
ਜਿੱਥੇ ਪੱਛਮੀ ਮੁਲਕਾਂ ਵਿਚ ਵਸਦੇ ਸਿੱਖਾਂ ਨੂੰ ਉਥੋਂ ਦੀਆਂ ਸਰਕਾਰਾਂ ਵਲੋਂ ਇਕ ਤੋਂ ਬਾਅਦ ਇਕ ਮਾਣ ਸਤਿਕਾਰ ਦਿਤੇ ਜਾ ਰਹੇ ਹਨ, ਉਥੇ ਹੀ ਭਾਰਤ...
ਅੰਮ੍ਰਿਤਸਰ : ਜਿੱਥੇ ਪੱਛਮੀ ਮੁਲਕਾਂ ਵਿਚ ਵਸਦੇ ਸਿੱਖਾਂ ਨੂੰ ਉਥੋਂ ਦੀਆਂ ਸਰਕਾਰਾਂ ਵਲੋਂ ਇਕ ਤੋਂ ਬਾਅਦ ਇਕ ਮਾਣ ਸਤਿਕਾਰ ਦਿਤੇ ਜਾ ਰਹੇ ਹਨ, ਉਥੇ ਹੀ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ। ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਅਵਤਾਰ ਸਿੰਘ ਦੀ ਪੁੱਤਰੀ ਬੀਬੀ ਜਗਜੀਤ ਕੌਰ ਦੀ ਨਿਯੁਕਤੀ ਪਾਕਿਸਤਾਨ ਦੇ ਇਕ ਸਰਕਾਰੀ ਬੈਂਕ ਵਿਚ ਡੀਈਓ ਦੇ ਅਹੁਦੇ 'ਤੇ ਹੋਈ ਹੈ, ਜਿਸ ਨਾਲ ਸਿੱਖ ਭਾਈਚਾਰਸੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦਸ ਦਈਏ ਕਿ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਜਗਜੀਤ ਕੌਰ ਪਾਕਿਸਤਾਨ ਦੀ ਪਹਿਲੀ ਸਿੱਖ ਲੜਕੀ ਹੈ।
jagjit kaur pakistan sikh girlਲਾਹੌਰ ਤੋਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਅੰਜੁਮ ਗਿੱਲ 'ਅੰਮ੍ਰਿਤਸਰੀ' ਅਤੇ ਬਾਬਰ ਜਲੰਧਰੀ ਨੇ ਦਸਿਆ ਕਿ ਪਾਕਿਸਤਾਨ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਸਿੱਖ ਬੀਬੀਆਂ ਅਪਣੀ ਮਿਹਨਤ, ਪੜ੍ਹਾਈ ਅਤੇ ਲਗਨ ਦਾ ਲੋਹਾ ਮਨਵਾਉਂਦੀਆਂ ਹੋਈਆਂ ਉਚ ਅਹੁਦਿਆਂ 'ਤੇ ਨਿਯੁਕਤ ਹੋ ਰਹੀਆਂ ਹਨ ਜੋ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੈ। ਅੰਜੁਮ ਗਿੱਲ ਨੇ ਦਸਿਆ ਕਿ ਬੀਬੀ ਜਗਜੀਤ ਕੌਰ ਦੀ ਨਿਯੁਕਤੀ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਖ਼ੁਸ਼ਹਾਲੀ ਮਾਈਕ੍ਰੋ ਫਾਈਨਾਂਸ ਬੈਂਕ ਵਿਚ ਡਾਟਾ ਐਂਟਰੀ ਅਫ਼ਸਰ ਵਜੋਂ ਹੋਈ ਹੈ।
jagjit kaurਸਿੱਖ ਬੀਬੀ ਜਗਜੀਤ ਕੌਰ ਨੇ ਅਪਣੀ ਸਕੂਲ ਪੱਧਰ ਦੀ ਪੜ੍ਹਾਈ ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਜੀ ਪਬਲਿਕ ਸਕੂਲ ਤੋਂ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੰਗੇ ਨੰਬਰਾਂ ਵਿਚ ਬੀ.ਕਾਮ ਦੀ ਪੜ੍ਹਾਈ ਪੂਰੀ ਕਰਕੇ ਬੈਂਕ ਦੀ ਨੌਕਰੀ ਲਈ ਇੰਟਰਵਿਊ ਦਿਤੀ ਸੀ, ਜਿਸ ਵਿਚ ਉਸ ਦੀ ਬੈਂਕ ਲਈ ਡਾਟਾ ਐਂਟਰੀ ਅਫ਼ਸਰ ਵਜੋਂ ਚੋਣ ਕਰ ਲਈ ਗਈ।
pakistanਬਾਬਰ ਜਲੰਧਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਦੇ ਹੀ ਰਹਿਣ ਵਾਲੇ ਈਸ਼ਰ ਸਿੰਘ ਦੀ ਪੁੱਤਰ ਬੀਬੀ ਸਤਵੰਤ ਕੌਰ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਐਮ ਫਿਲ ਕਰਨ ਵਾਲੀ ਪਾਕਿਸਤਾਨ ਦੀ ਪਹਿਲੀ ਸਿੱਖ ਕੁੜੀ ਬਣੀ ਸੀ।
manmeet kaur reporter pakistanਇਸ ਤੋਂ ਇਲਾਵਾ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਮਨਮੀਤ ਕੌਰ ਨੇ ਵੀ ਪਾਕਸਿਤਾਨੀ ਨਿਊਜ਼ ਚੈਨਲ ਹਮ ਟੀਵੀ 'ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੀ ਪਾਕਿਸਤਾਨ ਦੀ ਪਹਿਲੀ ਸਿੱਖ ਲੜਕੀ ਵਜੋਂ ਅਪਣੀ ਪਛਾਣ ਸਥਾਪਿਤ ਕੀਤੀ ਹੈ। ਯਕੀਨਨ ਤੌਰ 'ਤੇ ਇਹ ਸਿੱਖ ਬੀਬੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਸਿੱਖ ਕੌਮ ਲਈ ਫ਼ਖ਼ਰ ਵਾਲੀ ਗੱਲ ਹੈ।