
ਖ਼ਤਰਿਆਂ ਅਤੇ ਅਲਰਟ ਵਿਚਕਾਰ ਗਾਜਾ ਤੂਫਾਨ ਵੀਰਵਾਰ ਅਤੇ ਸ਼ੁਕਰਵਾਰ ਦੀ ਦਰਮਿਆਨੀ ਰਾਤ ਤਾਮਿਲਨਾਡੂ ਦੇ ਨਾਗਾਪਟਨਮ ਵਿਖੇ ਪਹੁੰਚ ਗਿਆ ਜਿੱਥੇ ਉਸ ਨੇ ਤਬਾਹੀ ਮਚਾਈ।
ਤਾਮਿਲਨਾਡੂ, ( ਭਾਸ਼ਾ ) : ਖ਼ਤਰਿਆਂ ਅਤੇ ਅਲਰਟ ਵਿਚਕਾਰ ਗਾਜਾ ਤੂਫਾਨ ਵੀਰਵਾਰ ਅਤੇ ਸ਼ੁਕਰਵਾਰ ਦੀ ਦਰਮਿਆਨੀ ਰਾਤ ਤਾਮਿਲਨਾਡੂ ਦੇ ਨਾਗਾਪਟਨਮ ਵਿਖੇ ਪਹੁੰਚ ਗਿਆ ਜਿੱਥੇ ਉਸ ਨੇ ਤਬਾਹੀ ਮਚਾਈ। ਰਾਜ ਦੇ ਮੁਖ ਮੰਤਰੀ ਮੁਤਾਬਕ ਤੂਫਾਨ ਅਤੇ ਮੀਂਹ ਨਾਲ ਹੁਣ ਤੱਕ 13 ਲੋਕਾਂ ਦੀ ਮੌਤ ਹੋ ਗਈ ਹੈ। ਗਾਜਾ ਤੂਫਾਨ ਦੇ ਅਸਰ ਨਾਲ ਹੋਏ ਲੈਂਡਫਾਲ ਦੌਰਾਨ ਉਥੇ ਦੀ ਹਵਾ ਦੀ ਗਤੀ ਲਗਭਗ 90-100 ਕਿਲੋਮੀਟਰ ਪ੍ਰਤੀ ਘੰੰਟਾ ਦਰਜ ਕੀਤੀ ਗਈ। ਰਾਜ ਸਰਕਾਰ ਨੇ ਹੁਣ ਤੱਕ ਮਾਰੇ ਗਏ 13 ਲੋਕਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
Tamil Nadu: Trees uprooted and houses damaged in Nagapattinam in the overnight rainfall and strong winds which hit the town. #GajaCyclone pic.twitter.com/9ObvcqJlDD
— ANI (@ANI) November 16, 2018
ਗਾਜਾ ਤੂਫਾਨ ਨੇ ਬੀਤੀ ਰਾਤ ਨਾਗਾਪਟਨਮ ਅਤੇ ਵੇਦਾਰਾਯਾਮ ਵਿਚ ਦਸਤਕ ਦਿਤੀ। ਵੀਰਵਾਰ ਸ਼ਾਮ ਤੋਂ ਹੀ ਤਾਮਿਲਨਾਡੂ ਦੇ ਤੱਟੀ ਖੇਤਰਾਂ ਵਿਚ ਮੀਂਹ ਅਤੇ ਤੇਜ ਹਵਾਵਾਂ ਦਾ ਜ਼ੋਰ ਰਿਹਾ। ਤੇਜ਼ ਹਵਾਵਾਂ ਕਾਰਨ ਨਾਗਾਪਟਨਮ ਵਿਚ ਕਈ ਥਾਵਾਂ ਤੇ ਵੱਡੇ-ਵੱਡੇ ਦਰਖ਼ਤ ਡਿੱਗ ਗਏ ਅਤੇ ਨਾਲ ਹੀ ਕਈ ਘਰਾਂ ਨੂੰ ਵੀ ਨੁਕਸਾਨ ਪੁਹੰਚਿਆ। ਦੇਰ ਰਾਤ ਚੇਨਈ ਮੌਸਮ ਵਿਭਾਗ ਨੇ ਜਾਣਕਾਰੀ ਦਿਤੀ ਸੀ ਕਿ ਗਾਜਾ ਸਮੁੰਦਰ ਨੂੰ ਪੂਰੀ ਤਰ੍ਹਾਂ ਪਾਰ ਕਰ ਕੇ ਜ਼ਮੀਨ ਤੇ ਪਹੁੰਚ ਜਾਵੇਗਾ। ਦੱਸ ਦਈਏ ਕਿ ਹੁਣ ਤੱਕ ਲਗਭਗ 60 ਹਜ਼ਾਰ ਤੋਂ ਵੱਧ
Tamil Nadu: Visuals of rainfall from Nagapattinam. According to MET, #GajaCyclone is expected to make a landfall today. pic.twitter.com/LzcNlndqQ7
— ANI (@ANI) November 15, 2018
ਲੋਕਾਂ ਨੂੰ ਰਾਜ ਭਰ ਦੇ 6 ਜ਼ਿਲ੍ਹਿਆਂ ਵਿਚ ਸਥਿਥ 331 ਰਾਹਤ ਕੈਂਪਾਂ ਵਿਚ ਪਹੁੰਚਾਇਆ ਜਾ ਚੁੱਕਾ ਹੈ। ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਅਤੇ ਰਾਜ ਬਲ ਦੀਆਂ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਮੁਖ ਮੰਤਰੀ ਵੀ ਨਾਰਾਇਣਸਾਮੀ ਨੇ ਹਾਲਾਤ ਦਾ ਸਾਹਮਣਾ ਕਰਨ ਲਈ ਵੱਖ-ਵੱਖ ਵਿਭਾਗਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਖੇਤਰੀ ਮੰਤਰੀ ਕਮਲਕੱਕਨ ਨਾਗਪਟਨਮ ਤੋਂ 20 ਕਿਲੋਮੀਟਰ ਦੂਰ ਕਰਾਈਕਲ ਵਿਖੇ ਹਨ।
ਉਨ੍ਹਾਂ ਕਿਹਾ ਕਿ ਚੱਕਰਵਾਤ ਤੋਂ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕੇਂਦਰ ਖੋਲੇ ਗਏ ਹਨ। ਭਾਰਤੀ ਨੇਵੀ ਨੂੰ ਦੱਖਣੀ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਤੱਟਾਂ ਵੱਲ ਵੱਧ ਰਹੇ ਗਾਜਾ ਚੱਕਰਵਾਤੀ ਤੂਫਾਨ ਨੂੰ ਦੇਖਦੇ ਹੋਏ ਹਾਈ ਅਲਰਟ ਕਰ ਦਿਤਾ ਗਿਆ ਹੈ। ਨੇਵੀ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਨੇਵੀ ਕਮਾਨ ਨੇ ਲੋੜੀਂਦੀ ਮਨੁੱਖੀ ਮਦਦ ਮੁੱਹਈਆ ਕਰਵਾਉਣ ਲਈ ਉੱਚ ਪੱਧਰੀ ਤਿਆਰੀ ਕੀਤੀ ਹੈ।