
ਸੋਨੂੰ ਸੂਦ ਨਾਲ ਜੁੜੇ ਸਥਾਨਾਂ ’ਤੇ ਬੁੱਧਵਾਰ ਨੂੰ 20 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਆਈਟੀ ਵਿਭਾਗ ਦੀ ਟੀਮ ਅੱਜ ਵੀ ਰੇਡ ਲਈ ਉਹਨਾਂ ਦੇ ਮੁੰਬਈ ਸਥਿਤ ਘਰ ਪਹੁੰਚੀ ਹੈ।
ਮੁੰਬਈ : ਅਦਾਕਾਰ ਸੋਨੂੰ ਸੂਦ (Tax Survey on Sonu Sood) ਨਾਲ ਜੁੜੇ ਸਥਾਨਾਂ ’ਤੇ ਬੁੱਧਵਾਰ ਨੂੰ 20 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਆਈਟੀ ਵਿਭਾਗ ਦੀ ਟੀਮ ਅੱਜ ਵੀ ਰੇਡ ਲਈ ਉਹਨਾਂ ਦੇ ਮੁੰਬਈ ਸਥਿਤ ਘਰ ਪਹੁੰਚੀ ਹੈ। ਬੁੱਧਵਾਰ ਨੂੰ ਉਹਨਾਂ ਦੇ ਘਰ ਅਤੇ ਦਫ਼ਤਰ ਸਮੇਤ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਹੋਈ ਸੀ। ਇਸ ਛਾਪੇਮਾਰੀ ਦੀ ਟਾਇਮਿੰਗ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
Sonu Sood
ਹੋਰ ਪੜ੍ਹੋ: 2 ਵਿਦਿਆਰਥੀਆਂ ਦੇ ਖਾਤੇ ਵਿਚ ਅਚਾਨਕ ਆਏ 960 ਕਰੋੜ ਰੁਪਏ, ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ
ਮੀਡੀਆ ਰਿਪੋਰਟਾਂ ਅਨੁਸਾਰ ਸੋਨੂੰ ਸੂਦ (Tax officials at Sonu Sood's home) ਦੇ ਵਿੱਤੀ ਰਿਕਾਰਡਾਂ, ਆਮਦਨੀ, ਅਕਾਊਂਟ ਬੁੱਕਸ, ਖਰਚਿਆਂ ਨਾਲ ਜੁੜੇ ਅੰਕੜਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਸੋਨੂੰ ਸੂਦ ਦੇ ਘਰ 'ਤੇ ਕੀਤੇ ਜਾ ਰਹੇ ਸਰਵੇ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ ਸੋਨੂੰ ਸੂਦ ਨੇ ਹਾਲ ਹੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨਾਲ ਮੁਲਾਕਾਤ ਕੀਤੀ ਸੀ। ਉਹ ਦਿੱਲੀ ਸਰਕਾਰ ਦੇ ‘ਦੇਸ਼ ਦੇ ਮੈਂਟਰ’ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਬਣੇ ਹਨ।
Sonu Sood
ਹੋਰ ਪੜ੍ਹੋ: Health Tip: ਛਿਲਕੇ ਸਮੇਤ ਸੇਬ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਨੂੰ ਸੂਦ ਦੇ ਹੱਕ ਵਿਚ ਟਵੀਟ ਕੀਤਾ ਹੈ। ਉਹਨਾਂ ਲਿਖਿਆ, ‘ਸੱਚਾਈ ਦੇ ਰਸਤੇ ’ਤੇ ਚਲਦਿਆਂ ਲੱਖਾਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾਂ ਸੱਚਾਈ ਦੀ ਹੀ ਹੁੰਦੀ ਹੈ। ਸੋਨੂੰ ਸੂਦ ਜੀ ਦੇ ਨਾਲ ਭਾਰਤ ਦੇ ਉਹਨਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਨੂੰ ਮੁਸ਼ਕਿਲ ਦੌਰ ਵਿਚ ਸੋਨੂੰ ਸੂਦ ਦਾ ਸਾਥ ਮਿਲਿਆ ਸੀ’।
Sonu Sood and Arvind Kejriwal
ਹੋਰ ਪੜ੍ਹੋ: ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਵਿਚ PM ਮੋਦੀ, ਮਮਤਾ ਬੈਨਰਜੀ ਤੇ ਆਦਰ ਪੂਨਾਵਾਲਾ ਦਾ ਨਾਂਅ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜ ਪਹੁੰਚਾਉਣ ਵਿਚ ਵੱਡੇ ਪੱਧਰ ’ਤੇ ਮਦਦ ਕੀਤੀ ਸੀ। ਸੋਨੂੰ ਸੂਦ ਹੁਣ ਵੀ ਲੋੜਵੰਦਾਂ ਦੀ ਮਦਦ ਲਈ ਹਰ ਪਲ ਤਿਆਰ ਰਹਿੰਦੇ ਹਨ।