
ਲਾੜੀ ਆਈ ਬਰਾਤ ਲੈ ਲਾੜੇ ਨੂੰ ਵਿਆਹੁਣ !
ਅਲਵਰ:ਰਾਜਸਥਾਨ ਦੇ ਅਲਵਰ ਜ਼ਿਲੇ 'ਚ ਇੱਕ ਲਾੜਾ ਲਾੜੀ ਨੇ ਉਸ ਸਮੇਂ ਮਿਸਾਲ ਕਾਇਮ ਕਰ ਦਿੱਤੀ ਜਦੋਂ ਇਕ ਦਲਿਤ ਲਾੜੀ ਬੱਘੀ 'ਚ ਬੈਠ ਕੇ ਲਾੜੇ ਨੂੰ ਵਿਆਹੁਣ ਲਈ ਉਸ ਦੇ ਘਰ ਪਹੁੰਚੀ। ਜਿੱਥੇ ਲਾੜੀ ਦੇ ਸਵਾਗਤ ਲਈ ਲਾੜਾ ਅਤੇ ਉਸ ਦੇ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰ ਮੌਜੂਦ ਸੀ। ਇਸੇ ਦੌਰਾਨ ਬੱਘੀ 'ਚ ਲਾੜੀ ਅਤੇ ਲਾੜਾ ਦੋਵੇਂ ਵਿਆਹ ਵਾਲੀ ਜਗ੍ਹਾ ਤੱਕ ਪਹੁੰਚੇ, ਜਿੱਥੇ ਇਸ ਅਨੋਖੇ ਵਿਆਹ 'ਚ ਕਈ ਸੰਦੇਸ਼ ਦਿੱਤੇ ਗਏ।
Marriage
ਇਸ ਵਿਆਹ ਨੂੰ ਪੂਰੀ ਤਰ੍ਹਾਂ ਇਕੋ-ਫਰੈਂਡਲੀ ਬਣਾਇਆ ਗਿਆ ਜਿਸ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਵਿਆਹ ਵਿਚ ਪਲਾਸਟਿਕ ਦੀ ਵਰਤੋਂ ਬਿਲਕੁੱਲ ਵੀ ਨਹੀਂ ਕੀਤੀ। ਇੰਨਾ ਹੀ ਨਹੀਂ ਵਿਆਹ ਦੌਰਾਨ ਸਭ ਤੋਂ ਅਨੌਖੀ ਗੱਲ ਤਾਂ ਇਹ ਹੈ ਕਿ ਵਾਤਾਵਰਨ ਨੂੰ ਸਾਫ਼ ਰੱਖਣ ਦੇ ਸੰਦੇਸ਼ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਤੋਹਫੇ 'ਚ ਬੂਟੇ ਅਤੇ ਕਿਤਾਬਾਂ ਵੰਡੀਆਂ ਗਈਆ। ਲਾੜੇ ਨੇ ਕਿਹਾ ਕਿ ਮੁੱਖ ਗੱਲ ਇਹ ਹੈ ਕਿ ਲੜਕੀ ਦੇ ਸਮਾਨ ਦੀ ਹੈ। ਉਹ ਘੋੜੇ ਤੇ ਵੀ ਬੈਠ ਸਕਦੀ ਹੈ।
Marriage
ਉਹ ਲਾੜੇ ਨੂੰ ਵਿਆਹ ਕੇ ਵੀ ਲਿਜਾ ਸਕਦੀ ਹੈ। ਉਹ ਅਪਣੀ ਮਰਜ਼ੀ ਨਾਲ ਵਰ ਵੀ ਲੱਭ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਵੀ ਨਹੀਂ ਕੀਤੀ। ਉੱਥੇ ਹੀ ਲਾੜੇ ਅਜੇ ਜਾਟਵ ਨੇ ਦੱਸਿਆ ਕਿ ਉਹ ਵਿਆਹ ਮੌਕੇ ਪਿੰਡ 'ਚ ਇਕ ਮੁਫ਼ਤ ਜਨਤਕ ਲਾਇਬਰੇਰੀ ਦੀ ਸ਼ੁਰੂਆਤ ਕਰ ਰਹੇ ਹਨ ਤਾਂ ਜੋ ਲੋਕ ਪੜ੍ਹ ਲਿਖ ਕੇ ਕਿਸੇ ਮੁਕਾਮ 'ਤੇ ਪਹੁੰਚ ਸਕਣ।
ਇਸ ਮੌਕੇ 'ਤੇ ਲਾੜੇ ਦੇ ਰਿਸ਼ਤੇਦਾਰਾਂ ਨੇ ਇਸ ਅਨੌਖੇ ਵਿਆਹ ਲਈ ਤਾਰੀਫ਼ਾ ਦੇ ਪੁਲ ਬੰਨ੍ਹ ਦਿੱਤੇ। ਦੱਸ ਦੇਈਏ ਵਿਆਹ ਦੇ ਕਾਰਡ ਵੀ ਕੱਪੜੇ 'ਤੇ ਪ੍ਰਿੰਟ ਕਰਵਾ ਕੇ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਦਿੱਤਾ ਗਿਆ।ਉੱਥੇ ਹੀ ਲਾੜੇ ਵੱਲੋਂ ਪਿੰਡ 'ਚ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਮੁਫ਼ਤ ਜਨਤਕ ਲਾਇਬਰੇਰੀ ਵੀ ਬਣਾਈ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।