ਦੀਵਾਲੀ ਸਪੈਸ਼ਲ: ਦੀਵਾਲੀ ’ਤੇ ਬੱਚਿਆਂ ਨੂੰ ਰੱਖੋ ਪਟਾਕਿਆਂ ਤੋਂ ਦੂਰ
Published : Oct 16, 2019, 2:53 pm IST
Updated : Oct 26, 2019, 2:38 pm IST
SHARE ARTICLE
Keep the kids to Diwali away
Keep the kids to Diwali away

ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ

ਨਵੀਂ ਦਿੱਲੀ: ਦੀਵਾਲੀ ਭਾਰਤ ਦਾ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਹਿੰਦੂ ਇਸ ਨੂੰ ਭਗਵਾਨ ਰਾਮ ਦੇ 14 ਸਾਲਾਂ ਬਨਵਾਸ ਤੋਂ ਮੁੜਨ ਦੀ ਖੁਸ਼ੀ ਵਿਚ ਮਨਾਉਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਕਵਿਲਯਾ (ਗਿਆਨ ਪ੍ਰਾਪਤੀ) ਦੀ ਖੁਸ਼ੀ ਵਿਚ ਇਸ ਨੂੰ ਮਨਾਉਂਦੇ ਹਨ।

Diwali Diwali

ਸਿੱਖ ਧਰਮ ਦੇ ਲੋਕ ਇਹ ਤਿਉਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤਣ ਦੀ ਖੁਸ਼ੀ ਵਿਚ ਮਨਾਉਂਦੇ ਹਨ ਜਿਸ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਪੂਰੇ ਦੇਸ਼ ਵਿਚ ਤਿਉਹਾਰਾਂ ਦਾ ਮੌਸਮ ਹੈ ਅਤੇ ਹੁਣ ਥੋੜੇ ਹੀ ਦਿਨਾਂ 'ਚ ਦੀਵਾਲੀ ਵੀ ਆਉਣ ਵਾਲੀ ਹੈ।

Diwali Diwali

ਦੀਵਾਲੀ ਦਾ ਤਿਉਹਾਰ ਹਿੰਦੂਆਂ ਦੇ ਸਭ ਤੋਂ ਵੱਡੇ ਪੁਰਬਾਂ ਵਿਚੋਂ ਇੱਕ ਹੈ। ਰੋਸ਼ਨੀ, ਦੀਵਾ ਅਤੇ ਲਕਸ਼ਮੀ-ਗਣੇਸ਼ ਪੂਜਾ ਦੇ ਨਾਲ ਉਝ ਤਾਂ ਅਸੀਂ ਸਾਰੇ ਦਿਵਾਲੀ ਨੂੰ ਧੂੰਮ-ਧਾਮ ਨਾਲ ਮਨਾਉਂਦੇ ਹਾਂ। ਉਝ ਤਾਂ ਪਟਾਕੇ ਦੀਵਾਲੀ ਮਨਾਉਣ ਦੇ ਪ੍ਰੰਪਰਾਗਤ ਤਰੀਕੇ ਦਾ ਹਿੱਸਾ ਨਹੀਂ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਦੀਵਾਲੀ ਦੀ ਰਾਤ ਪਟਾਕੇ ਚਲਾਉਣਾ ਹੁਣ ਇੱਕ ਰਿਵਾਜ਼ ਦੇ ਰੂਪ ਵਿਚ ਹੋ ਗਿਆ ਹੈ। ਬਿਨਾਂ ਪਟਾਕਿਆਂ ਤੋਂ ਦੀਵਾਲੀ ਦੇ ਬਾਰੇ ਸੋਚ ਕੇ ਥੋੜਾ ਅਜੀਬ ਵੀ ਲੱਗਦਾ ਹੈ ਪਰ ਇੱਕ ਲਿਮਟ ਤੋਂ ਜਿਆਦਾ ਪਟਾਕੇ ਜਲਾਉਣ ਦਾ ਖਿਆਲ ਵੀ ਕਿਸੇ ਖੌਫ ਤੋਂ ਘੱਟ ਨਹੀਂ।

Diwali Diwali

ਵੱਡੇ ਲੋਕ ਫਿਰ ਵੀ ਪਟਾਕਿਆਂ ਤੋਂ ਦੂਰੀ ਬਣਾ ਲੈਣ ਪਰ ਬੱਚੇ ਤਾਂ ਬੱਚੇ ਹੀ ਹਨ, ਉਨ੍ਹਾਂ ਨੂੰ ਸਮਝਾਉਣ ਲਈ ਕੁੱਝ ਨਾ ਕੁੱਝ ਕਰਨਾ ਚਾਹੀਦਾ ਹੈ। ਘਰ ਦੇ ਬੱਚਿਆਂ ਨੂੰ ਦੀਵੇ ਅਤੇ ਮੋਮਬੱਤੀਆਂ ਜਗਾਉਣ ਲਈ ਕਹੋ, ਹੋ ਸਕੇ ਤਾਂ ਘਰ 'ਚ ਉਨ੍ਹਾਂ ਦੇ ਦੋਸਤ ਨੂੰ ਵੀ ਬੁਲਾ ਲਓ। ਖੇਡ-ਖੇਡ 'ਚ ਉਹ ਕ੍ਰਿਏਟਿਵ ਵੀ ਹੋ ਜਾਣਗੇ ਤੇ ਪਟਾਕੇ ਖਰੀਦਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਵੀ ਨਹੀਂ ਆਵੇਗਾ। ਬੱਚਿਆਂ ਨੂੰ ਕਹਾਣੀਆਂ ਪਸੰਦ ਹਨ, ਇਸੇ ਬਹਾਨੇ ਦੀਵਾਲੀ ਨਾਲ ਜੁੜੀਆਂ ਕਹਾਣੀਆਂ ਸੁਣਾਓ।

Diwali Diwali

ਨਾਲ ਹੀ ਕਹਾਣੀਆਂ ਨਾਲ ਉਨ੍ਹਾਂ ਦੇ ਗਿਆਨ 'ਚ ਵੀ ਵਾਧਾ ਹੁੰਦਾ ਹੈ ਤੇ ਆਪਣੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਰੰਗੋਲੀ ਸਿਰਫ ਲੜਕੀਆਂ ਦੇ ਸ਼ੌਕ ਹਨ ਪਰ ਜੇਕਰ ਤੁਹਾਨੂੰ ਆਪਣੇ ਬੇਟੇ ਨੂੰ ਅਜਿਹੀ ਵਿਚਾਰਧਾਰਾ ਨਾਲ ਜੋੜਨਾ ਹੈ ਤਾਂ ਦੀਵਾਲੀ ਇਸ ਕੰਮ ਲਈ ਸਹੀ ਸਮਾਂ ਹੈ। ਇਸ ਦੀਵਾਲੀ ਸਿਰਫ ਬੇਟੀ ਨਾਲ ਨਹੀਂ, ਬੇਟੇ ਨਾਲ ਵੀ ਮਿਲ ਕੇ ਰੰਗੋਲੀ ਬਣਾਓ। ਫਿਰ ਦੇਖਣਾ ਸਜਾਵਟ ਦੇਖ ਕੇ ਸਾਰਿਆਂ ਦੇ ਚਿਹਰੇ 'ਤੇ ਮੁਸਕਾਨ ਜਰੂਰ ਆਵੇਗੀ।

FamilyFamily

ਬੱਚਿਆਂ ਦੇ ਨਾਲ ਮਿਲ ਕੇ ਦੀਵਾਲੀ ਦੇ ਮੌਕੇ ਉੱਤੇ ਇੱਕ ਡਿਸ਼ ਬਣਾਓ। ਇਸ ਨਾਲ ਘਰ ਦੇ ਕੰਮ ਵਿੱਚ ਮਦਦ ਵੀ ਹੋ ਜਾਵੇਗੀ ਅਤੇ ਬੱਚਿਆਂ ਨਾਲ ਤੁਹਾਡੇ ਸਬੰਧ ਵੀ ਮਜਬੂਤ ਹੋਣਗੇ। ਸ਼ਾਮ ਹੁੰਦੇ ਹੀ ਜਦੋਂ ਮਹਿਮਾਨ ਘਰ ਆਉਣ, ਤਾਂ ਬੱਚੇ ਨੂੰ ਇੱਕ ਜ਼ਿੰਮੇਦਾਰੀ ਸੌਂਪਣ। ਉਨ੍ਹਾਂ ਨੂੰ ਕਹੋ ਕਿ ਉਹ ਹਰ ਮਹਿਮਾਨ ਤੋਂ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਲਿਖਵਾਉਣ ਅਤੇ ਉਨ੍ਹਾਂ ਨੂੰ ਗਿਫਟਸ ਦੇਣ।

ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਬੱਚਾ ਇਨ੍ਹਾਂ ਸਭ ਗੱਲਾਂ ਤੋਂ ਬਹਿਲਾੳੇਣ ਵਾਲਾ ਨਹੀਂ, ਤਾਂ ਉਨ੍ਹਾਂ ਨੂੰ ਕੋਲ ਦੇ ਕਿਸੇ ਪਟਾਕਾ ਫੈਕਟਰੀ ਵਿੱਚ ਲੈ ਜਾਓ ਅਤੇ ਦਿਖਾਓ ਕਿ ਇਸ ਨੂੰ ਬਣਾਉਣ ਲਈ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾਉਣੀ ਪੈਂਦੀ ਹੈ। ਬੱਚੇ ਨੂੰ ਇਹ ਵੀ ਸਮਝਾਓ ਕਿ ਜਿੰਨੇ ਪੈਸਿਆਂ ਵਿਚ ਪਟਾਕੇ ਖਰੀਦ ਕੇ ਕੁੱਝ ਪਲਾਂ ਦੀ ਖੁਸ਼ੀ ਹਾਸਲ ਕਰੋਗੇ, ਓਨੇ ਹੀ ਪੈਸਿਆਂ ਵਿਚ ਉਹ ਕਿੰਨੀ ਜ਼ਰੂਰਤ ਦੀਆਂ ਚੀਜਾਂ ਖਰੀਦ ਕੇ ਲੰਬੇ ਸਮੇਂ ਤੱਕ ਖੁਸ਼ ਰਹਿ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement