
ਭਾਰਤ ਡੇਟਾ ਸੁਰੱਖਿਆ ਮਮਲਿਆਂ ਵਿਚ ਇਸ ਸਾਲ ਦੀ ਪਹਿਲੀ ਛਮਾਹੀ ‘ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ ਹੈ...
ਨਵੀਂ ਦਿੱਲੀ (ਪੀਟੀਆਈ) : ਭਾਰਤ ਡੇਟਾ ਸੁਰੱਖਿਆ ਮਮਲਿਆਂ ਵਿਚ ਇਸ ਸਾਲ ਦੀ ਪਹਿਲੀ ਛਮਾਹੀ ‘ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ ਹੈ। ਡਿਜ਼ੀਟਲ ਸੁਰੱਖਿਆ ਕੰਪਨੀ ‘ਗੇਮਾਲਟੋ’ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ‘ਚ ਆਧਾਰ ਅੰਕੜਿਆਂ ਨਾਲ ‘ਸਮਝੌਤੇ’ ਦ ਵਜ੍ਹਾ ਨਾਲ ਸੇਧਮਾਰੀ ਦਾ ਅੰਕੜਾ ਉੱਚਾ ਰਿਹਾ ਹੈ। ਇੱਕ ਪੱਤਰਕਾਰ ਨੇ ਖ਼ੁਲਾਸਾ ਕੀਤਾ ਹੈ ਕਿ ਗੇਮਾਲਟੋ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਨੇ ਅਨੁਸਾਰ ਅਮਰੀਕਾ ਹੁਣ ਵੀ ਇਸ ਤਰ੍ਹਾਂ ਦੇ ਹਮਲਿਆਂ ਦਾ ਸਭ ਤੋਂ ਵੱਡਾ ਸ਼ਿਕਾਰ ਹੈ ਵਿਸ਼ਵਕ ਅਧਾਰ ‘ਤੇ ਸੇਂਧਮਾਰੀ ਦੇ ਕੁੱਲ ਮਾਮਲਿਆਂ ‘ਚ 57 ਫ਼ੀਸਦੀ ਦਾ ਸ਼ਿਕਾਰ ਅਮਰੀਕਾ ਰਿਹਾ ਹੈ।
Digitel Security
ਕੁੱਲ ਰਿਕਾਰਡ ਚੋਰੀ ‘ਚ 72 ਫ਼ੀਸਦੀ ਅਮਰੀਕਾ ‘ਚ ਚੋਰੀ ਹੋਏ ਹਨ। ਹਾਲਾਂਕਿ, ਸੇਧਮਾਰੀ ਦੇ ਮਾਮਲਿਆਂ ਵਿਚ ਇਸ ਨਾਲ ਪਿਛਲੀ ਛਮਾਹੀ ਦੀ ਤੁਲਨਾ ਵਿਚ 17 ਫ਼ੀਸਦੀ ਦੀ ਕਮੀ ਆਈ ਹੈ। ਸੇਧਮਾਰੀ ਜਾਂ ਰਿਕਾਰਡ ਚੋਰੀ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵਿਕ ਪੱਧਰ ‘ਤੇ ਹੋਏ ਅਜਿਹੇ ਮਾਮਲਿਆਂ ‘ਚ 37 ਫ਼ੀਸਦੀ ਦਾ ਸ਼ਿਕਾਰ ਭਾਰਤ ਬਣਿਆ ਹੈ। ਤਾਜ਼ੇ ਅੰਕੜਿਆਂ ਦੇ ਮੁਤਾਬਿਕ ਵਿਸ਼ਵਿਕ ਪੱਧਰ ‘ਤੇ 945 ਸੇਧਮਾਰੀ ਮਾਮਲਿਆਂ ‘ਚ 4.5 ਅਰਬ ਡੇਟਾ ਚੋਰੀ ਹੋਈ ਹੈ। ਇਹਨਾਂ ਵਿਚ ਭਾਰਤ ਦੇ ਇਕ ਅਰਬ ਡੇਟਾ ਚੋਰੀ ਦੇ ਮਮਲੇ ਸਾਹਮਣੇ ਆਏ।
Digitel Security
ਸਾਲ 2018 ਦੀ ਪਹਿਲੀ ਛਮਾਹੀ ਵਿਚ ਆਧਾਰ ਸੇਧਮਾਰੀ ਦੇ ਮਾਮਲੇ ਵਿਚ ਇਕ ਅਰਬ ਰਿਕਾਰਡ ਚੋਰੀ ਹੋਏ ਹਨ। ਇਹਨਾਂ ਵਿਚ ਨਾਮ, ਪਤਾ ਜਾਂ ਹੋਰ ਅੰਦਰੂਨੀ ਸੂਚਨਾਵਾਂ ਸ਼ਾਮਿਲ ਹਨ। ਇਸ ਬਾਰੇ ‘ਚ ਭਾਰਤ ਅਲਗ ਪਹਿਚਾਣ ਪ੍ਰਧੀਕਰਨ (ਯੂਆਈਡੀਏਆਈ) ਨੂੰ ਭੇਜੀ ਈਮੇਲ ਦਾ ਜਵਾਬ ਨਹੀਂ ਮਿਲਿਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸ਼ੋਸ਼ਲ ਮੀਡੀਆ ਮੰਚ ਪਲੇਟਫਾਰਮ ‘ਚੇ ਦੋ ਅਰਬ ਪ੍ਰਯੋਗ ਕ੍ਰਤਾਵਾਂ ਦੇ ਡੇਟਾ ਦੀ ਚੋਰੀ ਹੋਈ ਹੈ। ਇਹ ਵਿਸ਼ਵਿਕ ਪੱਧਰ ‘ਤੇ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਘਟਨਾ ਹੈ। ਇਸ ਤੋਂ ਬਾਅਦ ਆਧਾਰ ਡੇਟਾ ਦੀ ਵੀ ਚੋਰੀ ਦਾ ਜ਼ਿਕਰ ਆਉਂਦਾ ਹੈ।
Data Lose
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਗੁਮਨਾਮ ਸੇਵਾ ਕਿਸੇ ਨੂੰ ਵੀ 500 ਰੁਪਏ ਖ਼ਰਚ ਕਰਕੇ 1.2 ਅਰਬ ਭਾਰਤੀ ਨਾਗਰਿਕਾ ਦੀ ਵਿਅਕਤੀਗਤ ਸੂਚਨਾਵਾਂ ਤਕ ਪਹੁੰਚ ਕਰ ਸਕਦੀ ਹੈ। ਯੂਆਈਡੀਏਆਈ ਨੇ ਹਾਲਾਂਕਿ, ਡੇਟਾ ਚੋਰੀ ਦੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਸੀ ਪਰ ਨਾਲ ਹੀ ਉਸ ਨੇ ਇਸ ਬਾਰ ਖ਼ਬਰ ਕਰਨ ਵਾਲੀ ਪੱਤਰਕਾਰ ਰਚਨਾ ਖ਼ੈਰਾ ਅਤੇ ਹੋਰ ਦੇ ਖ਼ਿਲਾਫ਼ ਆਫ਼ਆਈਆਰ ਦਰਜ਼ ਕੀਤੀ ਸੀ।