
ਹਮੇਸ਼ਾ ਵਿਆਹਾਂ 'ਚ ਲਾੜੇ ਨੂੰ ਕਾਰ ਜਾਂ ਘੋੜੀ 'ਤੇ ਬੈਠਕੇ ਲਾੜੀ ਦੇ ਘਰ ਜਾਂਦੇ ਹੋਏ ਤਾਂ ਦੇਖਿਆ ਗਿਆ ਹੈ ਪਰ ਰਾਜਸਥਾਨ ਦੇ ਅਲਵਰ ....
ਰਾਜਸਥਾਨ : ਹਮੇਸ਼ਾ ਵਿਆਹਾਂ 'ਚ ਲਾੜੇ ਨੂੰ ਕਾਰ ਜਾਂ ਘੋੜੀ 'ਤੇ ਬੈਠਕੇ ਲਾੜੀ ਦੇ ਘਰ ਜਾਂਦੇ ਹੋਏ ਤਾਂ ਦੇਖਿਆ ਗਿਆ ਹੈ ਪਰ ਰਾਜਸਥਾਨ ਦੇ ਅਲਵਰ 'ਚ ਕੁਝ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜਿੱਥੇ ਇੱਕ ਲਾੜੀ ਬੱਘੀ 'ਤੇ ਬੈਠ ਕੇ ਲਾੜੇ ਦੇ ਘਰ ਪਹੁੰਚੀ ਸੀ। ਉੱਥੇ ਲਾੜੀ ਦੇ ਸਵਾਗਤ ਲਈ ਲਾੜਾ ਅਤੇ ਉਸਦਾ ਪਰਵਾਰ ਮੌਜੂਦ ਸੀ। ਫਿਰ ਬਾਅਦ 'ਚ ਲਾੜਾ ਅਤੇ ਲਾੜੀ ਦੋਵੇਂ ਵਿਆਹ ਸਥਾਨ 'ਤੇ ਪਹੁੰਚੇ।
Rajsthan Marriage
ਪਰ ਇਹ ਵਿਆਹ ਕੇਵਲ ਲਾੜੀ ਦੇ ਬੱਘੀ 'ਤੇ ਬੈਠਣ ਨਾਲ ਹੀ ਖਾਸ ਨਹੀਂ ਸੀ, ਸਗੋਂ ਇਸ ਵਿਆਹ 'ਚ ਕਈ ਸੰਦੇਸ਼ ਵੀ ਦਿੱਤੇ ਗਏ। ਜੀ ਹਾਂ ਇਸ ਵਿਆਹ ਨੂੰ ਪੂਰੀ ਤਰ੍ਹਾਂ ਇਕੋ-ਫਰੈਂਡਲੀ ਬਣਾਇਆ ਗਿਆ ਸੀ। ਰਿਸ਼ਤੇਦਾਰਾਂ ਨੂੰ ਤੋਹਫੇ 'ਚ ਬੂਟੇ ਵੰਡੇ ਗਏ। ਬਾਰਾਤੀ, ਰਿਸ਼ਤੇਦਾਰ ਅਤੇ ਵਿਆਹ 'ਚ ਸ਼ਾਮਲ ਹੋਣ ਆਏ ਲੋਕਾਂ ਨੂੰ ਪਲਾਸਟਿਕ ਦਾ ਕਿਤੇ ਵੀ ਇਸਤੇਮਾਲ ਨਹੀਂ ਕਰਨ ਦਿੱਤਾ ਗਿਆ।
Rajsthan Marriage
ਮਹਿਮਾਨਾਂ ਨੂੰ ਦਿੱਤੇ ਗਏ ਬੂਟੇ ਤੇ ਕਿਤਾਬਾਂ
ਇਹੀ ਨਹੀਂ ਵਿਆਹ ਦੇ ਕਾਰਡ ਵੀ ਕੱਪੜੇ 'ਤੇ ਪ੍ਰਿੰਟ ਕਰਵਾਏ ਗਏ ਜਾਂ ਫਿਰ ਡਿਜ਼ੀਟਲ ਕਾਰਡ ਭੇਜ ਕੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ। ਵਿਆਹ 'ਚ ਸ਼ਾਮਲ ਹੋਣ ਆਏ ਸਾਰੇ ਮਹਿਮਾਨਾਂ ਨੂੰ ਸੰਵਿਧਾਨ ਦੀ ਕਿਤਾਬ ਅਤੇ ਬੂਟੇ ਵੰਡੇ ਗਏ। ਇਹੀ ਨਹੀਂ ਪਿੰਡ 'ਚ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਲਾੜੇ ਅਜੇ ਵਲੋਂ ਪਿੰਡ 'ਚ ਮੁਫ਼ਤ ਜਨਤਕ ਲਾਇਬਰੇਰੀ ਵੀ ਬਣਾਈ ਗਈ।
Rajsthan Marriage
ਲਾੜੇ ਅਜੇ ਜਾਟਵ ਨੇ ਦੱਸਿਆ ਕਿ ਉਹ ਵਿਆਹ ਮੌਕੇ ਪਿੰਡ 'ਚ ਇਕ ਮੁਫ਼ਤ ਜਨਤਕ ਲਾਇਬਰੇਰੀ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪਿੰਡ ਦੇ ਬੱਚੇ ਅਤੇ ਲੋਕ ਸਿੱਖਿਅਤ ਬਣੇ, ਇਸੇ ਮਕਸਦ ਨਾਲ ਉਹ ਇਹ ਪਹਿਲ ਕਰ ਰਹੇ ਹਨ। ਅਜੇ ਹੈਦਰਾਬਾਦ 'ਚ ਇਕ ਕੰਪਨੀ 'ਚ ਨੌਕਰੀ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।