
ਕਿਹਾ - ਮਹਾਰਾਸ਼ਟਰ ਵਿਚ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀਆਂ ਭਾਵਨਾਵਾਂ ਕਾਫ਼ੀ ਹਨ। ਮੰਦੇਭਾਗੀਂ ਕਾਂਗਰਸ ਅਤੇ ਐਨਸੀਪੀ ਦੇ ਆਗੂਆਂ ਨੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਭੁਲਾ ਦਿਤਾ।
ਅਕੋਲਾ : ਵਿਰੋਧੀ ਧਿਰ ਕਾਂਗਰਸ ਦੇ ਅੰਤਮ ਸਾਹ ਗਿਣਨ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀ 'ਤੇ ਦੋਸ਼ ਲਾਇਆ ਕਿ ਉਸ ਨੂੰ ਇਕ ਪਰਵਾਰ ਪ੍ਰਤੀ ਸਮਰਪਣ ਵਿਚ ਹੀ ਰਾਸ਼ਟਰਵਾਦ ਨਜ਼ਰ ਆਉਂਦਾ ਹੈ। ਮੋਦੀ ਨੇ ਕਿਹਾ ਕਿ ਹਿੰਦੂਤਵ ਵਿਚਾਰਕ ਵਿਨਾਇਕ ਦਾਮੋਦਰ ਸਾਵਰਕਰ ਦੇ ਸੰਸਕਾਰ ਰਾਸ਼ਟਰ ਨਿਰਮਾਣ ਦਾ ਆਧਾਰ ਹਨ। ਉਨ੍ਹਾਂ ਨਾਲ ਹੀ ਅਫ਼ਸੋਸ ਪ੍ਰਗਟਾਇਆ ਕਿ ਬਾਬਾ ਸਾਹਿਬ ਅੰਬੇਦਕਰ ਨੂੰ ਦਹਾਕਿਆਂ ਤਕ ਭਾਰਤ ਰਤਨ ਤੋਂ ਵਾਂਝਾ ਰਖਿਆ ਗਿਆ।
Sonia-Rahul Gandhi
ਮਹਾਰਾਸ਼ਟਰ ਦੇ ਅਕੋਲਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਵਰਕਰ ਦੇ ਸੰਸਕਾਰ ਹੀ ਹਨ ਕਿ ਅਸੀਂ ਰਾਸ਼ਟਰਵਾਦ ਨੂੰ ਰਾਸ਼ਟਰ ਨਿਰਮਾਣ ਦੇ ਮੂਲ ਵਿਚ ਰਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਹ ਪਾਰਟੀ ਨਹੀਂ ਰਹਿ ਗਈ ਜਿਸ ਨੇ ਆਜ਼ਾਦੀ ਦੀ ਲੜਾਈ ਲੜੀ ਸੀ। ਮੋਦੀ ਨੇ ਕਿਹਾ ਕਿ ਉਨ੍ਹਾਂ ਪੜ੍ਹਿਆ ਸੀ ਕਿ ਕਾਂਗਰਸ ਅਪਣੇ ਕਾਰਕੁਨਾਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਏਗੀ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਪਤਾ ਕਿ ਇਸ 'ਤੇ ਹਸਣਾ ਚਾਹੀਦਾ ਹੈ ਜਾਂ ਰੋਣਾ। ਇਹ ਸਾਬਤ ਕਰਦਾ ਹੈ ਕਿ ਅੱਜ ਕੀ ਕਾਂਗਰਸ ਉਹ ਨਹੀਂ ਜਿਸ ਨੇ ਆਜ਼ਾਦੀ ਦੀ ਲੜਾਈ ਲੜੀ ਸੀ।'
Narendra Modi
ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਬਹਾਦਰਾਂ ਦੀ ਭੂਮੀ ਰਹੀ ਹੈ ਅਤੇ ਅਜਿਹੇ ਨੇਤਾ ਸਨ ਜਿਨ੍ਹਾਂ ਦੇਸ਼ ਨੂੰ ਦਿਸ਼ਾ ਵਿਖਾਈ। ਮੋਦੀ ਨੇ ਕਿਹਾ, 'ਮਹਾਰਾਸ਼ਟਰ ਵਿਚ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀਆਂ ਭਾਵਨਾਵਾਂ ਕਾਫ਼ੀ ਹਨ। ਮੰਦੇਭਾਗੀਂ ਕਾਂਗਰਸ ਅਤੇ ਐਨਸੀਪੀ ਦੇ ਆਗੂਆਂ ਨੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਭੁਲਾ ਦਿਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ ਅਤੇ ਐਨਸੀਪੀ ਦੇ ਆਗੂਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਉਸ ਥਾਂ 'ਤੇ ਚਾਦਰ ਪਾ ਸਕਦੇ ਹਨ ਜਿਥੇ ਧਾਰਾ 370 ਨੂੰ ਦਫ਼ਨਾਇਆ ਗਿਆ ਹੈ।