
ਸਾਬਕਾ ਪ੍ਰਧਾਨ ਮੰਤਰੀ ਦੀ ਬੇਟੀ ਦਮਨ ਸਿੰਘ ਨੇ ਇਤਰਾਜ਼ ਜਤਾਇਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਹਸਪਤਾਲ ਵਿਚ ਹਨ, ਕੋਈ ਚਿੜੀਆਘਰ ਵਿਚ ਨਹੀਂ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਦਿੱਲੀ ਸਥਿਤ ਏਮਜ਼ ਵਿਚ ਭਰਤੀ ਹਨ। ਬੁੱਧਵਾਰ ਨੂੰ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਬੀਤੇ ਦਿਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਉਹਨਾਂ ਦਾ ਹਾਲ ਜਾਣਨ ਏਮਜ਼ ਪਹੁੰਚੇ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨਾਲ ਫੋਟੋ ਖਿਚਵਾਈ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ।
Manmohan Singh
ਹੋਰ ਪੜ੍ਹੋ: ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਜਾਰੀ, ਚੋਣਾਂ ਨੂੰ ਲੈ ਕੇ ਤਿਆਰ ਹੋ ਸਕਦਾ ਹੈ ਰੋਡਮੈਪ
ਇਸ ’ਤੇ ਸਾਬਕਾ ਪ੍ਰਧਾਨ ਮੰਤਰੀ ਦੀ ਬੇਟੀ ਦਮਨ ਸਿੰਘ ਨੇ ਇਤਰਾਜ਼ ਜਤਾਇਆ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਹਸਪਤਾਲ ਵਿਚ ਹਨ, ਕੋਈ ਚਿੜੀਆਘਰ ਵਿਚ ਨਹੀਂ। ਇਸ ਲਈ ਨਿੱਜਤਾ ਦਾ ਖਿਆਲ ਰੱਖੋ। ਇਕ ਬਿਆਨ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਨੇ ਕਿਹਾ ਕਿ ਉਹਨਾਂ ਦੇ ਮਾਤਾ-ਪਿਤਾ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Manmohan Singh
ਹੋਰ ਪੜ੍ਹੋ: ਕਾਂਗਰਸ ਵਰਕਿੰਗ ਕਮੇਟੀ ਬੈਠਕ: ਪਾਰਟੀ ਦੇ ਹਿੱਤਾਂ ਨੂੰ ਸਰਵਉੱਚ ਰੱਖਣ ਦੀ ਲੋੜ- ਸੋਨੀਆ ਗਾਂਧੀ
ਉਹ ਬਜ਼ੁਰਗ ਲੋਕ ਹਨ। ਉਹ ਚਿੜੀਆਘਰ ਦੇ ਜਾਨਵਰ ਨਹੀਂ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਦਾ ਏਮਜ਼ ਵਿਚ ਡੇਂਗੂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਦੀ ਹਾਲਤ ਸਥਿਰ ਹੈ ਪਰ ਉਹਨਾਂ ਦੀ ਪ੍ਰਤੀਰੋਧਕ ਸਮਰੱਥਾ ਘੱਟ ਗਈ ਹੈ। ਲਾਗ ਦੇ ਖਤਰੇ ਨੂੰ ਦੇਖਦਿਆ ਅਸੀਂ ਮਿਲਣ ਆਉਣ ਵਾਲੇ ਲੋਕਾਂ ਨੂੰ ਸੀਮਤ ਕਰ ਦਿੱਤਾ ਹੈ।
Health Minister Visits AIIMS To Enquire About Health Of Manmohan Singh
ਹੋਰ ਪੜ੍ਹੋ: ਮਹਾਰਾਸ਼ਟਰ : ਅੱਗ ਲੱਗਣ ਨਾਲ ਫਰਨੀਚਰ ਦੇ 40 ਗੁਦਾਮ ਸੜ ਕੇ ਸੁਆਹ
ਸਿਹਤ ਮੰਤਰੀ ਨੂੰ ਮੇਰੇ ਪਿਤਾ ਦੀ ਤਬੀਅਤ ਜਾਣਨ ਲਈ ਹਸਪਤਾਲ ਆਉਂਦੇ ਵੇਖ ਕੇ ਚੰਗਾ ਲੱਗਿਆ ਪਰ ਮੇਰੇ ਮਾਪੇ ਉਸ ਸਮੇਂ ਫੋਟੋ ਖਿਚਵਾਉਣ ਦੀ ਸਥਿਤੀ ਵਿਚ ਨਹੀਂ ਸਨ। ਮੇਰੀ ਮਾਂ ਨੇ ਜ਼ੋਰ ਦੇ ਕੇ ਫੋਟੋਗ੍ਰਾਫਰ ਨੂੰ ਕਮਰਾ ਛੱਡਣ ਲਈ ਕਿਹਾ ਪਰ ਉਹਨਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸਨ।
Former PM Manmohan Singh
ਹੋਰ ਪੜ੍ਹੋ: ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ 'ਚ ਪੈ ਸਕਦਾ ਅੱਜ ਮੀਂਹ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਦੇ ਬਿਆਨ ਤੋਂ ਬਾਅਦ ਕਾਂਗਰਸ ਨੇ ਵੀ ਇਸ ਮੁੱਦੇ 'ਤੇ ਕੇਂਦਰੀ ਸਿਹਤ ਮੰਤਰੀ ਨੂੰ ਘੇਰਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਭਾਜਪਾ ਲਈ ਸਭ ਕੁਝ ਫੋਟੋ ਸੈਸ਼ਨ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ।