
ਪਰਮਿੰਦਰ ਪਿੰਕੀ ਨੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਦਾ ਕੀਤਾ ਦੌਰਾ
ਫਿਰੋਜ਼ਪੁਰ: ਸੂਬੇ ਵਿਚ ਮੌਜੂਦਾ ਸਮੇਂ ਡਰੋਨ ਨੂੰ ਲੈ ਕੇ ਸਨਸਨੀ ਫੈਲੀ ਹੋਈ ਹੈ। ਆਏ ਦਿਨ ਪਾਕਿਸਤਾਨ ਵਲੋਂ ਨਾਪਾਕ ਹਰਕਤਾਂ ਕਰਦੇ ਹੋਏ ਸਰਹੱਦੀ ਖੇਤਰਾਂ ਵਿੱਚ ਡਰੋਨ ਛਡੇ ਜਾ ਰਹੇ ਨੇ ਤੇ ਡਰੋਨ ਰਾਹੀਂ ਹਥਿਆਰਾਂ ਸਮੇਤ ਡਰੱਗਜ਼ ਦੀ ਖੇਪ ਪਹੁੰਚਾਈ ਜਾ ਰਹੀ ਹੈ। ਜਿਸ ਕਾਰਨ ਖੁਫੀਆ ਏਜੰਸੀਆਂ ਤੇ ਪੁਲਿਸ ਪ੍ਰਸ਼ਾਸ਼ਨ ਵੀ ਪੂਰੀ ਮੁਸਤੈਦੀ ਦੇ ਨਾਲ ਛਾਣਬੀਣ ਕਰ ਰਹੀ ਹੈ।
Firozpur
ਏਜੰਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਠਾਨਕੋਟ ਏਅਰਬੇਸ, ਆਦਮਪੁਰ ਹਵਾਈ ਸੈਨਾ ਅੱਡਾ, ਜਲੰਧਰ ਵਿਚ ਇੰਡੀਅਨ ਆਇਲ ਟਰਮੀਨਲ ਤੋਂ ਇਲਾਵਾ ਕਈ ਹੋਰ ਇਲਾਕਿਆਂ ‘ਤੇ ਅਤਿਵਾਦੀਆਂ ਦੀ ਨਜ਼ਰ ਹੈ। ਲੋਕਾਂ ਵਿਚ ਵੀ ਸਹਿਮ ਦਾ ਮਹੌਲ ਬਣਿਆ ਪਿਆ ਹੈ। ਸਰਹਦੀ ਖੇਤਰਾਂ ਦੇ ਚਪੇ ਚਪੇ ਤੇ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ।
Firozpur
ਓਥੇ ਹੀ ਵਿਧਕ ਪਰਮਿੰਦਰ ਪਿੰਕੀ ਨੇ ਵੀ ਸਰਹਦੀ ਖੇਤਰਾਂ ਦਾ ਦੌਰਾ ਕੀਤਾ ਤੇ ਨਾਲ ਹੀ ਪਾਕਸਿਤਾਨ ਨੂੰ ਲਲਕਾਰ ਮਾਰੀ ਹੈ ਕਿ ਜੇ ਹਿੰਮਤ ਹੈ ਤਾਂ ਸਿੱਧੀ ਟੱਕਰ ਲਵੋ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਗੱਲ ਕਹੀ। ਦਰਅਸਲ ਸਰਹੱਦੀ ਇਲਾਕਿਆਂ ਵਿਚ ਡਰੋਨ ਦਿਖਣ ਨਾਲ ਲੋਕ ਵੀ ਡਰੇ ਪਏ ਨੇ ਤੇ ਪਰਮਿੰਦਰ ਪਿੰਕੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਾਲ ਹੀ ਡਰੋਨ ਦਿਖਣ ਤੇ ਸਿਧ ਪੁਲਿਸ ਨੂੰ ਸੂਚਿਤ ਕਰਨ ਦੀ ਵੀ ਅਪੀਲ ਕੀਤੀ ਹੈ।
Firozpur
ਓਥੇ ਹੀ ਸਰਹਦੀ ਖੇਤਰਾਂ ਵਿਚ ਪੁਲਿਸ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਸਰਕਾਰੀ ਹਸਪਤਾਲਾਂ ਦੇ ਐਮਰਜੰਸੀ ਵਾਰਡਾਂ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਹੈ। ਦਸ ਦਈਏ ਕਿ ਪਾਕਿਸਤਾਨ ਅਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਲਈ ਹਰ ਤਰ੍ਹਾਂ ਦੇ ਢੰਗ ਅਪਣਾਉਂਦਾ ਰਹਿੰਦਾ ਹੈ ਤੇ ਹੁਣ ਫਿਰ ਪਾਕਿਸਤਾਨ ਨਾਪਾਕ ਹਰਕਤਾਂ ਕਰ ਰਿਹਾ ਹੈ।
ਦਰਅਸਲ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿਚ ਜਿੱਥੇ ਇਕ ਪਾਸੇ ਪਾਕਿਸਤਾਨੀ ਡਰੋਨ ਵੇਖੇ ਗਏ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵੱਲੋਂ ਮੋਬਾਈਲ ਨੈਟਵਰਕਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਤਸਕਰਾਂ ਨਾਲ ਜਲਦੀ ਸੰਪਰਕ ਕੀਤਾ ਜਾ ਸਕੇ। ਸਰਹੱਦੀ ਪਿੰਡਾਂ ਵਿਚ ਰਹਿੰਦੇ ਲੋਕਾਂ ਦੇ ਫੋਨਾਂ ਵਿਚ ਪਾਕਿਸਤਾਨੀ ਕੰਪਨੀਆਂ ਦੇ ਨੈਟਵਰਕ ਆ ਰਹੇ ਹਨ ਤੇ ਪਾਕਿਸਤਾਨੀ ਟਾਈਮ ਵੀ ਆ ਰਿਹਾ ਹੈ ਜੋ ਕਿ ਭਾਰਤੀ ਟਾਈਮ ਨਾਲੋਂ ਕਰੀਬ 30 ਮਿੰਟ ਘਟ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।