ਗਲੋਬਲ ਹੰਗਰ ਇੰਡੈਕਸ ’ਚ ਪਾਕਿਸਤਾਨ ਤੋਂ ਵੀ ਪਛੜਿਆ ਭਾਰਤ
Published : Oct 16, 2019, 1:19 pm IST
Updated : Apr 9, 2020, 10:18 pm IST
SHARE ARTICLE
India Slips to 102nd Place on Global Hunger Index
India Slips to 102nd Place on Global Hunger Index

ਗਲੋਬਲ ਹੰਗਰ ਟ੍ਰੈਕਿੰਗ ਨੇ ਮੰਗਲਵਾਰ ਨੂੰ ਭਾਰਤ ਨਾਲ ਸਬੰਧਤ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ।

ਨਵੀਂ ਦਿੱਲੀ: ਗਲੋਬਲ ਹੰਗਰ ਟ੍ਰੈਕਿੰਗ ਨੇ ਮੰਗਲਵਾਰ ਨੂੰ ਭਾਰਤ ਨਾਲ ਸਬੰਧਤ ਹੈਰਾਨ ਕਰਨ ਵਾਲੇ ਅੰਕੜੇ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਭਾਰਤ ਵਿਸ਼ਵ ਦੇ ਉਹਨਾਂ 117 ਦੇਸ਼ਾਂ ਵਿਚ 102ਵੇਂ ਨੰਬਰ ‘ਤੇ ਆ ਗਿਆ ਹੈ, ਜਿੱਥੇ ਬੱਚਿਆਂ ਦੀ ਲੰਬਾਈ ਅਨੁਸਾਰ ਵਜ਼ਨ ਨਹੀਂ ਹੈ। ਬਾਲ ਮੌਤ ਦਰ ਜ਼ਿਆਦਾ ਹੈ ਅਤੇ ਬੱਚੇ ਕੁਪੋਸ਼ਿਤ ਹਨ। ਗਲੋਬਲ ਹੰਗਰ ਇੰਡੈਕਸ 2019 ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਣ ਦਾ ਅੰਕੜਾ 20.8 ਫੀਸਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਵਿਚ ਬੱਚਿਆਂ ਦੇ ਮਾਮਲੇ ‘ਚ ਖ਼ਰਾਬ ਪ੍ਰਦਰਸ਼ਨ ਯਮਨ, ਜ਼ਿਬੂਤੀ ਅਤੇ ਭਾਰਤ ਦਾ ਰਿਹਾ ਹੈ।

 ਗਲੋਬਲ ਹੰਗਰ ਇੰਡੈਕਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 6 ਤੋਂ 23 ਮਹੀਨੇ ਦੀ ਉਮਰ ਦੇ ਸਿਰਫ਼ 9.6 ਬੱਚਿਆਂ ਨੂੰ ਹੀ ‘ਘੱਟੋ ਘੱਟ ਲੋੜੀਂਦੀ ਖੁਰਾਕ’ ਦਿੱਤੀ ਜਾਂਦੀ ਹੈ। ਰਿਪੋਰਟ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਲ 2016-18 ਵਿਚ ਕਰਾਏ ਗਏ ਸਰਵੇ ਦੇ ਅਧਾਰ ‘ਤੇ ਦੱਸਿਆ ਹੈ ਕਿ ਭਾਰਤ ਵਿਚ 35 ਫੀਸਦੀ ਬੱਚੇ ਛੋਟੇ ਕੱਦ ਦੇ ਹਨ ਜਦਕਿ 17 ਫੀਸਦੀ ਬੱਚੇ ਕਮਜ਼ੋਰ ਹਨ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਸਿਹਤ ਮੰਤਰਾਲੇ ਵੱਲੋਂ ਜਾਰੀ ਵਿਆਪਕ ਰਾਸ਼ਟਰੀ ਪੋਸ਼ਣ ਸਰਵੇਖਣ (CNNS) ਨੇ ਦੇਸ਼ ਭਰ ਵਿਚ 19 ਸਾਲ ਤੱਕ ਦੇ 1,12,000 ਬੱਚਿਆਂ ਦਾ ਮੁਲਾਂਕਣ ਕੀਤਾ ਸੀ, ਜਿਸ ਵਿਚ ਪਾਇਆ ਗਿਆ ਕਿ ਕੁਪੋਸ਼ਣ ਵਿਚ ਕਮੀ ਦੇ ਉਪਾਅ ਵਿਚ ਵਾਧਾ ਹੋਇਆ ਹੈ।

ਨਿਊਟ੍ਰੀਸ਼ਨ ਮਾਹਿਰਾਂ ਮੁਤਾਬਕ ਸਾਲ 2016-18 ਵਿਚ CNNS ਦੇ ਅੰਕੜਿਆਂ ਅਤੇ ਗਲੋਬਲ ਹੰਗਰ ਇੰਡੈਕਸ ਦੇ ਅੰਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿਚ ਬਾਲ ਕੁਪੋਸ਼ਣ ਦਾ ਪੱਧਰ ਘੱਟ ਹੈ। ਗਲੋਬਲ ਹੰਗਰ ਇੰਡੈਕਸ ਦਾ ਮਤਲਬ ਉਹਨਾਂ ਦੇਸ਼ਾਂ ਨਾਲ ਹੈ, ਜਿੱਥੇ ਬੱਚੇ ਪੇਟ ਭਰ ਕੇ ਖਾਣਾ ਨਹੀਂ ਖਾ ਰਹੇ ਜਾਂ ਉਨ੍ਹਾਂ ਨੂੰ ਮਿਲ ਨਹੀਂ ਰਿਹਾ। ਰਿਪੋਰਟ ਮੁਤਾਬਕ ਭਾਰਤ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਅਤੇ ਗਲੋਬਲ ਹੰਗਰ ਇੰਡੈਕਸ ਵਿਚ ਇਸ ਦਾ ਸਥਾਨ ਦੱਖਣੀ ਏਸ਼ੀਆ ਦੇ ਦੇਸ਼ਾਂ ਤੋਂ ਵੀ ਹੇਠਾਂ ਹੈ।

ਇਸ ਦਾ ਮਤਲਬ ਹੈ ਕਿ ਭਾਰਤ ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਤੋਂ ਵੀ ਪਿੱਛੇ ਹੈ, ਜਿਨ੍ਹਾਂ ਦੀ ਰੈਂਕਿੰਗ, 94, 88, 73 ਅਤੇ 66 ਹੈ। ਸਾਲ 2010 ਵਿਚ ਭਾਰਤ ਇਸ ਸੂਚੀ ਵਿਚ 95ਵੇਂ ਨੰਬਰ ‘ਤੇ ਸੀ ਜੋ 2019 ਵਿਚ ਘਟ ਕੇ 102ਵੇਂ ਸਥਾਨ ‘ਤੇ ਆ ਗਿਆ ਹੈ। ਸਾਲ 2000 ਦੀ 113 ਦੇਸਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 83ਵਾਂ ਸੀ। ਰੈਂਕਿੰਗ ਵਿਚ ਬੇਲਾਰੂਸ, ਯੂਕ੍ਰੇਨ, ਤੁਰਕੀ, ਕਿਊਡਾ ਅਤੇ ਕੁਵੈਤ ‘ਤੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement