਦੇ ਨਾਲ ਰਾਜ ਕੁੰਦਰਾ ਦੇ IT ਮੁਖੀ ਰਿਆਨ ਥਾਰਪ ਦੀ ਜ਼ਮਾਨਤ ਪਟੀਸ਼ਨ ’ਤੇ ਵੀ ਅੱਜ ਸੁਣਵਾਈ ਹੋਵੇਗੀ। ਅਦਾਲਤ ਨੇ ਜ਼ਮਾਨਤ ਪਟੀਸ਼ਨ ’ਤੇ ਮੁੰਬਈ ਪੁਲਿਸ ਤੋਂ ਵੀ ਜਵਾਬ ਮੰਗਿਆ ਹੈ। ਇਸ ਦਾਇਰ ਚਾਰਜਸ਼ੀਟ ਤੋਂ ਬਾਅਦ ਕੁੰਦਰਾ ਦੀ ਜ਼ਮਾਨਤ ਦਾ ਰਾਹ ਖੁਲ੍ਹਦਾ ਜਾਪਦਾ ਹੈ।
ਇਹ ਵੀ ਪੜ੍ਹੋ: ਖੇਤ ਤੋਂ ਚਾਰਾ ਲਿਆਉਣ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
Raj Kundra
ਇਹ ਵੀ ਪੜ੍ਹੋ: Sonu Sood ਦੇ ਘਰ ਫਿਰ ਪਹੁੰਚੀ IT ਵਿਭਾਗ ਦੀ ਟੀਮ, ਪਹਿਲੇ ਦਿਨ 20 ਘੰਟੇ ਤੱਕ ਚੱਲੀ ਛਾਪੇਮਾਰੀ
8 ਸਤੰਬਰ ਨੂੰ ਰਾਜ ਕੁੰਦਰਾ ਦੇ ਵਕੀਲਾਂ ਵੱਲੋਂ ਅਦਾਲਤ ਤੋਂ ਅਗਲੀ ਤਰੀਕ ਮੰਗੀ ਗਈ ਸੀ। ਜਿਸ ਤੋਂ ਬਾਅਦ ਸੁਣਵਾਈ ਦੀ ਅਗਲੀ ਤਰੀਕ 16 ਸਤੰਬਰ ਤੈਅ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਮਾਮਲੇ ‘ਚ ਰਾਜ ਕੁੰਦਰਾ ਅਤੇ ਰਿਆਨ ਥਾਰਪ ਨੂੰ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਦੀ ਜ਼ਮਾਨਤ ਅਰਜ਼ੀ 2 ਵਾਰ ਸੈਸ਼ਨ ਅਤੇ ਹਾਈ ਕੋਰਟ (High Court) ਵਿਚ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ, ਹੁਣ ਦੇਖਣਾ ਇਹ ਹੋਵੇਗਾ ਕਿ, ਕੀ ਮੁੰਬਈ ਪੁਲਿਸ ਕੁੰਦਰਾ ਦੀ ਜ਼ਮਾਨਤ ਦਾ ਵਿਰੋਧ ਕਰਦੀ ਹੈ ਜਾਂ ਨਹੀਂ।