
ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਹਾਲ ਹੀ 'ਚ ਇਕ ਪ੍ਰੋਗਰਾਮ ਦੇ ਦੌਰਾਨ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਦਘਾਟਨ ਦੇ ਦੌਰਾਨ ...
ਪਟਨਾ : (ਭਾਸ਼ਾ) ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਹਾਲ ਹੀ 'ਚ ਇਕ ਪ੍ਰੋਗਰਾਮ ਦੇ ਦੌਰਾਨ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਦਘਾਟਨ ਦੇ ਦੌਰਾਨ ਪਹਿਲਾਂ ਉਨ੍ਹਾਂ ਨੂੰ ਰਿਮੋਟ ਨਹੀਂ ਚੱਲਿਆ, ਜਦੋਂ ਕਿ ਅੱਗੇ ਬੋਲਣ ਦੇ ਦੌਰਾਨ ਮਾਈਕ ਧੋਖਾ ਦੇ ਗਿਆ। ਨਾ ਸਿਰਫ ਸੀਐਮ ਸਗੋਂ ਰੰਗ ਮੰਚ 'ਤੇ ਮੌਜੂਦ ਹੋਰ ਮਹਿਮਾਨ ਅਤੇ ਅਧਿਕਾਰੀ ਵੀ ਇਸ ਦੇ ਚਲਦੇ ਪਰੇਸ਼ਾਨ ਨਜ਼ਰ ਆਏ। ਲੋਕਾਂ ਨੇ ਰਿਮੋਟ ਚਲਾਉਣ ਅਤੇ ਮਾਈਕ ਚਾਲੂ ਕਰਾਉਣ ਵਿਚ ਉਨ੍ਹਾਂ ਦੀ ਮਦਦ ਵੀ ਕਰਨੀ ਚਾਹੀ ਤਾਂ ਰਿਮੋਟ ਅਤੇ ਮਾਈਕ ਨਹੀਂ ਚਲੇ।
Nitish Kumar
ਇਹ ਮਾਮਲਾ ਸੂਬੇ ਦੀ ਰਾਜਧਾਨੀ ਪਟਨਾ ਨਾਲ ਜੁੜਿਆ ਹੈ, ਜਿੱਥੇ ਪੁਲਿਸ ਮੁੱਖ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਸਮਾਰੋਹ ਹੋ ਰਿਹਾ ਸੀ। ਮੁੱਖ ਮਹਿਮਾਨ ਦੇ ਤੌਰ 'ਤੇ ਸੀਐਮ ਨੀਤੀਸ਼ ਅਤੇ ਡਿਪਟੀ ਸੀਐਮ ਸੁਸ਼ੀਲ ਮੋਦੀ ਸਮੇਤ ਹੋਰ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ। ਸੀਐਮ - ਡਿਪਟੀ ਸੀਐਮ ਉਥੇ ਰੰਗ ਮੰਚ 'ਤੇ ਕੁੱਝ ਅਧਿਕਾਰੀਆਂ ਨਾਲ ਮੌਜੂਦ ਸਨ, ਜਦੋਂ ਕਿ ਹੇਠਾਂ ਦਰਸ਼ਕ ਮੌਜੂਦ ਸਨ।
Nitish Kumar
ਉਦਘਾਟਨ ਲਈ ਸੀਐਮ ਨੂੰ ਇਕ ਰਿਮੋਟ ਦਿਤਾ ਗਿਆ, ਜਿਸ ਦੇ ਨਾਲ ਸ਼ਿਲਾਪਟ 'ਤੇ ਲਗਿਆ ਪਰਦਾ ਅਪਣੇ ਆਪ ਹੱਟਣਾ ਸੀ ਪਰ ਰਿਮੋਟ ਉਥੇ ਕੰਮ ਹੀ ਨਹੀਂ ਆਇਆ। ਸੀਐਮ ਵਾਰ - ਵਾਰ ਰਿਮੋਟ ਦਾ ਬਟਨ ਦਬਾ ਰਹੇ ਸਨ ਅਤੇ ਪਰਦਾ ਹਿੱਲਿਆ ਵੀ ਨਹੀਂ। ਰੰਗ ਮੰਚ 'ਤੇ ਇਹ ਆਲਮ ਵੇਖ ਸੱਭ ਹੈਰਾਨ ਰਹਿ ਗਏ। ਹਾਲਾਂਕਿ, ਬਾਅਦ ਵਿਚ ਇਕ ਅਧਿਕਾਰੀ ਨੇ ਹੱਥ ਨਾਲ ਪਰਦਾ ਹਟਾ ਦਿਤਾ।