
ਲਗਾਤਾਰ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਗੁਆਂਢੀ ਦੇਸ਼ ਅਫ਼ਗਾਨਿਸਤਾਨ ਦੇ ਵੱਲੋਂ ਵੱਡਾ ਝਟਕਾ ਲੱਗ ਸਕਦਾ ਹੈ।..
ਨਵੀਂ ਦਿੱਲੀ : ਲਗਾਤਾਰ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਗੁਆਂਢੀ ਦੇਸ਼ ਅਫ਼ਗਾਨਿਸਤਾਨ ਦੇ ਵੱਲੋਂ ਵੱਡਾ ਝਟਕਾ ਲੱਗ ਸਕਦਾ ਹੈ। ਅਫ਼ਗਾਨਿਸਤਾਨ ਦੇ ਕਈ ਵਪਾਰੀਆਂ ਨੇ ਆਪਣੀ ਸਰਕਾਰ ਤੋਂ ਪਾਕਿਸਤਾਨ ਦੇ ਮੌਸਮੀ ਨਿਰੀਯਾਤ 'ਤੇ ਫੀਸ ਵਧਾਉਣ ਦਾ ਐਲਾਨ ਕੀਤਾ ਹੈ। ਮੀਡੀਆ ਦੇ ਵੱਲੋਂ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਜਾਣਕਾਰੀ ਅਨੁਸਾਰ ਵਪਾਰੀਆਂ ਨੇ ਅੱਗੇ ਕਿਹਾ ਕਿ ਫ਼ਲ ਅਤੇ ਸਬਜੀਆਂ ਨੂੰ ਲੈ ਕੇ ਸਰਕਾਰ ਨੂੰ ਨਾ ਸਿਰਫ ਪਾਕਿਸਤਾਨ 'ਤੇ ਸਗੋਂ ਈਰਾਨ 'ਤੇ ਵੀ ਫ਼ੀਸ ਵਧਾਉਣੀ ਚਾਹੀਦੀ ਹੈ।
pakistan financial crisis afghanistan
ਉਨ੍ਹਾਂ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਰਤਮਾਨ 'ਚ ਈਰਾਨੀ ਅਤੇ ਪਾਕਿਸਤਾਨੀ ਫਲਾਂ ਅਤੇ ਸਬਜੀਆਂ ਨਾਲ ਭਰੇ ਹੋਏ ਹਨ ਅਤੇ ਇਹ ਸਾਰੇ ਅਫ਼ਗਾਨਿਸਤਾਨ ਵਿੱਚ ਵੀ ਹੁੰਦੇ ਹਨ। ਵਪਾਰੀਆਂ ਨੇ ਇਹ ਵੀ ਕਿਹਾ ਕਿ ਸਰਕਾਰ ਘਰੇਲੂ ਉਤਪਾਦਕਾਂ ਨੂੰ ਵਧਾਵਾ ਦੇਣ ਲਈ ਕੁਝ ਨਹੀਂ ਕਰ ਰਹੀ ਹੈ। ਇੱਕ ਵਪਾਰੀ ਅਸ਼ਰਫ ਨੇ ਕਿਹਾ ਜਦੋਂ ਸਾਡੇ ਫਲਾਂ ਦਾ ਮੌਸਮ ਆਉਂਦਾ ਹੈ, ਪਾਕਿਸਤਾਨ ਭਾਰੀ ਫੀਸ ਲਗਾ ਦਿੰਦਾ ਹੈ ਅਤੇ ਸਾਨੂੰ ਆਪਣੇ ਉਤਪਾਦਾਂ ਨੂੰ ਘੱਟ ਮੁੱਲ 'ਤੇ ਵੇਚਣਾ ਪੈਂਦਾ ਹੈ।
pakistan financial crisis afghanistan
ਇੱਕ ਹੋਰ ਕਾਰੋਬਾਰੀ ਕੋਦਰਤੁੱਲਾਹ ਨੇ ਕਿਹਾ ਈਰਾਨ ਅਤੇ ਪਾਕਿਸਤਾਨ ਦੇ ਉਤਪਾਦਾਂ 'ਤੇ ਆਯਾਤ ਫੀਸ ਨੂੰ ਵਧਾਇਆ ਜਾਣਾ ਚਾਹੀਦਾ ਹੈ। ਜੇਕਰ ਜ਼ਿਆਦਾ ਫੀਸ ਨਹੀਂ ਹੋਵੇਗੀ ਤਾਂ ਇਸਦਾ ਖਾਮਿਆਜਾ ਘਰੇਲੂ ਖੇਤੀਬਾੜੀ ਬਾਜ਼ਾਰ ਨੂੰ ਭੁਗਤਣਾ ਪਵੇਗਾ। ਆਲੂ ਦੇ ਕਿਸਾਨਾਂ ਲਈ ਫ਼ਸਲ ਦਾ ਮੌਸਮ ਆ ਗਿਆ ਹੈ ਪਰ ਬਾਜ਼ਾਰ ਨਾ ਹੋਣ ਦੇ ਚਲਦੇ ਉਨ੍ਹਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਹਨ। ਪ੍ਰਤੀ ਕਿੱਲੋਗ੍ਰਾਮ ਆਲੂ 12 ਅਫ਼ਗਾਨੀ ਵਿੱਚ ਵਿਕ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।