ਮਾਲਵਿੰਦਰ ਅਤੇ ਸ਼ਵਿੰਦਰ ਨੂੰ 2 ਦਿਨ ਹੋਰ ਰਿੜਕੇਗੀ ਪੁਲਿਸ
Published : Oct 16, 2019, 9:51 am IST
Updated : Oct 16, 2019, 9:51 am IST
SHARE ARTICLE
Malvinder and Shivinder
Malvinder and Shivinder

ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ।

ਨਵੀਂ ਦਿੱਲੀ: ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਦਿੱਲੀ ਦੀ ਅਦਾਲਤ ਨੇ ਰੇਲੀਗੇਅਰ ਧੋਖਾਧੜੀ ਮਾਮਲੇ 'ਚ ਮਾਲਵਿੰਦਰ ਸਿੰਘ,ਸ਼ਵਿੰਦਰ ਸਿੰਘ  ਅਤੇ ਸੁਨੀਲ ਗੋਧਵਾਨੀ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜਿਆ। ਇਨ੍ਹਾਂ ਤੋਂ ਇਲਾਵਾ ਕੋਰਟ ਨੇ ਸਾਬਕਾ ਸੀ.ਈ.ਓ. ਕਵੀ ਅਰੋੜਾ ਅਤੇ ਵਿੱਤ ਪ੍ਰਮੁੱਖ ਅਨਿਲ ਸਕਸੈਨਾ ਨੂੰ ਵੀ 2 ਦਿਨ ਦੀ ਨਿਆਂਇਕ ਰਿਮਾਂਡ 'ਤੇ ਭੇਜਿਆ ਹੈ।

Malvinder and ShivinderMalvinder and Shivinder

ਦੱਸ ਦੇਈਏ ਕਿ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਪੁਲਿਸ ਨੇ ਧੋਖਾਧੜੀ ਅਤੇ ਠੱਗੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਮਾਲਵਿੰਦਰ ਅਤੇ ਸ਼ਵਿੰਦਰ ਦੀ ਗ੍ਰਿਫ਼ਤਾਰੀ ਆਰਥਿਕ ਅਪਰਾਧ ਬ੍ਰਾਂਚ ਵਲੋਂ ਹੋਈ। ਸ਼ਵਿੰਦਰ ਨੂੰ ਵੀਰਵਾਰ ਸ਼ਾਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਧਰ ਮਾਲਵਿੰਦਰ ਸਿੰਘ ਨੂੰ ਆਰਥਿਕ ਬ੍ਰਾਂਚ ਦੀ ਟੀਮ ਨੇ ਵੀਰਵਾਰ ਦੇਰ ਰਾਤ ਪੰਜਾਬ ਤੋਂ ਫੜਿਆ।

Malvinder and ShivinderMalvinder and Shivinder

ਈ.ਡੀ. ਨੇ ਮਾਰਿਆ ਸੀ ਛਾਪਾ
ਇਸ ਤੋਂ ਪਹਿਲਾਂ ਅਗਸਤ 'ਚ ਈ.ਡੀ. ਨੇ ਸਿੰਘ ਭਰਾਵਾਂ, ਰੈਲੀਗੇਅਰ ਇੰਟਰਪ੍ਰਾਈਜੇਜ਼ ਲਿਮਟਿਡ (ਆਰ.ਈ.ਐੱਲ.) ਦੇ ਸਾਬਕਾ ਚੇਅਰਮੈਨ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਸੁਨੀਲ ਗੋਧਵਾਨੀ, ਆਰ.ਈ.ਐੱਲ. ਦੇ ਕਾਰਜਕਾਰੀ ਅਧਿਕਾਰੀ ਐੱਨ. ਕੇ ਘੋਸ਼ਾਲ, ਹੇਮੰਤ ਢੀਂਗਰਾ ਨਾਲ ਜੁੜੇ ਸੱਤ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਆਰ.ਈ.ਐੱਲ. ਦੀ ਸਬਸਿਡੀ ਕੰਪਨੀ ਰੈਲੀਗੇਅਰ ਫਿਨਵੇਸਟ (ਆਰ.ਐੱਫ.ਐੱਲ.) ਨੇ ਆਰਥਿਕ ਅਪਰਾਧ ਬ੍ਰਾਂਚ 'ਚ 740 ਕਰੋੜ ਰੁਪਏ ਦੀ ਵਿੱਤੀ ਅਨਿਯਮਿਤਤਾ ਅਤੇ ਧੋਖਾਧੜੀ ਦੇ ਦੋਸ਼ਾਂ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ 'ਚ ਸਿੰਘ ਭਰਾਵਾਂ ਸਮੇਤ ਹੋਰ ਲੋਕਾਂ ਦਾ ਨਾਂ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement